ਲੁਧਿਆਣਾ (ਮੁੱਲਾਂਪੁਰੀ) : ਲੁਧਿਆਣਾ ਜ਼ਿਲੇ ਦੇ ਅਧੀਨ ਆਉਂਦੀ ਵਿਧਾਨ ਸਭਾ ਹਲਕਾ ਦਾਖਾ ਤੋਂ 'ਆਪ' ਦੇ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਦਾ ਸ਼ੁੱਕਰਵਾਰ ਨੂੰ ਅਸਤੀਫਾ ਮਨਜ਼ੂਰ ਹੋਣ 'ਤੇ ਹੁਣ ਇਸ ਹਲਕੇ ਵਿਚ ਜ਼ਿਮਨੀ ਚੋਣ ਦੀ ਚਰਚਾ ਚੱਲ ਗਈ ਹੈ। ਸ਼ੁੱਕਰਵਾਰ ਸਵੇਰੇ ਜਿਓਂ ਹੀ ਫੂਲਕਾ ਦੇ ਅਸਤੀਫੇ ਦੇ ਮਨਜ਼ੂਰ ਹੋਣ ਦੀ ਖਬਰ ਆਈ ਤਾਂ ਫੋਨਾਂ ਦੀਆਂ ਘੰਟੀਆਂ ਖੜਕ ਪਈਆਂ ਅਤੇ ਇਸ ਹਲਕੇ ਤੋਂ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਉਨ੍ਹਾਂ ਦੇ ਸਮਰਥਕ ਫੋਨ ਕਰਨ ਲੱਗ ਪਏ। ਇਸ ਹਲਕੇ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਮਨਪ੍ਰੀਤ ਸਿੰਘ ਇਆਲੀ ਵਲੋਂ ਚੋਣ ਲੜਨੀ ਹੈ ਜਦੋਂਕਿ ਉਨ੍ਹਾਂ ਦਾ ਮੁਕਾਬਲਾ ਸੱਤਾਧਾਰੀ ਕਾਂਗਰਸ ਦੇ ਉਮੀਦਵਾਰ ਨਾਲ ਹੋਵੇਗਾ, ਜੋ ਕਾਂਗਰਸੀ ਨੇਤਾ ਟਿਕਟ ਲੈਣ ਲਈ ਦੀ ਲਾਈਨ ਵਿਚ ਹਨ, ਉਨ੍ਹਾਂ ਵਿਚ ਮੌਜੂਦਾ ਹਲਕਾ ਇੰਚਾਰਜ ਮੇਜਰ ਸਿੰਘ ਭੈਣੀ, ਸਾਬਕਾ ਐੱਮ. ਪੀ. ਅਮਰੀਕ ਸਿੰਘ ਧਾਲੀਵਾਲ, ਦਮਨਦੀਪ ਸਿੰਘ ਮੋਹੀ, ਸੀ. ਐੱਮ. ਸਲਾਹਕਾਰ ਸੰਜੀਦਾ ਉਮੀਦਵਾਰ ਦੱਸੇ ਜਾ ਰਹੇ ਹਨ। ਜਦੋਂਕਿ ਇਸ ਹਲਕੇ ਤੋਂ ਲੋਕ ਸਭਾ ਚੋਣਾਂ 'ਚ ਇਸ ਵਾਰ ਲੋਕ ਇਨਸਾਫ ਪਾਰਟੀ ਬੈਂਸ ਧੜੇ ਦਾ ਕਬਜ਼ਾ ਰਿਹਾ ਹੈ, ਜਿਸ ਦੇ ਉਮੀਦਵਾਰ ਸੁਖਦੇਵ ਸਿੰਘ ਚੱਕ ਕਲਾਂ ਜਾਂ ਹੋਰ ਕੋਈ ਹੋ ਸਕਦਾ ਹੈ।
ਬਾਕੀ ਹੁਣ ਦੇਖਦੇ ਹਾਂ ਕਿ ਜੇਕਰ ਕਾਂਗਰਸ ਸਰਕਾਰ ਨੇ ਕੋਈ ਵੱਡੀ ਤੋਪ ਫਿੱਟ ਕੀਤੀ ਤਾਂ ਸੁਨੀਲ ਜਾਖੜ, ਕੇਵਲ ਢਿੱਲੋਂ 'ਤੇ ਵੀ ਸੋਚ ਵਿਚਾਰ ਹੋ ਸਕਦੀ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਦੇ ਅਸਤੀਫਾ ਦੇਣ ਤੋਂ ਬਾਅਦ ਇਕ ਕੈਬਨਿਟ ਰੈਂਕ ਖਾਲੀ ਪਿਆ ਹੈ। ਜਿਸ ਨੂੰ ਦੇਖ ਦੇ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਹਨ। ਬਾਕੀ ਹੁਣ ਹਲਕਾ ਦਾਖਾ ਵਿਚ ਜ਼ਿਮਨੀ ਚੋਣ ਹਰਿਆਣਾ ਚੋਣਾਂ ਨਾਲ ਹੋਣ ਦਾ ਅੱਜ ਰਾਹ ਜ਼ਰੂਰ ਪੱਧਰ ਹੋ ਗਿਆ ਹੈ ਜਦੋਂਕਿ ਇਸ ਤੋਂ ਪਹਿਲਾਂ ਜਲਾਲਾਬਾਦ ਅਤੇ ਫਗਵਾੜਾ ਵਿਧਾਨ ਸਭਾ ਹਲਕੇ ਸਨ।
ਪੰਜਾਬ 'ਚ ਸਭ ਤੋਂ ਪਹਿਲਾਂ ਲੁਧਿਆਣਾ ਥਾਣੇ 'ਚ ਕਾਨਫਰੰਸ ਹਾਲ ਦਾ ਉਦਘਾਟਨ
NEXT STORY