ਬਰੈਂਪਟਨ (ਰਮਨਦੀਪ ਸੋਢੀ) : ਯੂਨਾਈਟਿਡ ਬਰੈਂਪਟਨ ਕਬੱਡੀ ਕਲੱਬ ਵੱਲੋਂ 30ਵਾਂ ਕੈਨੇਡਾ ਕਬੱਡੀ ਵਿਸ਼ਵ ਕੱਪ ਕਰਵਾਇਆ ਜਾ ਰਿਹਾ ਹੈ। ਇਹ ਚੈਂਪੀਅਨਸ਼ਿਪ 12 ਅਗਸਤ 2023 ਨੂੰ ਹੋਵੇਗੀ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਯੂਨਾਈਟਿਡ ਬਰੈਂਪਟਨ ਕਬੱਡੀ ਕਲੱਬ ਦੇ ਪ੍ਰੈਜ਼ੀਡੈਂਟ ਜੁਝਾਰ ਸ਼ਾਕਰ ਨੇ ਦੱਸਿਆ ਕਿ ਇਸ ਦਾ ਆਗਾਜ਼ ਫਰਸਟ ਓਂਟਾਰੀਓ ਸੈਂਟਰ 'ਚ ਸਵੇਰੇ 11 ਵਜੇ ਤੋਂ ਹੋਵੇਗਾ, ਜੋ ਰਾਤ 8.30 ਵਜੇ ਤੱਕ ਚੱਲੇਗਾ।
ਇਹ ਵੀ ਪੜ੍ਹੋ : ਪੰਜਾਬ ਲਈ ਚਿੰਤਾ ਭਰੀ ਖ਼ਬਰ, ਮੌਸਮ ਵਿਭਾਗ ਵੱਲੋਂ ਇਨ੍ਹਾਂ ਦਿਨਾਂ ਲਈ ਯੈਲੋ ਅਲਰਟ ਜਾਰੀ
ਉਨ੍ਹਾਂ ਦੱਸਿਆ ਕਿ ਇਸ ਚੈਂਪੀਅਨਸ਼ਿਪ 'ਚ ਇੰਡੀਆ, ਕੈਨੇਡਾ ਵੈਸਟ ਤੇ ਈਸਟ, ਇੰਗਲੈਂਡ, ਯੂ. ਐੱਸ.ਏ. ਤੇ ਪਾਕਿਸਤਾਨ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਤੋਂ ਇਲਾਵਾ ਕੈਨੇਡਾ ਅਤੇ ਸੰਯੁਕਤ ਰਾਜ ਅਮਰੀਕਾ ਦੀਆਂ ਅੰਡਰ 21 ਟੀਮਾਂ ਵੀ ਹਿੱਸਾ ਲੈ ਰਹੀਆਂ ਹਨ। ਟੂਰਨਾਮੈਂਟ ਦਾ ਪਹਿਲਾ ਇਨਾਮ ਨਾਰਥ ਵਾਲ ਕੰਸਟ੍ਰਕਸ਼ਨ ਅਤੇ ਦੂਜਾ ਇਨਾਮ ਐੱਸ. ਬੀ. ਐੱਸ. ਸਰਵਿਸਿਜ਼ ਵੱਲੋਂ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਲੁਧਿਆਣਾ 'ਚ ਵੱਡੀ ਵਾਰਦਾਤ : ਮੋਟਰਸਾਈਕਲ 'ਤੇ ਜਾ ਰਹੇ 7ਵੀਂ ਦੇ ਵਿਦਿਆਰਥੀ ਦਾ ਗਲ਼ਾ ਵੱਢਿਆ
ਕਬੱਡੀ ਦੇ ਇਨ੍ਹਾਂ ਰੌਚਕ ਮੁਕਾਬਲਿਆਂ ਨੂੰ ਵੇਖਣ ਲਈ ਕੈਨੇਡਾ ਭਰ ਦੇ ਪੰਜਾਬੀਆਂ ਤੋਂ ਇਲਾਵਾ ਅਮਰੀਕਾ ਦੇ ਵੱਖ-ਵੱਖ ਸੂਬਿਆਂ ਤੋਂ ਵੀ ਕਬੱਡੀ ਪ੍ਰੇਮੀ ਪਹੁੰਚਣਗੇ।
ਨੋਟ - ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
IND vs WI: ਭਾਰਤ ਦੀ ਜਿੱਤ ਦੀਆਂ ਉਮੀਦਾਂ 'ਤੇ ਫ਼ਿਰਿਆ ਪਾਣੀ, ਬਾਰਿਸ਼ ਕਾਰਨ ਨਹੀਂ ਨਿਕਲਿਆ ਮੈਚ ਦਾ ਨਤੀਜਾ
NEXT STORY