ਚੰਡੀਗੜ੍ਹ : ਮੋਹਾਲੀ, ਪੰਚਕੂਲਾ ਅਤੇ ਚੰਡੀਗੜ੍ਹ 'ਚ ਓਲਾ ਅਤੇ ਉਬਰ ਕੈਬਾਂ ਚੱਲਣੀਆਂ ਬੰਦ ਹੋ ਗਈਆਂ ਹਨ ਕਿਉਂਕਿ ਸਾਰੇ ਕੈਬ ਡਰਾਈਵਰ ਇਕ ਥਾਂ 'ਤੇ ਆਪਣੀ ਟੈਕਸੀ ਖੜ੍ਹੀ ਕਰਕੇ ਹੜਤਾਲ 'ਤੇ ਚਲੇ ਗਏ ਹਨ। ਹੜਤਾਲ ਸ਼ੁਰੂ ਕਰਦੇ ਹੀ ਕਰੀਬ 200 ਟੈਕਸੀ ਡਰਾਈਵਰਾਂ ਨੇ ਆਪਣੀਆਂ ਗੱਡੀਆਂ ਮੋਹਾਲੀ ਦੇ ਫੇਜ਼-8 ਦੀ ਗਰਾਊਂਡ 'ਚ ਖੜ੍ਹੀਆਂ ਕਰ ਦਿੱਤੀਆਂ ਹਨ। ਟੈਕਸੀ ਡਰਾਈਵਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ। ਓਲਾ ਅਤੇ ਉਬਰ ਨੇ ਇਕ ਲੱਖ ਰੁਪਏ ਮਹੀਨਾ ਕਮਾਉਣ ਦਾ ਲਾਲਚ ਦੇ ਕੇ ਉਨ੍ਹਾਂ ਤੋਂ ਟੈਕਸੀਆਂ ਪੁਆ ਲਈਆਂ ਪਰ ਹੁਣ ਓਲਾ ਅਤੇ ਉਬਰ ਦੋਵੇਂ ਹੀ ਮਿਲ ਕੇ ਖੁਦ ਹੀ ਟੈਕਸੀਆਂ ਲੀਜ਼ 'ਤੇ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਟੈਕਸੀ ਡਰਾਈਵਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ, ਉਨ੍ਹਾਂ ਦੀ ਹੜਤਾਲ ਜਾਰੀ ਰਹੇਗੀ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਨਾਲ ਵੱਡੀਆਂ ਕੰਪਨੀਆਂ ਵਲੋਂ ਆਪਣੀਆਂ ਗੱਡੀਆਂ ਲੀਜ਼ 'ਤੇ ਦੇਣ ਨਾਲ ਉਨ੍ਹਾਂ ਨੂੰ ਭਾਰੀ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੋਜ਼ਾਨਾ ਕੈਬ ਦਾ ਇਸਤੇਮਾਲ ਕਰਨ ਵਾਲੇ ਟ੍ਰਾਈਸਿਟੀ ਦੇ ਲੋਕਾਂ ਨੂੰ ਵੀ ਇਸ ਕਾਰਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਨਾਭਾ ਜੇਲ ਬ੍ਰੇਕ ਕਾਂਡ 'ਚ ਦੋਸ਼ੀ ਗੈਂਗਸਟਰ ਗੋਪੀ ਅਦਾਲਤ 'ਚ ਪੇਸ਼
NEXT STORY