ਬੁਢਲਾਡਾ,(ਬਾਸਲ) : ਨਿਜ਼ਾਮੂਦੀਨ ਮਰਕਸ ਨਾਲ ਸੰਬੰਧਤ ਜਮਾਤੀਆਂ ਦੇ 3 ਅਪ੍ਰੈਲ ਨੂੰ ਲਏ ਗਏ ਕੋਰੋਨਾਂ ਟੈਸਟ 'ਚੋਂ ਇਕ ਵਿਅਕਤੀ ਦਾ ਕੋਰੋਨਾ ਟੈਸਟ ਹੁਣ ਨੈਗਟਿਵ ਆਉਣ ਕਾਰਨ ਜਿਲ੍ਹੇ ਦੇ ਲੋਕਾਂ ਲਈ ਇਕ ਖੁਸ਼ੀ ਦੀ ਲਹਿਰ ਹੈ। ਜਾਣਕਾਰੀ ਮੁਤਾਬਕ ਨਿਜ਼ਾਮੂਦੀਨ ਮਰਕਸ ਨਾਲ ਸੰਬੰਧਤ 5 ਜਮਾਤੀਆਂ ਤੋਂ ਬਾਅਦ 6 ਸਥਾਨਕ ਲੋਕਾਂ ਸਮੇਤ 11 ਲੋਕਾਂ ਦੇ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਸਿਹਤ ਵਿਭਾਗ ਦੀ ਨਿਗਰਾਨ ਟੀਮ ਹੇਠ ਰੱਖਿਆ ਗਿਆ ਹੈ। ਜਿੱਥੇ 14 ਦਿਨਾਂ ਬਾਅਦ 3 ਕਰੋਨਾਂ ਪਾਜ਼ੇਟਿਵ ਪੀੜਤਾਂ ਦੇ ਟੈਸਟ ਲਏ ਗਏ ਸਨ। ਜਿਸ 'ਚੋਂ ਇਕ ਔਰਤ ਦਾ ਟੈਸਟ ਪਹਿਲਾ ਹੀ ਨੈਗਟਿਵ ਪਾਇਆ ਗਿਆ ਸੀ ਅਤੇ ਹੁਣ ਇਕ ਵਿਅਕਤੀ ਦਾ ਹੋਰ ਟੈਸਟ ਨੈਗਟਿਵ ਪਾਇਆ ਗਿਆ ਹੈ। ਜਿਸ ਤੋਂ ਬਾਅਦ ਹੁਣ ਕੁੱਲ ਪਾਜ਼ੇਟਿਵ ਕੋਰੋਨਾ ਮਰੀਜ਼ਾਂ ਦੀ ਗਿਣਤੀ 9 ਰਹਿ ਗਈ ਹੈ। ਇਸ ਤੋਂ ਇਲਾਵਾ ਅੱਜ ਇਨ੍ਹਾਂ ਜਮਾਤੀਆਂ ਦੇ ਅਸਿੱਧੇ ਤੌਰ 'ਤੇ ਸੰਪਰਕ 'ਚ ਆਉਣ ਵਾਲੇ ਲੋਕਾਂ ਦੇ 27 ਸੈਂਪਲ ਦੁਬਾਰਾ ਰਿਪਿਟ ਕੀਤੇ ਗਏ ਹਨ। ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ਸਿਰ ਕੀਤੇ ਜਾ ਰਹੇ ਵੱਖ-ਵੱਖ ਵਾਰਡਾਂ ਦੇ ਸਰਵੇਖਣ ਕਾਰਨ ਸ਼ਹਿਰ ਦੇ ਲੋਕਾਂ ਨੂੰ ਕਾਫੀ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਉੱਧਰ ਜ਼ਿਲੇ ਅੰਦਰ ਐੱਸ. ਐਸ. ਪੀ. ਮਾਨਸਾ ਡਾ. ਨਰਿੰਦਰ ਭਾਰਗਵ ਵੱਲੋਂ ਵੀ ਪੁਲਸ ਮੁਲਾਜ਼ਮਾਂ ਦੀ ਹੌਂਸਲਾ ਅਫਜਾਈ ਅਤੇ ਲੋਕਾਂ ਨੂੰ ਅਹਿਤਿਆਤ ਵਜੋਂ ਜਾਰੀ ਕੀਤੇ ਗਏ ਕਰਫਿਊ ਦੌਰਾਨ ਆਪਣੇ ਘਰਾਂ 'ਚ ਰਹਿਣ ਦੀ ਕੀਤੀ ਅਪੀਲ ਵੀ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ। ਸਿਹਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਦੀ ਕੜੀ ਨੂੰ ਤੋੜਨ ਲਈ ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਦੀ ਅਗਵਾਈ 'ਚ ਲੋਕਾਂ ਨੂੰ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆ ਹਦਾਇਤਾਂ ਦਾ ਸਮੇ-ਸਮੇ ਸਿਰ ਪਾਲਣ ਕਰਨ।
ਕੋਰੋਨਾ ਕਾਰਨ ਮਰੇ ਰੋਪੜ ਦੇ ਮੋਹਨ ਸਿੰਘ ਦੀ ਪਤਨੀ ਤੇ ਪੁੱਤ ਨੇ ਕੋਰੋਨਾ 'ਤੇ ਕੀਤੀ 'ਫਤਿਹ' ਹਾਸਲ
NEXT STORY