ਜਲੰਧਰ (ਰਵਿੰਦਰ ਸ਼ਰਮਾ) — ਯੂ. ਕੇ. 'ਚ ਆਪਣੇ ਪ੍ਰਾਈਵੇਟ ਦੌਰੇ 'ਤੇ ਰਵਾਨਾ ਹੋਣ ਤੋਂ ਪਹਿਲਾਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਦੇ ਅੰਦਰ ਤੇ ਜਨਤਾ 'ਚ ਕਈ ਤਰ੍ਹਾਂ ਦੇ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਕੈਪਟਨ ਨੇ ਬ੍ਰਹਿਮ ਮਹਿੰਦਰਾ ਨੂੰ ਆਫਿਸ਼ਿਏਟਿੰਗ ਸੀ. ਐੱਮ. ਦਾ ਚਾਰਜ ਦੇ ਕੇ ਇਕ ਤੀਰ ਨਾਲ ਕਈ ਨਿਸ਼ਾਨੇ ਲਗਾਏ ਹਨ। ਇਕ ਤਾਂ ਪਾਰਟੀ ਦੇ ਅੰਦਰ ਸੰਗਠਨ 'ਚ ਸਾਫ ਸੰਕੇਤ ਦੇ ਦਿੱਤੇ ਹਨ ਕਿ ਉਨ੍ਹਾਂ ਦੀ ਕੈਬਨਿਟ 'ਚ ਨੰਬਰ ਦੋ ਸਿਰਫ ਤੇ ਸਿਰਫ ਬ੍ਰਹਿਮ ਮਹਿੰਦਰਾ ਹੀ ਹਨ।
ਹਾਲਾਕਿ ਇਸ ਚਾਰਜ ਨੂੰ ਪਾਉਣ 'ਚ ਕਈ ਵਿਧਾਇਕ ਦੌੜ 'ਚ ਸਨ ਤੇ ਕਈ ਤਿਕੜਮ ਵੀ ਲੜਾ ਰਹੇ ਸਨ ਪਰ ਜ਼ਿਆਦਾਤਰ ਚਿਹਰਿਆਂ ਦੇ ਹੱਥ ਮਾਯੂਸੀ ਹੀ ਲੱਗੀ। ਪਹਿਲਾਂ ਕਿਸੇ ਨੂੰ ਵੀ ਚਾਰਜ ਨਾ ਦੇਣ ਦੀ ਗੱਲ ਚਲ ਰਹੀ ਸੀ ਪਰ ਵਿਧਾਇਕਾਂ 'ਚ ਲਗਾਤਾਰ ਪਣਪ ਰਹੇ ਰੋਸ ਨੂੰ ਠੰਡਾ ਕਰਨ ਲਈ ਬਾਅਦ 'ਚ ਆਫਿਸ਼ਿਏਟਿੰਗ ਚਾਰਜ ਦੇਣ ਦਾ ਫੈਸਲਾ ਕੀਤਾ ਗਿਆ। ਕੈਪਟਨ ਸਰਕਾਰ ਬਨਣ ਤੋਂ ਬਾਅਦ ਇਕ ਪਾਸੇ ਪਾਰਟੀ ਦੇ ਅੰਦਰ ਕਈ ਆਗੂਆਂ ਨੇ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਨੰਬਰ ਦੋ 'ਤੇ ਉਹ ਹੀ ਹਨ। ਇਸ ਦੌੜ 'ਚ ਮਨਪ੍ਰੀਤ ਬਾਦਲ, ਨਵਜੋਤ ਸਿੱਧੂ ਸਮੇਤ ਰਾਣਾ ਗੁਰਜੀਤ ਸਿੰਘ ਨੂੰ ਵੀ ਗਿਣਿਆ ਜਾ ਰਿਹਾ ਹੈ, ਪਰ ਕੈਬਨਿਟ ਬਨਣ ਤੋਂ ਬਾਅਦ ਵੀ ਕੈਪਟਨ ਨੇ ਬ੍ਰਹਿਮ ਮਹਿੰਦਰਾ ਨੂੰ ਨੰਬਰ ਦੋ ਦਾ ਸਨਮਾਨ ਦਿੱਤਾ ਸੀ ਤੇ ਹੁਣ ਵਿਦੇਸ਼ੀ ਦੌਰੇ 'ਤੇ ਜਾਂਦੇ ਸਮੇਂ ਵੀ ਮਹਿੰਦਰਾ ਨੂੰ ਹੀ ਮੁੱਖ ਮੰਤਰੀ ਦਾ ਚਾਰਜ ਸੌਂਪ ਕੇ ਗਏ ਹਨ।
