ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਪੁਲਸ ਵਲੋਂ ਐੱਸ.ਐੱਸ.ਪੀ. ਡਾ. ਅਖਿਲ ਚੌਧਰੀ ਦੇ ਦਿਸ਼ਾ-ਨਿਰਦੇਸ਼ ਹੇਠ ਜ਼ਿਲ੍ਹੇ ਭਰ ਵਿਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਜਿਸ ਦੇ ਚੱਲਦਿਆਂ ਅਪਰਾਧਕ ਅਤੇ ਸ਼ਰਾਰਤੀ ਅਨਸਰਾਂ ਵਿਰੁੱਧ ਕਾਨੂੰਨੀ ਕਾਰਵਾਈ ਤੇਜ਼ ਕੀਤੀ ਜਾ ਰਹੀ ਹੈ। ਇਸ ਤਹਿਤ ਬਰੀਵਾਲਾ ਥਾਣਾ ਅਧੀਨ ਦਰਜ ਸ਼ਿਕਾਇਤ ਅਨੁਸਾਰ ਬਹਾਲ ਸਿੰਘ ਪੁੱਤਰ ਗੁਰਨਾਮ ਸਿੰਘ ਨੇ ਪੁਲਸ ਨੂੰ ਬਿਆਨ ਦਿੱਤਾ ਸੀ ਕਿ ਮੰਡੀ ਬਰੀਵਾਲਾ ਵਿਖੇ ਉਸ ਨੂੰ ਅਤੇ ਉਸ ਦੇ ਭਾਣਜੇ ਰਣਬੀਰ ਸਿੰਘ ਪੁੱਤਰ ਰਵੀ ਕੁਮਾਰ ਉਪਰ ਮਨਪ੍ਰੀਤ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਢਾਣੀ ਕੁੰਡਾ ਸਿੰਘ ਮਰਾੜ ਕਲਾ ਵਲੋਂ ਗੋਲੀਬਾਰੀ ਕੀਤੀ ਗਈ ਜਿਸ ਕਾਰਨ ਉਹ ਦੋਵੇਂ ਜ਼ਖ਼ਮੀ ਹੋਏ । ਜਿਨ੍ਹਾਂ ਨੂੰ ਸ਼ਾਰਦਾ ਹਸਪਤਾਲ ਬਠਿੰਡਾ ਵਿਚ ਦਾਖਲ ਕਰਵਾਇਆ ਗਿਆ। ਤਫ਼ਤੀਸ਼ ਦੌਰਾਨ ਪਤਾ ਲੱਗਾ ਕਿ ਕਰੀਬ ਤਿੰਨ ਮਹੀਨੇ ਪਹਿਲਾਂ ਦੋਵੇਂ ਧਿਰਾਂ ਵਿਚਕਾਰ ਝਗੜਾ ਹੋਇਆ ਸੀ ਜਿਸ ਵਿਚ ਮਨਪ੍ਰੀਤ ਸਿੰਘ ਨੇ ਇਸ ਹੀ ਰੰਜਿਸ਼ ਕਾਰਨ ਅੱਜ ਸ਼ਰਾਬ ਪੀ ਕੇ ਟ੍ਰੈਕਟਰ 'ਤੇ ਆ ਕੇ ਬਹਾਲ ਸਿੰਘ ਪੁੱਤਰ ਗੁਰਨਾਮ ਸਿੰਘ ਅਤੇ ਉਸ ਦੇ ਭਾਣਜੇ ਰਣਬੀਰ ਸਿੰਘ ਪੁੱਤਰ ਰਵੀ ਕੁਮਾਰ ਤੇ ਆਪਣੀ ਲਾਇਸੰਸੀ ਰਿਵਾਲਵਰ ਨਾਲ ਹਮਲਾ ਕਰਕੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ।
ਮਾਮਲੇ ਦੀ ਸੂਚਨਾ ਮਿਲਦਿਆਂ ਜਸਵਰਿੰਦਰ ਸਿੰਘ ਡੀਐੱਸਪੀ (ਡੀ) ਦੀ ਅਗਵਾਈ ਹੇਠ ਐੱਸ.ਆਈ. ਗੁਰਦੀਪ ਸਿੰਘ ਮੁੱਖ ਅਫਸਰ ਥਾਣਾ ਬਰੀਵਾਲਾ ਅਤੇ ਪੁਲਸ ਪਾਰਟੀ ਵਲੋਂ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਮਨਪ੍ਰੀਤ ਸਿੰਘ ਪੁੱਤਰ ਹਰਜੀਤ ਸਿੰਘ ਨੂੰ ਵਾਰਦਾਤ ਵਿਚ ਵਰਤੇ 32 ਬੋਰ ਰਿਵਾਲਵਰ ਅਤੇ 6 ਚੱਲੇ ਕਾਰਤੂਸ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮ ਨੂੰ ਮਾਨਯੋਗ ਅਦਾਲਤ ਅੱਗੇ ਪੇਸ਼ ਕਰਕੇ 4 ਦਿਨਾਂ ਦਾ ਪੁਲਸ ਰਿਮਾਂਡ ਪ੍ਰਾਪਤ ਕੀਤਾ ਗਿਆ ਹੈ। ਤਫ਼ਤੀਸ਼ ਦੌਰਾਨ ਹੋਰ ਮਹੱਤਵਪੂਰਨ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਮਾਨ ਸਰਕਾਰ ਨੇ ਮਿਡ-ਡੇ ਮੀਲ 'ਚ ਕੀਤੇ ਵੱਡੇ ਸੁਧਾਰ, ਬਿਹਤਰ ਮੈਨਿਊ ਅਤੇ 44,301 ਔਰਤਾਂ ਨੂੰ ਰੋਜ਼ਗਾਰ
NEXT STORY