ਭਿੰਡੀ ਸੈਦਾਂ, (ਗੁਰਜੰਟ)- ਸਰਹੱਦੀ ਤਹਿਸੀਲ ਅਜਨਾਲਾ ਅਧੀਨ ਆਉਦੀ ਬੀ. ਐੱਸ. ਐੱਫ. 32 ਬਟਾਲੀਅਨ ਦੀ ਬੀ. ਪੀ. ਓ. ਧਿਆਨ ਪੁਰਾ ਦੇ ਨਜ਼ਦੀਕ ਤੋਂ ਭਾਰਤ-ਪਾਕਿ ਸਰਹੱਦ ਵੱਲ ਜਾ ਰਹੇ ਇਕ ਸ਼ੱਕੀ ਵਿਅਕਤੀ ਨੂੰ ਭਾਰਤ ਵੱਲ ਪਾਸੇ ਤੋਂ ਬੀ. ਐੱਸ. ਐੱਫ. ਦੇ ਜਵਾਨਾਂ ਵਲੋਂ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਮਾਮਲੇ ਸਬੰਧੀ ਥਾਣਾ ਅਜਨਾਲਾ ਦੇ ਮੁੱਖ ਅਫਸਰ ਮੋਹਿਤ ਕੁਮਾਰ ਨੇ ਦੱਸਿਆ ਕਿ ਹਿੰਦ-ਪਾਕਿ ਸਰਹੱਦ ਤੋਂ ਬੀ. ਐੱਸ. ਐੱਫ. ਦੇ ਜਵਾਨਾਂ ਵੱਲੋਂ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕਰਨ ਤੋਂ ਬਾਅਦ ਪੁਲਸ ਥਾਣਾ ਅਜਨਾਲਾ ਦੇ ਹਵਾਲੇ ਕੀਤਾ ਗਿਆ ਹੈ, ਜਿਸ ਦੀ ਪਛਾਣ ਸ਼ੰਕਰ ਪੁੱਤਰ ਕੈਲਾਸ਼ ਜ਼ਿਲ੍ਹਾ ਬੰਕਾ (ਬਿਹਾਰ) ਵਜੋਂ ਹੋਈ ਹੈ ਅਤੇ ਕਾਬੂ ਕੀਤੇ ਵਿਅਕਤੀ ਪਾਸੋਂ ਕੋਈ ਵੀ ਇਤਰਾਜ਼ਯੋਗ ਚੀਜ਼ ਬਰਾਮਦ ਨਹੀਂ ਹੋਈ।
ਲੋਕਾਂ ਦੇ ਭਲੇ ਲਈ ਹਰਮਿੰਦਰ ਸਿੰਘ ਨੇ ਕੀਤੀ ਪੰਜਾਂ ਤਖਤਾਂ ਦੀ 6ਵੀਂ ਪੈਦਲ ਯਾਤਰਾ
NEXT STORY