ਅਜਨਾਲਾ, (ਬਾਠ)- ਬਸਪਾ (ਅ) ਪ੍ਰਧਾਨ ਦੇਵੀ ਦਾਸ ਨਾਹਰ ਨੇ ਕੈਪਟਨ ਸਰਕਾਰ 'ਤੇ ਤਿੱਖੇ ਹਮਲੇ ਕੀਤੇ ਅਤੇ ਦੋਸ਼ ਲਾਇਆ ਕਿ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਕਾਂਗਰਸ ਦੀ ਸੂਬਾ ਸਰਕਾਰ ਨੇ ਦਲਿਤਾਂ, ਗਰੀਬਾਂ ਤੇ ਮਜ਼ਦੂਰਾਂ ਨਾਲ ਬਹੁਤ ਸਾਰੇ ਲੁਭਾਵਣੇ ਚੋਣ ਵਾਅਦੇ ਕਰ ਕੇ ਵੋਟਾਂ ਤਾਂ ਲੈ ਲਈਆਂ ਪਰ 4 ਮਹੀਨੇ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਕਿਸੇ ਵੀ ਵਾਅਦੇ ਨੂੰ ਅਮਲੀ ਰੂਪ 'ਚ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ। ਦੇਵੀ ਦਾਸ ਅੱਜ ਇਥੇ ਅੱਡਾ ਮਹਿਰ ਬੁਖਾਰੀ ਤੋਂ ਸਥਾਨਕ ਸ਼ਹਿਰ ਤੱਕ ਪਾਰਟੀ ਦੇ ਵਰਕਰਾਂ ਵੱਲੋਂ ਕੈਪਟਨ ਸਰਕਾਰ ਵਿਰੁੱਧ ਕੀਤੇ ਰੋਸ ਮਾਰਚ ਤੇ ਮੁਜ਼ਾਹਰੇ ਦੀ ਅਗਵਾਈ ਕਰਨ ਦੌਰਾਨ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਹਰ ਮਹਿਕਮੇ 'ਚ ਭ੍ਰਿਸ਼ਟਾਚਾਰ ਤੇ ਦਲਾਲਾਂ ਦਾ ਬੋਲਬਾਲਾ ਹੈ ਅਤੇ ਨਸ਼ੇ ਖਤਮ ਹੋਣ ਦੀ ਬਜਾਏ ਸ਼ਰੇਆਮ ਨਸ਼ੀਲੀਆਂ ਗੋਲੀਆਂ, ਨਸ਼ੀਲੇ ਕੈਪਸੂਲਾਂ ਤੇ ਨਾਜਾਇਜ਼ ਸ਼ਰਾਬ ਦੇ ਰੂਪ 'ਚ ਘਰ-ਘਰ ਆਮ ਵਿਕ ਰਹੇ ਹਨ ਅਤੇ ਪੁਲਸ ਅਸਲ ਦੋਸ਼ੀਆਂ ਨੂੰ ਕਾਬੂ ਕਰਨ ਦੀ ਬਜਾਏ ਗਰੀਬਾਂ ਨੂੰ ਨਾਜਾਇਜ਼ ਤੰਗ-ਪ੍ਰੇਸ਼ਾਨ ਕਰ ਰਹੀ ਹੈ। ਇਹ ਰੋਸ ਮਾਰਚ ਐੱਸ. ਡੀ. ਐੱਮ. ਦਫਤਰ ਅੱਗੇ ਰੋਸ ਧਰਨਾ ਦੇ ਕੇ ਖਤਮ ਹੋਇਆ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਂ ਐੱਸ. ਡੀ. ਐੱਮ. ਨੂੰ ਮੰਗ ਪੱਤਰ ਵੀ ਦਿੱਤਾ ਗਿਆ।
ਇਸ ਮੌਕੇ ਜਤਿੰਦਰ ਸਿੰਘ ਪੰਨੂ, ਬਿੰਦਰ ਕੌਰ ਮਾਨ, ਨਿਰਮਲ ਕੌਰ ਟਪਿਆਲਾ, ਤਹਿਸੀਲ ਪ੍ਰਧਾਨ ਬਾਬਾ ਸਤਨਾਮ ਨਾਥ ਤੇੜਾ, ਤਾਰਾ ਸਿੰਘ ਗਿੱਲ, ਪਰਮਜੀਤ ਕੌਰ ਤੇੜਾ, ਬਾਬਾ ਬੂਟਾ ਨਾਥ, ਡਾ. ਸਰਬਜੀਤ ਕੁਮਾਰ ਮਾਨ, ਗਾਇਕ ਸੁੱਚਾ ਸਿੰਘ ਝੰਜੋਟੀ, ਗੁਰਮੀਤ ਕੌਰ ਝੰਜੋਟੀ, ਮਨਦੀਪ ਸਿੰਘ ਝੰਜੋਟੀ, ਜੋਗਿੰਦਰ ਸਿੰਘ ਝੰਡੇਰ, ਕੁੰਨਣ ਸਿੰਘ ਝੰਡੇਰ, ਸ਼ਰਮਾ ਸਿੰਘ ਮਾਨ ਖਹਿਰਾ, ਕਾਰਜਨਾਥ ਤੇੜਾ, ਜਸਬੀਰ ਸਿੰਘ ਤੇੜਾ, ਵੱਸਣ ਸਿੰਘ ਤੇੜਾ, ਮੰਗਲ ਸਿੰਘ ਖਤਰਾਏ ਆਦਿ ਆਗੂ ਹਾਜ਼ਰ ਸਨ।
ਪੰਜਾਬ ਸਰਕਾਰ ਤੋਂ ਨਾਰਾਜ਼ ਹੋਏ ਪ੍ਰਾਈਵੇਟ ਤੇ ਮਾਨਤਾ ਪ੍ਰਾਪਤ ਸਕੂਲ
NEXT STORY