ਲੁਧਿਆਣਾ (ਪੰਕਜ) - ਥਾਣਾ ਸ਼ਿਮਲਾਪੁਰੀ ਦੀ ਪੁਲਸ ਨੇ ਰਿੰਗ ਸੈਰੇਮਨੀ (ਮੰਗਣੀ) ''ਤੇ ਕੁੜੀ ਦੇ ਘਰ ਆਏ ਮੁੰਡੇ ਦੇ ਪਰਿਵਾਰ ਵਾਲਿਆਂ ਵੱਲੋਂ ਰਾਤ ਵੇਲੇ ਘਰੋਂ 1 ਲੱਖ ਰੁਪਏ ਦੀ ਨਕਦੀ ਅਤੇ ਗਹਿਣੇ ਚੋਰੀ ਕਰਨ ਦੇ ਦੋਸ਼ ਵਿੱਚ 7 ਲੋਕਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ।
ਜਾਂਚ ਅਧਿਕਾਰੀ ਸਲਵਿੰਦਰ ਸਿੰਘ ਅਨੁਸਾਰ, ਮੁਹੱਲਾ ਨਾਨਕਸਰ, ਸ਼ਿਮਲਾਪੁਰੀ ਦੇ ਰਹਿਣ ਵਾਲੇ ਮਾਨ ਸਿੰਘ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਦੱਸਿਆ ਕਿ ਸੁਰਿੰਦਰ ਸਿੰਘ ਨੇ ਆਪਣੇ ਭਾਣਜੇ ਦੀਪਕ ਸਿੰਘ, ਜੋ ਕਿ ਚਿਨਹਾਟ (ਉੱਤਰ ਪ੍ਰਦੇਸ਼) ਨਗਰ ਨਿਗਮ ਵਿੱਚ ਸਰਕਾਰੀ ਨੌਕਰੀ ਕਰਦਾ ਹੈ, ਦਾ ਵਿਆਹ ਉਸ ਦੀ ਛੋਟੀ ਭੈਣ ਨਾਲ ਕਰਵਾਉਣ ਲਈ ਬੀਤੀ 13 ਮਈ ਨੂੰ ''ਆਮੰਤਰਣ ਵਿੱਲਾ'' ਦਾਣਾ ਮੰਡੀ ਵਿਖੇ ਰਿੰਗ ਸੈਰੇਮਨੀ ਰੱਖੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਦਾਜ ਲਈ 11 ਲੱਖ ਰੁਪਏ ਨਕਦ, ਇੱਕ ਸੋਨੇ ਦਾ ਹਾਰ ਅਤੇ ਸੋਨੇ ਦੀਆਂ ਚੂੜੀਆਂ ਦੀ ਮੰਗ ਕੀਤੀ। ਰਿੰਗ ਸੈਰੇਮਨੀ ਵਾਲੇ ਦਿਨ ਮੁੰਡੇ ਦੇ ਪਰਿਵਾਰ ਦੇ ਮੈਂਬਰ ਸਾਡੇ ਘਰ ਰਾਤ ਨੂੰ ਸੌਂ ਗਏ ਅਤੇ ਅਗਲੀ ਸਵੇਰ ਉੱਥੋਂ ਚਲੇ ਗਏ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਮੈਂ ਅਲਮਾਰੀ ਵਿੱਚੋਂ ਪੈਸੇ ਕੱਢਣ ਲੱਗਾ ਤਾਂ ਉਸ ਵਿੱਚੋਂ ਕਰੀਬ 1 ਲੱਖ ਰੁਪਏ ਦੀ ਨਕਦੀ ਅਤੇ ਗਹਿਣੇ ਗਾਇਬ ਸਨ। ਬਾਅਦ ਵਿੱਚ ਮੈਨੂੰ ਇਹ ਵੀ ਪਤਾ ਲੱਗਿਆ ਕਿ ਮੁੰਡਾ ਨਗਰ ਨਿਗਮ ਵਿੱਚ ਨੌਕਰੀ ਵੀ ਨਹੀਂ ਕਰਦਾ ਹੈ। ਪੁਲਸ ਨੇ ਸ਼ਿਕਾਇਤ ਦੇ ਅਧਾਰ ''ਤੇ ਸੁਰਿੰਦਰ ਸਿੰਘ (ਵਾਸੀ ਗੁਰਮੀਤ ਨਗਰ, ਡਾਬਾ ਲੋਹਾਰਾ ਰੋਡ), ਮੁੰਡੇ ਦੇ ਪਿਤਾ ਸੁਲਤਾਨ ਸਿੰਘ, ਮੁੰਡਾ ਦੀਪਕ ਸਿੰਘ, ਭਰਾ ਸੂਰਜ ਸਿੰਘ, ਭਰਜਾਈ ਕੀਰਤੀ (ਪਤਨੀ ਸੂਰਜ ਸਿੰਘ), ਭੈਣ ਨੀਤੂ, ਮਾਂ ਅਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਬੁਢਲਾਡਾ ’ਚ ਸਾਬਕਾ ਵਿਧਾਇਕ ਦੀ ਕਾਰ ’ਤੇ ਹਮਲਾ, ਤੋੜੇ ਸ਼ੀਸ਼ੇ
NEXT STORY