ਜਲੰਧਰ (ਜ.ਬ) : ਬਹੁਜਨ ਸਮਾਜ ਪਾਰਟੀ (ਅੰਬੇਡਕਰ) ਵਲੋਂ ਲੋਕ ਸਭਾ ਚੋਣਾਂ 2019 'ਚ ਆਪਣੇ ਉਮੀਦਵਾਰਾਂ ਦੀ ਚੋਣ ਸਬੰਧੀ ਆਗੂ ਵਰਕਰਾਂ ਦੀ ਇਕ ਜ਼ਰੂਰੀ ਮੀਟਿੰਗ ਪਾਰਟੀ ਪ੍ਰਧਾਨ ਦੇਵੀ ਦਾਸ ਨਾਹਰ ਦੀ ਪ੍ਰਧਾਨਗੀ 'ਚ ਅਰਬਨ ਅਸਟੇਟ ਫੇਸ-1 ਵਿਖੇ ਹੋਈ। ਉਮੀਦਵਾਰਾਂ ਦੀ ਚੋਣ ਕਰ ਕੇ ਦੇਵੀ ਦਾਸ ਨਾਹਰ ਨੇ ਪਾਰਟੀ ਦੇ 5 ਉਮੀਦਵਾਰਾਂ ਦਾ ਐਲਾਨ ਕੀਤਾ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੇਵੀ ਦਾਸ ਨਾਹਰ ਨੇ ਕਿਹਾ ਕਿ ਲੋਕ ਸਭਾ ਜਲੰਧਰ ਤੋਂ ਤਾਰਾ ਸਿੰਘ ਗਿੱਲ, ਖਡੂਰ ਸਾਹਿਬ ਤੋਂ ਪੂਰਨ ਸ਼ੇਖ, ਅੰਮ੍ਰਿਤਸਰ ਤੋਂ ਕਮਲਜੀਤ ਸਿੰਘ ਸਹੋਤਾ, ਫਤਿਹਗੜ੍ਹ ਸਾਹਿਬ ਤੋਂ ਕੁਲਦੀਪ ਸਿੰਘ ਸਹੋਤਾ ਅਤੇ ਚੰਡੀਗੜ੍ਹ ਤੋਂ ਸੁਭਾਸ਼ ਤਮੋਲੀ ਨੂੰ ਪਾਰਟੀ ਉਮੀਦਵਾਰਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ।
ਇਸ ਮੌਕੇ ਉਨ੍ਹਾਂ ਰਵਾਇਤੀ ਪਾਰਟੀਆਂ ਅਕਾਲੀ ਭਾਜਪਾ ਅਤੇ ਕਾਂਗਰਸ ਦੀ ਆਲੋਚਨਾ ਕਰਦਿਆਂ ਕਿਹਾ,''ਅਸੀਂ ਇਨ੍ਹਾਂ ਪਾਰਟੀਆਂ ਦੇ ਗਰੀਬ, ਮਜ਼ਦੂਰ, ਕਿਸਾਨ ਮਾਰੂ ਨੀਤੀਆਂ ਅਤੇ ਪੱਖਪਾਤੀ ਪਰਿਵਾਰਵਾਦੀ ਨੀਤੀਆਂ ਦੇ ਖਿਲਾਫ ਆਪਣੇ ਉਮੀਦਵਾਰ ਮੈਦਾਨ 'ਚ ਉਤਾਰ ਰਹੇ ਹਾਂ, ਜੋ ਇਨ੍ਹਾਂ ਪਾਰਟੀਆਂ ਦੇ 71 ਸਾਲ 'ਚ ਕੀਤੇ ਵਾਰੋ-ਵਾਰੀ ਰਾਜ 'ਚ ਹੋਈ ਦੇਸ਼ ਦੀ ਲੁੱਟ-ਖਸੁੱਟ ਦਾ ਹਿਸਾਬ ਕਿਤਾਬ ਕਰਨਗੇ। ਉਨ੍ਹਾਂ ਕਿਹਾ ਕਿ ਇਸ ਸਮੇਂ ਗਰੀਬ, ਮਜ਼ਦੂਰ ਅਤੇ ਪੱਛੜਾ ਵਰਗ ਅਕਾਲੀ ਭਾਜਪਾ ਅਤੇ ਕਾਂਗਰਸ ਦੀਆਂ ਮਾੜੀਆਂ ਨੀਤੀਆਂ ਨੂੰ ਸਮਝ ਚੁੱਕਾ ਹੈ। ਉਹ ਆਪਣੇ ਪਰਿਵਾਰਾਂ ਦੀ ਖੁਸ਼ਹਾਲੀ ਲਈ ਆਪਣੀ ਗਰੀਬਾਂ ਦੀ ਹਿਤੈਸ਼ੀ ਪਾਰਟੀ ਬਸਪਾ (ਅ) ਦੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਜਿਤਾਉਣਗੇ।
12 ਸਾਲਾ ਬੱਚੀ ਨੇ ਦਿੱਤਾ ਬੱਚੇ ਨੂੰ ਜਨਮ, ਪੁਲਸ ਕਰਾਵੇਗੀ ਡੀ. ਐੱਨ. ਏ. ਟੈਸਟ
NEXT STORY