ਮਾਲੇਰਕੋਟਲਾ(ਬਿਊਰੋ)— ਸੰਗਰੂਰ ਦੇ ਸ਼ਹਿਰ ਮਾਲੇਰਕੋਟਲਾ ਵਿਚ ਉਂਝ ਦੇਖਣ ਨੂੰ ਤਾਂ ਕੁਝ ਖਾਸ ਨਹੀਂ ਪਰ ਇਹ ਆਪਣੇ ਅੰਦਰ ਬਹੁਤ ਕੁਝ ਅਜਿਹਾ ਸਮੇਟੇ ਹੋਇਆ ਹੈ ਜਿਸ ਵਿਚ ਸਾਰੇ ਧਰਮਾਂ ਦੇ ਲੋਕ ਆਪਸੀ ਭਾਈਚਾਰੇ ਨਾਲ ਮਿਲਜੁੱਲ ਕੇ ਰਹਿੰਦੇ ਹਨ। ਇਸ ਦੀ ਮਿਸਾਲ ਪੇਸ਼ ਕਰਦਾ ਹੈ ਇਸ ਸ਼ਹਿਰ ਦਾ ਇਤਿਹਾਸ, ਜਿਸ ਤੋਂ ਹਰ ਕੋਈ ਵਾਕਿਫ ਹੈ। ਮਾਲੇਰਕੋਟਲਾ ਸ਼ਹਿਰ ਦੀ ਇਕ ਮਿਸਾਲ ਇਹ ਹੈ ਕਿ ਹਨੂੰਮਾਨ ਮੰਦਰ ਸਾਹਮਣੇ ਮੁਹੰਮਦ ਯਾਸਿਨ ਦੀ ਦੁਕਾਨ ਹੈ ਅਤੇ ਇਥੋਂ ਹੀ ਮੰਦਰ ਲਈ ਪ੍ਰਸ਼ਾਦ ਲੈ ਕੇ ਚੜ੍ਹਾਇਆ ਜਾਂਦਾ ਹੈ। ਯਾਸਿਨ ਕਈ ਸਾਲਾਂ ਤੋਂ ਦੁਕਾਨ ਚਲਾ ਰਿਹਾ ਹੈ। ਉਸ ਨੇ ਦੱਸਿਆ ਕਿ ਅਮਨ-ਸ਼ਾਂਤੀ ਦਾ ਦੂਜਾ ਨਾਂ ਮਾਲੇਰਕੋਟਲਾ ਹੈ, ਜਿਥੇ ਸਾਰੇ ਧਰਮਾਂ ਦੇ ਲੋਕ ਮਿਲਜੁੱਲ ਕੇ ਰਹਿੰਦੇ ਹੈ।
ਇਸ ਸ਼ਹਿਰ ਦੀ ਦੂਜੀ ਮਿਸਾਲ ਇਹ ਹੈ ਕਿ ਜਦੋਂ ਮਸਜਿਦਾਂ ਵਿਚ ਅਜ਼ਾਨ ਹੁੰਦੀ ਹੈ ਤਾਂ ਸਾਰੇ ਧਰਮਾਂ ਦੇ ਲੋਕ ਆਪਣੇ ਟੀਵੀ ਦੀ ਆਵਾਜ਼ ਬੰਦ ਕਰਕੇ ਮੁਸਲਿਮ ਸਮਾਜ ਨੂੰ ਸਨਮਾਨ ਦਿੰਦੇ ਹਨ। ਜੇਕਰ ਗੱਲ ਕਰੀਏ ਆਜ਼ਾਦੀ ਤੋਂ ਬਾਅਦ ਹੋਏ ਬਟਵਾਰੇ ਦੀ ਤਾਂ ਇਹ ਇਕੱਲਾ ਸ਼ਹਿਰ ਸੀ ਜਿੱਥੇ ਕੋਈ ਖੂਨ-ਖਰਾਬਾ ਨਹੀਂ ਹੋਇਆ। ਇਤਿਹਾਸ ਗਵਾਹ ਰਿਹਾ ਹੈ ਕਿ ਮਾਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਵਲੋਂ ਸਿੱਖਾਂ ਦੇ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦੇ ਬੇਟਿਆਂ ਨੂੰ ਜੋਧਾ ਸਰਹੰਦ ਦੇ ਨਵਾਬ ਦੇ ਹੁਕਮ ਨਾਲ ਜ਼ਿੰਦਾ ਕੰਧ ਵਿਚ ਚਿਣਵਾਉਣ ਦਾ ਵਿਰੋਧ ਕੀਤਾ ਸੀ ਅਤੇ ਸਾਹਿਬਜ਼ਾਦਿਆਂ ਦੇ ਹੱਕ ਵਿਚ ਹਾਂਅ ਦਾ ਨਾਅਰਾ ਮਾਰਿਆ ਸੀ ਜਿਸ ਦਾ ਜ਼ਿਕਰ ਸਿੱਖ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖਿਆ ਹੋਇਆ ਹੈ।
ਪੂਰੇ ਪੰਜਾਬ ਵਿਚ ਕੁੱਲ 2 ਫੀਸਦੀ ਆਬਾਦੀ ਮੁਸਲਿਮ ਭਾਈਚਾਰੇ ਦੀ ਹੈ। ਜਿਸ ਵਿਚੋਂ ਮਾਲੇਰਕੋਟਲਾ ਵਿਚ 70 ਫੀਸਦੀ ਮੁਸਲਿਮ ਰਹਿੰਦੇ ਹਨ। ਇਸ ਦੇ ਨਾਲ ਹੀ ਇਥੇ ਆਜ਼ਾਦੀ ਦਾ ਜਸ਼ਨ ਵੀ ਸਾਰੇ ਫਿਰਕਿਆਂ ਵਲੋਂ ਮਿਲ ਕੇ ਮਨਾਇਆ ਜਾਂਦਾ ਹੈ, ਜੋ ਸ਼ਹਿਰ ਦੀ ਸਾਮਾਜਿਕ ਏਕਤਾਂ ਨੂੰ ਬਾਖੂਬੀ ਬਿਆਨ ਕਰਦਾ ਹੈ।
ਪ੍ਰਸ਼ਾਸਨ ਨੇ ਕੀਤੀ ਵੱਡੀ ਗਲਤੀ : 72ਵੇਂ ਦੀ ਜਗ੍ਹਾ ਮਨਾਇਆ 71ਵਾਂ ਸੁਤੰਤਰਤਾ ਦਿਵਸ
NEXT STORY