ਪਟਿਆਲਾ (ਜ.ਬ.)-ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਸੂਬੇ ਵਿਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਜਿਸ ਤਰ੍ਹਾਂ ਵਿਕਾਸ ਦੇ ਕੰਮ ਕੀਤੇ ਜਾ ਰਹੇ ਹਨ ਅਤੇ ਪੰਜਾਬ ਵਿਚ ਗੁੰਡਾ ਰਾਜ ਖਤਮ ਕਰ ਦਿੱਤਾ ਗਿਆ ਹੈ, ਉਸ ਤੋਂ ਬਾਅਦ ਪੰਜਾਬੀਆਂ ਦਾ ਕਾਂਗਰਸ ਵਿਚ ਵਿਸ਼ਵਾਸ ਹੋਰ ਪੱਕਾ ਹੋ ਗਿਆ ਹੈ। ਲੰਘੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਅਕਾਲੀ-ਭਾਜਪਾ ਦਾ ਸੁਪੜਾ ਸਾਫ ਕੀਤਾ ਸੀ, ਉਸ ਤੋਂ ਬਾਅਦ ਨਗਰ ਨਿਗਮ ਦੀਆਂ ਚੋਣਾਂ ਵਿਚ ਵੀ ਅਕਾਲੀ ਦਲ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ ਹੈ, ਜਦੋਂ ਕਿ ਪਟਿਆਲਾ ਵਿਚ ਤਾਂ ਪਿਛਲੇ 20 ਸਾਲਾਂ ਤੋਂ ਅਕਾਲੀ ਦਲ ਹਾਰਦਾ ਹੀ ਆ ਰਿਹਾ ਹੈ। ਬ੍ਰਹਮ ਮਹਿੰਦਰਾ ਇਥੇ ਵਾਰਡ ਨੰ. 14 ਦੇ ਕੌਂਸਲਰ ਰਿਚੀ ਡਕਾਲਾ ਦੀ ਅਗਵਾਈ ਹੇਠ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਇਸ ਪ੍ਰੋਗਰਾਮ ਦੌਰਾਨ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਅਤੇ ਰਿਚੀ ਡਕਾਲਾ ਨੇ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾ ਕਿਹਾ ਕਿ ਮੁੱਖ ਮੰਤਰੀ ਕੈ.ਅਮਰਿੰਦਰ ਸਿੰਘ ਦਾ ਪਟਿਆਲਾ ਨਾਲ ਵਿਸ਼ੇਸ਼ ਪਿਆਰ ਹੈ। ਇਹੀ ਕਾਰਨ ਹੈ ਕਿ ਸਰਕਾਰ ਬਣਨ ਤੋਂ ਬਾਅਦ ਪਟਿਆਲਾ ਲਈ 1 ਹਜ਼ਾਰ ਕਰੋੜ ਦੇ ਵਿਕਾਸ ਪ੍ਰਾਜੈਕਟ ਜਾਰੀ ਕਰ ਦਿੱਤੇ ਹਨ। ਪੰਜਾਬ ਦਾ ਖਜ਼ਾਨਾ ਪਟਿਆਲਾ ਲਈ ਖੋਲ੍ਹ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿੰਨਾ 10 ਸਾਲ ਅਕਾਲੀਆਂ ਨੇ ਪਟਿਆਲਾ ਨਾਲ ਧੱਕਾ ਕੀਤਾ ਅਤੇ ਪਟਿਆਲਾ ਨਾਲ ਸਿਆਸੀ ਦੁਸ਼ਮਣੀ ਕੱਢਦੇ ਹੋਏ ਪਟਿਆਲਾ ਦੇ ਵਿਕਾਸ ਕਾਰਜ ਠੱਪ ਰੱਖੇ, ਉਸ ਨੁਕਸਾਨ ਦੀ ਕਾਂਗਰਸ ਸਰਕਾਰ ਵਿਆਜ ਸਮੇਤ ਭਰਪਾਈ ਕਰੇਗੀ ਅਤੇ ਪਟਿਆਲਾ ਵਿਚ ਸਭ ਤੋਂ ਵੱਧ ਵਿਕਾਸ ਕਾਰਜ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪਟਿਆਲਾ ਸ਼ਹਿਰ ਨੂੰ ਰਿਚੀ ਡਕਾਲਾ ਵਰਗੇ ਵਿਕਾਸ ਦੀ ਸੋਚ ਰੱਖਣ ਵਾਲੇ ਕੌਂਸਲਰ ਦਿੱਤੇ ਹਨ। ਰਿਚੀ ਡਕਾਲਾ ਨੇ ਪਹਿਲਾਂ ਆਪਣੇ ਇਲਾਕਾ ਵਿਚ ਸਫਾਈ ਮੁਹਿੰਮ ਸ਼ੁਰੂ ਕਰਵਾਈ ਅਤੇ ਹੁਣ ਉਸ ਨੇ ਦਫ਼ਤਰ ਖੋਲ੍ਹ ਕੇ ਸਾਬਤ ਕਰ ਦਿੱਤਾ ਹੈ ਕਿ ਕਾਂਗਰਸੀ ਕੌਂਸਲਰ ਦਾ ਇਕਮਾਤਰ ਮਕਸਦ ਸ਼ਹਿਰ ਦਾ ਵਿਕਾਸ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਹੈ। ਉਨ੍ਹਾਂ ਕਿਹਾ ਕਿ ਚਿਮਨ ਲਾਲ ਡਕਾਲਾ, ਰਿਚੀ ਡਕਾਲਾ ਦਾ ਪਰਿਵਾਰ ਉਨ੍ਹਾਂ ਨਾਲ ਲੰਬੇ ਸਮੇਂ ਤੋਂ ਜੁੜਿਆ ਹੋਇਆ ਹੈ।
ਉਨ੍ਹਾਂ ਦੀ ਭਰੋਸੇਯੋਗਤਾ ਅਤੇ ਸਮਾਜ ਸੇਵਾ ਪ੍ਰਤੀ ਲਗਨ ਨੂੰ ਦੇਖਦੇ ਹੋਏ ਹੀ ਰਿਚੀ ਡਕਾਲਾ ਨੂੰ ਕੌਂਸਲਰ ਦਾ ਟਿਕਟ ਦਿੱਤਾ ਗਿਆ। ਇਸ ਮੌਕੇ ਰਿਚੀ ਡਕਾਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਅਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਉਨ੍ਹਾਂ 'ਤੇ ਜੋ ਵਿਸ਼ਵਾਸ ਕੀਤਾ ਹੈ, ਉਹ ਉਸ 'ਤੇ ਖਰਾ ਉਤਰਨਗੇ ਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਅਗਵਾਈ ਹੇਠ ਵਾਰਡ ਨੰ. 14 ਨੂੰ ਸ਼ਹਿਰ ਦਾ ਮਾਡਲ ਵਾਰਡ ਬਣਾਉਣਗੇ। ਇਸ ਮੌਕੇ ਚਿਮਨ ਲਾਲ ਡਕਾਲਾ, ਦੇਵੀ ਦਿਆਲ ਗੋਇਲ ਨੇ ਵੀ ਸੰਬੋਧਨ ਕੀਤਾ। ਪ੍ਰੋਗਰਾਮ ਵਿਚ ਐਫ. ਐਂਡ. ਸੀ. ਸੀ. ਦੇ ਮੈਂਬਰ ਐਡਵੋਕੇਟ ਹਰਵਿੰਦਰ ਸ਼ੁਕਲਾ, ਹਰਦੀਪ ਸਿੰਘ ਖਹਿਰਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।
ਆਮਦਨ ਕਰ ਵਿਭਾਗ ਦੇ ਸਾਹਮਣੇ ਆਇਆ ਬੋਗਸ ਰਿਫੰਡ ਘਪਲਾ
NEXT STORY