ਚੰਡੀਗੜ੍ਹ (ਭੁੱਲਰ)-ਪੰਜਾਬ ਵਿਚ ਪਹਿਲੀ ਜਮਾਤ ਤੋਂ 10ਵੀਂ ਜਮਾਤ ਤਕ ਪੰਜਾਬੀ ਬੋਲੀ ਨੂੰ ਜ਼ਰੂਰੀ ਰੱਖਿਆ ਜਾਂਦਾ ਹੈ ਅਤੇ ਕਿਸੇ ਵੀ ਸਰਕਾਰੀ ਨੌਕਰੀ 'ਤੇ ਜੇਕਰ ਲੱਗਣਾ ਹੋਵੇ ਤਾਂ ਪੰਜਾਬੀ ਬੋਲੀ ਜ਼ਰੂਰੀ ਹੁੰਦੀ ਹੈ ਪਰ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰੀ ਵਕੀਲਾਂ ਦੀ ਭਰਤੀ ਕਰਨ ਲਈ ਪੰਜਾਬੀ ਬੋਲੀ ਦਾ ਘਾਣ ਕਰਦਿਆਂ ਪੰਜਾਬੀ ਬੋਲੀ ਨੂੰ ਦਰਕਿਨਾਰ ਕਰ ਦਿੱਤਾ ਹੈ। ਜਿਸ ਦੀ ਮਿਸਾਲ ਕੈਪਟਨ ਸਰਕਾਰ ਵਲੋਂ ਏ. ਜੀ. ਦੀਆਂ ਅਸਾਮੀਆਂ ਭਰਨ ਤੋਂ ਮਿਲਦੀ ਹੈ। ਜਿਸ 'ਚ ਕੈਪਟਨ ਸਰਕਾਰ ਵਲੋਂ ਪੰਜਾਬੀ ਭਾਸ਼ਾ ਨੂੰ ਅੱਖੋਂ-ਪਰੋਖੇ ਕਰਦੇ ਹੋਏ ਪੰਜਾਬੀ ਭਾਸ਼ਾ ਦੀ ਇਸ ਆਸਾਮੀ ਲਈ ਮਾਨਤਾ ਰੱਦ ਕਰ ਦਿੱਤੀ ਹੈ। ਜਿਸ ਨਾਲ ਹੋਰ ਸੂਬਿਆਂ ਦੇ ਲੋਕਾਂ ਲਈ ਨੌਕਰੀ ਦੇ ਰਾਹ ਖੁੱਲ੍ਹ ਗਏ ਹਨ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕੀਤਾ। ਕੈਪਟਨ ਸਰਕਾਰ 'ਤੇ ਗੰਭੀਰ ਦੋਸ਼ ਲਾਉਂਦਿਆਂ ਬੈਂਸ ਨੇ ਕਿਹਾ ਕਿ ਸੱਤਾ ਪ੍ਰਾਪਤੀ ਦੀ ਲਾਲਸਾ ਨੂੰ ਪੂਰਾ ਕਰਨ ਲਈ ਕੈਪਟਨ ਨੇ ਪੰਜਾਬੀਆਂ ਦੇ ਜਜ਼ਬਾਤਾਂ ਨਾਲ ਖੇਡਣ ਲਈ ਸਭ ਹੱਦਾਂ-ਬੰਨ੍ਹੇ ਪਾਰ ਕਰ ਦਿੱਤੇ ਸਨ। ਉਨ੍ਹਾਂ ਕਿਹਾ ਕੈਪਟਨ ਨੇ ਸੂਬੇ ਵਿਚ ਸਰਕਾਰ ਬਣਾਉਣ ਲਈ ਸਿਰਫ ਝੂਠ ਦਾ ਸਹਾਰਾ ਲਿਆ। ਜੋ ਹੁਣ ਲੋਕਾਂ ਦੇ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ। ਬੈਂਸ ਨੇ ਕਿਹਾ ਕਿ ਜਿਸ ਸੂਬੇ ਦੀ ਸਰਕਾਰ ਆਪਣੀ ਮਾਂ ਬੋਲੀ ਦਾ ਘਾਣ ਕਰਦੀ ਹੈ , ਉਸ ਸੂਬੇ ਦੇ ਵਿਕਾਸ ਬਾਰੇ ਕੀ ਸੋਚੇਗੀ?
ਕੈਪਟਨ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਨੌਜਵਾਨਾਂ ਨੂੰ ਨੌਕਰੀਆਂ ਦੇਣਗੇ ਪਰ ਕੈਪਟਨ ਨੇ ਆਪਣੇ ਦਿੱਲੀ ਬੈਠੇ ਆਕਾਵਾਂ ਨੂੰ ਖੁਸ਼ ਕਰਨ ਲਈ ਪੰਜਾਬੀ ਨੌਜਵਾਨਾਂ ਦਾ ਹੱਕ ਮਾਰਦੇ ਹੋਏ ਹੋਰ ਸੁਬਿਆਂ ਦੇ ਸਿਫਾਰਸ਼ੀ ਲੋਕਾਂ ਲਈ ਨੌਕਰੀਆਂ ਦੇ ਰਾਹ ਪੱਧਰੇ ਕਰਨੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਇਹ ਮੁੱਦਾ ਵਿਧਾਨ ਸਭਾ ਦੇ ਸੈਸ਼ਨ 'ਚ ਉਠਾਉਣ ਬਾਰੇ ਐਲਾਨ ਕੀਤਾ।
ਦੀਪਾਂਸ਼-ਸਿਮਰਨ ਹੱਤਿਆਕਾਂਡ : ਮੁਲਜ਼ਮ ਸਵੀਟੀ ਚੜ੍ਹਿਆ ਪੁਲਸ ਹੱਥੇ
NEXT STORY