ਜਲੰਧਰ, (ਮ੍ਰਿਦੁਲ ਸ਼ਰਮਾ)- ਕੈਂਬ੍ਰਿਜ ਸਕੂਲ ਦੀ ਚੌਥੀ ਮੰਜ਼ਿਲ ਤੋਂ ਧੱਕਾ ਦੇ ਕੇ ਖੁਸ਼ੀ ਗੁਪਤਾ ਨੂੰ ਡਿਗਾਉਣ ਦੇ ਮਾਮਲੇ ਵਿਚ ਵੀਰਵਾਰ ਨੂੰ ਚਾਈਲਡ ਰਾਈਟਸ ਕਮਿਸ਼ਨ ਦੇ ਚੇਅਰਮੈਨ ਰਾਕੇਸ਼ ਕਾਲੀਆ ਵਿਸ਼ੇਸ਼ ਜਾਂਚ ਟੀਮ ਸਮੇਤ ਚੰਡੀਗੜ੍ਹ ਤੋਂ ਜਲੰਧਰ ਸ਼ਹਿਰ ਪਹੁੰਚੇ। ਜਲੰਧਰ ਆਉਂਦਿਆਂ ਹੀ ਸੁਕੇਸ਼ ਕਾਲੀਆ ਨਿਮਸ ਹਸਪਤਾਲ ਗਏ, ਜਿਥੇ ਖੁਸ਼ੀ ਗੁਪਤਾ ਦੇ ਬਿਆਨ ਦਰਜ ਕੀਤੇ ਗਏ। ਹਾਲਾਂਕਿ ਟੀਮ ਇਸ ਬਾਰੇ ਵਿਚ ਕੋਈ ਵੀ ਗੱਲ ਕਰਨ ਤੋਂ ਕਤਰਾ ਰਹੀ ਹੈ, ਜਿਸ ਤੋਂ ਬਾਅਦ ਸਰਕਟ ਹਾਊਸ ਕਰੀਬ ਇਕ ਘੰਟੇ ਤੱਕ ਥਾਣਾ ਨੰ. 7 ਦੇ ਐੱਸ. ਐੱਚ. ਓ. ਓਂਕਾਰ ਸਿੰਘ ਬਰਾੜ ਤੇ ਕੈਂਬ੍ਰਿਜ ਸਕੂਲ ਦੇ ਐੱਮ. ਡੀ. ਦੀਪਕ ਭਾਟੀਆ, ਐਡਮਨਿਸਟ੍ਰੇਟਰ ਦੀਪਾ ਡੋਗਰਾ ਅਤੇ ਪ੍ਰਿੰ. ਕਰਨਜੋਤ ਕੌਰ ਵੀ ਆਈ, ਜਿਨ੍ਹਾਂ ਨਾਲ ਟੀਮ ਨੇ ਪੁੱਛਗਿੱਛ ਕੀਤੀ।
ਇਕ ਘੰਟੇ ਦੀ ਮੀਟਿੰਗ ਤੋਂ ਬਾਅਦ ਚੇਅਰਮੈਨ ਬਾਹਰ ਆ ਕੇ ਮੀਡੀਆ ਨਾਲ ਰੂ-ਬ-ਰੂ ਹੋਏ ਤੇ ਕਿਹਾ ਕਿ ਪੁਲਸ ਜਾਂਚ ਠੀਕ ਚੱਲ ਰਹੀ ਹੈ। ਇਸ ਕੇਸ ਵਿਚ ਇਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਉਣ ਦੇ ਪੁਲਸ ਕਮਿਸ਼ਨਰ ਨੂੰ ਆਰਡਰ ਦਿੱਤੇ ਗਏ ਹਨ, ਜੋ ਹੁਣ ਕੇਸ ਦੀ ਜਾਂਚ ਕਰੇਗੀ।
