ਰੂਪਨਗਰ, (ਵਿਜੇ)- ਨੋਟਬੰਦੀ ਖਿਲਾਫ ਆਮ ਜਨਤਾ ਦਾ ਗੁੱਸਾ ਠੰਡਾ ਹੋਣ ਦਾ ਨਾਂ ਨਹੀਂ ਲੈ ਰਿਹਾ। ਬੀਤੀ ਸ਼ਾਮ ਵੱਡੀ ਗਿਣਤੀ 'ਚ ਕਾਂਗਰਸੀ ਵਰਕਰਾਂ ਤੇ ਸ਼ਹਿਰ ਦੇ ਵਪਾਰੀਆਂ ਨੇ ਮਿਲ ਕੇ ਗਾਂਧੀ ਚੌਕ ਰੂਪਨਗਰ ਤੋਂ ਕੇਂਦਰ ਸਰਕਾਰ ਦੀ ਇਸ ਲੋਕ ਮਾਰੂ ਨੀਤੀ ਖਿਲਾਫ ਕੈਂਡਲ ਮਾਰਚ ਕੱਢਿਆ ਅਤੇ ਨਰਿੰਦਰ ਮੋਦੀ ਮੁਰਦਾਬਾਦ ਦੇ ਨਾਅਰੇ ਲਾਏ।
ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਨੋਟਬੰਦੀ ਕਾਰਨ ਪ੍ਰਭਾਵਿਤ ਹੋਏ ਕਾਰੋਬਾਰ ਦੇ ਸੰਬੰਧ 'ਚ ਕੇਂਦਰ ਸਰਕਾਰ ਨੂੰ ਜਮ ਕੋ ਕੋਸਿਆ ਤੇ ਕਿਹਾ ਕਿ ਨੋਟਬੰਦੀ ਦਾ ਫੈਸਲਾ ਮੰਦਭਾਗਾ ਸੀ, ਜਿਸ ਦੀ ਜ਼ਿੰਮੇਵਾਰ ਕੇਂਦਰ ਦੀ ਮੋਦੀ ਸਰਕਾਰ ਹੈ।
ਇਸ ਸਮੇਂ ਓ.ਬੀ.ਸੀ. ਦੇ ਪ੍ਰਦੇਸ਼ ਚੇਅਰਮੈਨ ਗੁਰਿੰਦਰਪਾਲ ਸਿੰਘ, ਪ੍ਰਦੇਸ਼ ਸਕੱਤਰ ਸਤਵਿੰਦਰ ਸਿੰਘ ਚੈੜੀਆਂ, ਸ਼ਹਿਰੀ ਵਿਕਾਸ ਸੈੱਲ ਦੇ ਪ੍ਰਦੇਸ਼ ਉਪ ਪ੍ਰਧਾਨ ਜਗਦੀਸ਼ ਚੰਦਰ ਕਾਜਲਾ, ਸਿਟੀ ਪ੍ਰਧਾਨ ਸਤਿੰਦਰ ਨਾਗੀ, ਸ਼ੀਲਾ ਨਾਰੰਗ, ਐੱਸ. ਸੀ. ਸੈੱਲ ਦੇ ਜ਼ਿਲਾ ਚੇਅਰਮੈਨ ਪ੍ਰੇਮ ਸਿੰਘ, ਕਰਮ ਸਿੰਘ, ਵਪਾਰ ਮੰਡਲ ਦੇ ਪਰਮਿੰਦਰ ਸਿੰਘ ਬਿੰਟਾ, ਅਸ਼ੋਕ ਦਾਰਾ, ਦਵਿੰਦਰ ਕੁਮਾਰ ਵਰਮਾ, ਸੁਤੰਤਰ ਸੈਣੀ, ਸੁਧੀਰ ਸ਼ਰਮਾ, ਸੁਰਿੰਦਰ ਵਰਮਾ, ਅਮਿਤ ਕਪੂਰ ਤੇ ਪਾਲ ਚੰਦ ਵਰਮਾ ਆਦਿ ਮੌਜੂਦ ਸਨ।
ਪਰਦਾਫਾਸ਼; ਸੇਵਾ ਕੇਂਦਰ ਦੇ ਮੁਲਾਜ਼ਮ ਨੇ ਹੀ ਰਚੀ ਸੀ ਲੁੱਟ ਦੀ ਘਟਨਾ
NEXT STORY