ਕੈਪਟਨ ਨੇ ਪਾਰਟੀ ਦੇ ਅੰਦਰ ਸਾਫ ਸੰਕੇਤ ਦੇ ਦਿੱਤਾ ਹੈ ਕਿ ਕਈ ਲੋਕਾਂ 'ਚ ਨੰਬਰ ਦੋ ਕੀ ਜੋ ਲਾਲਸਾ ਫੁੱਟ ਰਹੀ ਸੀ, ਉਹ ਠੰਡੀ ਪੈ ਜਾਵੇ ਤੇ ਉਨ੍ਹਾਂ ਦਾ ਪੂਰਾ ਵਿਸ਼ਵਾਸ ਬ੍ਰਹਿਮ ਮਹਿੰਦਰਾ 'ਤੇ ਹੀ ਹੈ। ਬਿਨ੍ਹਾਂ ਸ਼ੱਕ ਕੈਪਟਨ ਦੇ ਇਸ ਫੈਸਲੇ ਨਾਲ ਸਰਕਾਰ ਦੇ ਅੰਦਰ ਵੀ ਮਹਿੰਦਰਾ ਦਾ ਕਦ ਵੀ ਵਧੇਗਾ। ਦੂਜੇ ਪਾਸੇ ਹਿੰਦੂ ਚਿਹਰੇ ਨੂੰ ਅੱਗੇ ਕਰ ਕੇ ਵੀ ਕੈਪਟਨ ਨੇ ਸਾਫ ਸੰਕੇਤ ਦਿੱਤਾ ਹੈ ਕਿ ਉਹ ਹਿੰਦੂ ਵੋਟ ਬੈਂਕ ਨੂੰ ਪਾਰਟੀ ਹੱਥੋਂ ਜਾਣ ਨਹੀਂ ਦਿੱਤਾ ਜਾਣਾ ਚਾਹੀਦਾ ਤੇ ਇਸ ਦਾ ਫਾਇਦਾ ਆਉਣ ਵਾਲੇ ਗੁਰਦਾਸਪੁਰ ਉਪ-ਚੋਣ ਤੇ ਨਗਰ-ਨਿਗਮ ਚੋਣਾਂ 'ਚ ਚੁੱਕਣਾ ਚਾਹੁੰਦਾ ਹੈ। ਨਾਲ ਹੀ ਇਸ ਫੈਸਲੇ ਤੋਂ ਕੈਪਟਨ ਨੇ ਵਿਰੋਧੀਆਂ ਦਾ ਜਨੂਨ ਵੀ ਕੁਝ ਠੰਡਾ ਪੈਂਦਾ ਦਿਖਾਈ ਦੇਗਾ।
ਕੈਪਟਨ ਤੋਂ ਮਿਲਣ ਲਈ ਕਈ ਵਿਧਾਇਕਾਂ ਨੇ ਯੂ. ਕੇ. ਦੀ ਲਗਾਈ ਦੌੜ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮਿਲਣ ਲਈ ਪਾਰਟੀ ਦੇ ਕਈ ਵਿਧਾਇਕਾਂ ਨੇ ਚੁੱਪ ਚਾਪ ਯੂ. ਕੇ. ਲਈ ਦੌੜ ਲਗਾ ਲਈ ਹੈ। ਇਨ੍ਹਾਂ 'ਚ ਕਈ ਸ਼ਨੀਵਾਰ ਤਾਂ ਕੁਝ ਕ ਐਤਵਾਰ ਨੂੰ ਯੂ. ਕੇ ਪਹੁੰਚਣਗੇ। ਇਨ੍ਹਾਂ 'ਚ ਉਹ ਕਈ ਚਿਹਰੇ ਵੀ ਹਨ ਜੋ ਮੁੱਖ ਮੰਤਰੀ ਦਾ ਆਫਿਸ਼ਿਏਟਿੰਗ ਚਾਰਜ ਮਿਲਣ ਦੀ ਆਸ ਲਗਾਏ ਬੈਠੇ ਸਨ ਪਰ ਲਾਲਸਾ ਪੂਰੀ ਨਾ ਹੋਣ 'ਤੇ ਉਹ ਹੁਣ ਉਥੇ ਕੈਪਟਨ ਦੀ ਨੇੜਤਾ ਹਾਸਲ ਕਰਨ ਲਈ ਜਾ ਰਹੇ ਹਨ। ਕਈ ਵਿਧਾਇਕਾਂ ਨੂੰ ਲਗਦਾ ਹੈ ਕਿ ਚੰਡੀਗੜ੍ਹ 'ਚ ਮੁੱਖ ਮੰਤਰੀ ਨੂੰ ਮਿਲਣਾ ਜਿੰਨਾ ਮੁਸ਼ਕਲ ਹੈ, ਯੂ. ਕੇ. 'ਚ ਮਿਲਣਾ ਉਨ੍ਹਾਂ ਹੀ ਆਸਾਨ ਹੋਵੇਗਾ ਕਿਉਂਕਿ ਕੈਪਟਨ ਨਿਜੀ ਦੌਰੇ 'ਤੇ ਯੂ. ਕੇ 'ਚ ਹਨ ਤੇ ਉਨ੍ਹਾਂ ਕੋਲ ਉਥੇ ਕਾਫੀ ਸਮਾਂ ਹੋਵੇਗਾ। ਯੂ. ਕੇ. ਦੇ ਬਹਾਨੇ ਹੀ ਕੈਪਟਨ ਦੀ ਨਜ਼ਦੀਕੀ ਪਾਉਣ ਲਈ ਕਈ ਵਿਧਾਇਕਾਂ ਨੇ ਪਹਿਲਾਂ ਤੋਂ ਹੀ ਆਪਣਾ ਟੂਰ ਪ੍ਰੋਗਰਾਮ ਤੈਅ ਕਰ ਲਿਆ ਸੀ।
ਡੀ. ਜੀ. ਪੀ. ਇੰਟੈਲੀਜੈਂਸ ਵੀ ਕੈਪਟਨ ਦੇ ਨਾਲ ਦੌਰ 'ਤੇ
ਡੀ. ਜੀ. ਪੀ. ਇੰਟੈਲੀਜੈਂਸ ਦਿਨਕਰ ਗੁਪਤਾ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵਿਦੇਸ਼ੀ ਦੌਰੇ 'ਤੇ ਗਏ ਹਨ। ਹਾਲਾਕਿ ਕੈਪਟਨ ਦਾ ਇਹ ਨਿਜੀ ਦੌਰਾ ਹੈ ਪਰ ਯੂ. ਕੇ. ਸਰਕਾਰ ਨੇ ਉਨ੍ਹਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਕਾਬਲ ਅਧਿਕਾਰੀਆਂ ਨੂੰ ਨਾਲ ਲਿਆਉਣ ਦੀ ਇਜਾਜ਼ਤ ਦਿੱਤੀ ਸੀ। ਡੀ. ਜੀ. ਪੀ. ਇੰਟੈਲੀਜੈਂਸ ਦੇ ਨਾਲ ਆਈ. ਜੀ. ਰਾਕੇਸ਼ ਅਗਰਵਾਲ ਤੇ ਆਈ. ਜੀ. ਖੂਬੀ ਰਾਮ ਵੀ ਕੈਪਟਨ ਦੀ ਸੁਰੱਖਿਆ 'ਚ ਨਾਲ ਗਏ ਹਨ। ਉਥੇ ਹੀ ਕੈਪਟਨ ਦੇ ਰਤਨਾਂ ਦੀ ਗੱਲ ਕਰੀਏ ਤਾਂ ਮੀਡੀਆ ਐਡਵਾਈਜ਼ਰ ਰਵੀਨ ਠੁਕਰਾਲ ਵੀ ਉਨ੍ਹਾਂ ਦੇ ਨਾਲ ਹਨ।
ਬੈਂਕ ਦੇ ਸੁਰੱਖਿਆ ਕਰਮਚਾਰੀ ਨੂੰ ਲੱਗੀ ਗੋਲੀ
NEXT STORY