ਜ਼ਿਕਰਯੋਗ ਹੈ ਕਿ 10 ਜਨਵਰੀ ਨੂੰ ਕੈਂਬ੍ਰਿਜ ਸਕੂਲ ਦੀ ਚੌਥੀ ਮੰਜ਼ਿਲ ਤੋਂ ਖੁਸ਼ੀ ਗੁਪਤਾ ਹੇਠਾਂ ਡਿੱਗ ਗਈ ਸੀ, ਜਿਸ ਮਾਮਲੇ ਵਿਚ ਪੁਲਸ ਨੇ 38 ਦਿਨਾਂ ਬਾਅਦ ਖੁਸ਼ੀ ਦੀ ਸਟੇਟਮੈਂਟ ਰਿਕਾਰਡ ਕਰ ਕੇ ਐੱਫ. ਆਈ. ਆਰ. ਦਰਜ ਕੀਤੀ ਸੀ। ਹਾਲਾਂਕਿ ਇਸ ਕੇਸ ਵਿਚ ਪੁਲਸ ਦੀ ਕਾਰਜ ਪ੍ਰਣਾਲੀ 'ਤੇ ਵੀ ਸਵਾਲ ਉਠੇ ਹਨ ਕਿਉਂਕਿ ਇਨ੍ਹਾਂ ਵਿਚ ਕਿੰਨੀਆਂ ਹੀ ਚੀਜ਼ਾਂ ਕੰਪ੍ਰੋਮਾਈਜ਼ ਹੋਈਆਂ, ਜਿਸ ਨੂੰ ਲੈ ਕੇ ਹੁਣ ਚਾਈਲਡ ਰਾਈਟਸ ਕਮਿਸ਼ਨ ਦੀ ਟੀਮ ਨੇ ਆ ਕੇ ਨਵੇਂ ਸਿਰੇ ਤੋਂ ਜਾਂਚ ਸ਼ੁਰੂ ਕੀਤੀ ਹੈ।

ਖੁਸ਼ੀ ਨੇ ਸੁਕੇਸ਼ ਕਾਲੀਆ ਨੂੰ ਦੱਸੀ ਧੱਕੇ ਵਾਲੀ ਗੱਲ
ਨਿਮਸ ਹਸਪਤਾਲ 'ਚ ਖੁਸ਼ੀ ਨੇ ਚਾਈਲਡ ਰਾਈਟਸ ਕਮਿਸ਼ਨ ਦੇ ਚੇਅਰਮੈਨ ਸੁਕੇਸ਼ ਕਾਲੀਆ ਨੂੰ ਸਟੇਟਮੈਂਟ ਦਿੱਤੀ ਕਿ ਉਸ ਨੂੰ ਧੱਕਾ ਮਾਰਿਆ ਗਿਆ ਸੀ ਅਤੇ ਉਨ੍ਹਾਂ ਨੇ ਖੁਸ਼ੀ ਦੇ ਪਿਤਾ ਨਵੀਨ ਗੁਪਤਾ ਅਤੇ ਮਾਂ ਦੇ ਬਿਆਨ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਹੈ।

ਇਕੱਠੇ ਮੀਡੀਆ ਕਰਮਚਾਰੀਆਂ ਨੂੰ ਦੇਖ ਕੇ ਕੈਂਬ੍ਰਿਜ ਦੀ ਮੈਨੇਜਮੈਂਟ ਨੇ ਬੰਦ ਕਰਵਾਇਆ ਦਰਵਾਜ਼ਾ
ਸਰਕਟ ਹਾਊਸ ਵਿਚ ਚੇਅਰਮੈਨ ਸੁਕੇਸ਼ ਕਾਲੀਆ ਜਦੋਂ ਐੱਮ. ਡੀ. ਦੀਪਕ ਭਾਟੀਆ, ਅਕੈਡਮਿਕ ਡਾਇਰੈਕਟਰ ਦੀਪਾ ਡੋਗਰਾ ਤੇ ਪ੍ਰਿੰ. ਕਿਰਨ ਢਿੱਲੋਂ ਤੋਂ ਪੁੱਛਗਿੱਛ ਕਰਨ ਲਈ ਅੰਦਰ ਆਏ ਤਾਂ ਸਕੂਲ ਦੇ ਨਾਲ ਆਈ ਮੈਨੇਜਮੈਂਟ ਟੀਮ ਨੇ ਸਰਕਟ ਹਾਊਸ ਦਾ ਦਰਵਾਜ਼ਾ ਬੰਦ ਕਰ ਦਿੱਤਾ।
ਜਸਟਿਨ ਟਰੂਡੋ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੂੰ ਦਿੱਤਾ ਯਾਦਗਾਰੀ ਸਿੱਕਾ
NEXT STORY