ਜਲੰਧਰ, (ਪੁਨੀਤ)- ਮਜ਼ਦੂਰਾਂ ਨੂੰ ਦੂਜੇ ਸੂਬਿਆਂ ਵਿਚ ਲੈ ਕੇ ਜਾਣ ਲਈ ਬੱਸ ਅੱਡੇ ਦੇ ਬਾਹਰੋਂ ਬੱਸਾਂ ਚੱਲ ਰਹੀਆਂ ਹਨ ਪਰ ਜਾਣਕਾਰੀ ਦੀ ਘਾਟ ਕਾਰਣ ਮਜ਼ਦੂਰ ਬਿਨਾਂ ਵਜ੍ਹਾ ਬੱਸ ਅੱਡੇ ਵਿਚ ਘੰਟਿਆਂਬੱਧੀ ਬੱਸਾਂ ਦਾ ਇੰਤਜ਼ਾਰ ਕਰਦੇ ਨਜ਼ਰ ਆ ਰਹੀ ਹੈ। ਲੋਕਾਂ ਤੱਕ ਠੀਕ ਜਾਣਕਾਰੀ ਪਹੁੰਚਾਉਣ ਅਤੇ ਵਧ ਰਹੀ ਭੀੜ ਨੂੰ ਵੇਖਦੇ ਹੋਏ ਬੱਸ ਅੱਡੇ ਵਿਚ ਵਾਰ-ਵਾਰ ਘੋਸ਼ਣਾ ਕਰਵਾਈ ਜਾ ਰਹੀ ਹੈ। ਇਸਦਾ ਮੁੱਖ ਕਾਰਣ ਇਹ ਹੈ ਕਿ ਬੱਸ ਅੱਡੇ ਵਿਚ ਆਉਣ ਵਾਲੇ ਮਜ਼ਦੂਰਾਂ ਵਲੋਂ ਕੋਰੋਨਾ ਨੂੰ ਲੈ ਕੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਨੂੰ ਨਹੀਂ ਅਪਣਾਇਆ ਜਾ ਰਿਹਾ। ਮਜ਼ਦੂਰ ਨਾ ਤਾਂ ਮਾਸਕ ਪਾ ਰਹੇ ਹਨ ਅਤੇ ਨਾ ਹੀ ਸਮਾਜਿਕ ਦੂਰੀ ਦੀ ਪਾਲਣਾ ਕੀਤੀ ਜਾ ਰਹੀ ਹੈ ਜੋ ਕੋਰੋਨਾ ਨੂੰ ਸੱਦਾ ਦੇ ਰਹੀ ਹੈ।
ਘੋਸ਼ਣਾ ਵਿਚ ਕਿਹਾ ਜਾ ਰਿਹਾ ਹੈ ਕਿ ਯਾਤਰੀ ਕ੍ਰਿਪਾ ਕਰ ਕੇ ਧਿਆਨ ਦੇਣ, ਮਜ਼ਦੂਰ ਨੂੰ ਦੂਜੇ ਸੂਬਿਆਂ ਵਿਚ ਲੈ ਕੇ ਜਾਣ ਲਈ ਬੱਸ ਅੱਡੇ ਵਲੋਂ ਕੋਈ ਵੀ ਬੱਸ ਨਹੀਂ ਚੱਲੇਗੀ। ਇਸ ਲਈ ਬੱਸ ਅੱਡੇ ਵਿਚ ਬੈਠ ਕੇ ਲੋਕ ਆਪਣਾ ਕੀਮਤੀ ਸਮਾਂ ਵਿਅਰਥ ਨਾ ਕਰਨ। ਉਥੇ ਹੀ, ਅਧਿਕਾਰੀ ਲੋਕਾਂ ਕੋਲ ਜਾ ਕੇ ਉਨ੍ਹਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਲਈ ਕਹਿ ਰਹੇ ਹਨ। ਰੋਡਵੇਜ਼ ਦੇ ਅਧਿਕਾਰੀ ਦੱਸਦੇ ਹਨ ਕਿ ਸਰਕਾਰੀ ਬੱਸਾਂ ਕੇਵਲ ਸੂਬੇ ਅੰਦਰ ਹੀ ਚੱਲ ਰਹੀਆਂ ਹਨ। ਚੰਡੀਗੜ੍ਹ ਵਿਚ ਬੱਸਾਂ ਜਾਣ ਦੀ ਇਜਾਜ਼ਤ ਨਹੀਂ ਹੈ।
ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਬਟਾਲਾ ਰੂਟ ਵਿਚ ਆਈ ਤੇਜ਼ੀ
ਉਥੇ ਹੀ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਬਟਾਲਾ ਰੂਟ ਵਿਚ ਤੇਜ਼ੀ ਦੇਖਣ ਨੂੰ ਮਿਲੀ। ਪੰਜਾਬ ਰੋਡਵੇਜ ਦੀ ਗੱਲ ਕੀਤੀ ਜਾਵੇ ਤਾਂ ਇਸ ਦੀਆਂ ਬਟਾਲਾ ਰੂਟ ਉੱਤੇ ਸਿਰਫ 7 ਬੱਸਾਂ ਵਿਚ 111 ਯਾਤਰੀ ਬੈਠੇ, ਹੁਸ਼ਿਆਰਪੁਰ ਦੀਆਂ 6 ਬੱਸਾਂ ਵਿਚ 146 ਜਦੋਂਕਿ ਨਵਾਂਸ਼ਹਿਰ ਦੀਆਂ 12 ਬੱਸਾਂ ਵਿਚ 171 ਯਾਤਰੀਆਂ ਨੇ ਸਫਰ ਕੀਤਾ। ਯਾਤਰੀ ਜ਼ਿਆਦਾ ਹੋਣ ਕਾਰਣ ਇਨ੍ਹਾਂ ਰੂਟਾਂ ਉੱਤੇ ਪ੍ਰਾਈਵੇਟ ਬੱਸਾਂ ਵੀ ਚੱਲਦੀਆਂ ਵੇਖੀਆਂ ਗਈਆਂ।
ਪੰਜਾਬ ਰੋਡਵੇਜ਼ ਦੀਆਂ 118 ਬੱਸਾਂ ਵਿਚ 1991 ਮੁਸਾਫਰਾਂ ਦੇ ਸਫਰ ਕਰਨ ਨਾਲ 1,95,700 ਰੁਪਏ ਦੀ ਕੁਲੈਕਸ਼ਨ ਹੋਈ। ਪੀ. ਆਰ. ਟੀ. ਸੀ. ਦੀਆਂ 14 ਬੱਸਾਂ ਚੱਲੀਆਂ ਜਦੋਂਕਿ ਪ੍ਰਾਈਵੇਟ ਟਰਾਂਸਪੋਰਟਰਾਂ ਨਾਲ ਸਬੰਧਤ 46 ਬੱਸਾਂ ਬੱਸ ਅੱਡੇ ਤੋਂ ਰਵਾਨਾ ਹੋਈਆਂ। ਫਿਰੋਜ਼ਪੁਰ ਰੂਟ ਉੱਤੇ ਕਾਫ਼ੀ ਸਮੇਂ ਤੱਕ ਬੱਸ ਖੜ੍ਹੀ ਕੀਤੀ ਗਈ ਪਰ ਕੋਈ ਯਾਤਰੀ ਨਾ ਆਉਣ ਕਾਰਣ ਦੂਜੇ ਰੂਟ ਉੱਤੇ ਲਗਾ ਦਿੱਤੀ ਗਈ। ਇਸੇ ਤਰ੍ਹਾਂ ਜਲੰਧਰ ਡਿਪੂ-1 ਅਤੇ 2 ਵਲੋਂ 28-28 ਬੱਸਾਂ ਵੱਖਰੇ-ਵੱਖਰੇ ਰੂਟਾਂ ਉੱਤੇ ਚਲਾਈਆਂ ਗਈਆਂ, ਜਿਸ ਵਿਚ ਕ੍ਰਮਵਾਰ 626 ਅਤੇ 635 ਮੁਸਾਫਰਾਂ ਨੇ ਸਫਰ ਕੀਤਾ। ਮੋਹਾਲੀ ਦੀਆਂ 4 ਬੱਸਾਂ ਵਿਚ 29 ਯਾਤਰੀ ਰਵਾਨਾ ਹੋਏ।
ਅੰਤਰਰਾਸ਼ਟਰੀ ਸਰਹੱਦ 'ਤੇ 40 ਕਰੋੜ ਦੀ ਹੈਰੋਇਨ ਬਰਾਮਦ
NEXT STORY