ਫਿਰੋਜ਼ਪੁਰ (ਵੈੱਬ ਡੈਸਕ, ਗੁਰਮੇਲ, ਕੁਮਾਰ) : ਖਰਾਬ ਮੌਸਮ ਕਾਰਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਰੱਦ ਕਰ ਦਿੱਤੀ ਗਈ। ਭਾਵੇਂ ਪ੍ਰਧਾਨ ਮੰਤਰੀ ਫਿਰੋਜ਼ਪੁਰ ਰੈਲੀ ਵਿਚ ਸੰਬੋਧਨ ਕੀਤੇ ਬਿਨਾਂ ਹੀ ਵਾਪਸ ਪਰਤ ਗਏ ਪਰ ਇਸ ਰੈਲੀ ਦੌਰਾਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਬੋਧਨ ਜ਼ਰੂਰ ਕੀਤਾ। ਇਸ ਦੌਰਾਨ ਕੈਪਟਨ ਨੇ ਕਾਂਗਰਸ ਪਾਰਟੀ ਅਤੇ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ’ਤੇ ਜਮ ਕੇ ਰਗੜੇ ਲਾਏ। ਕੈਪਟਨ ਨੇ ਕਿਹਾ ਕਿ ਇਥੋਂ ਦੀ ਸਰਕਾਰ ਬੇੜਾਗਰਕ ਕਰਨ ’ਤੇ ਤੁਰੀ ਹੋਈ ਹੈ। ਕਾਂਗਰਸ ਦਾ ਪ੍ਰਧਾਨ ਨਵਜੋਤ ਸਿੱਧੂ ਕੋਈ ਨਾ ਕੋਈ ਬਿਆਨ ਦਿੰਦਾ ਰਹਿੰਦਾ ਹੈ। ਸਿੱਧੂ ਮੈਨੀਫੈਸਟੋ ਬਨਾਉਣ ਦੀ ਗੱਲ ਕਰ ਰਿਹਾ ਹੈ ਪਰ ਉਹ ਮੈਨੀਫੈਸਟੋ ਕਮੇਟੀ ਦਾ ਮੈਂਬਰ ਹੀ ਨਹੀਂ ਫਿਰ ਉਹ ਕਿਵੇਂ ਮੈਨੀਫੈਸਟੋ ਬਣਾ ਸਕਦਾ ਹੈ। ਫਿਰ ਵੀ ਉਹ ਐਲਾਨ ਕਰ ਰਿਹਾ ਹੈ। 70 ਫੀਸਦੀ ਉਧਾਰ ’ਤੇ ਸਰਕਾਰ ਚੱਲ ਰਹੀ ਹੈ। ਲੋਕਾਂ ਨੂੰ ਗੁੰਮਰਾਹ ਕਰਕੇ ਵੋਟ ਲੈਣ ਲਈ ਨਿਰਾ ਝੂਠ ਬੋਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਦੀ ਧਰਤੀ ਨੇ ਸ਼ਹੀਦਾਂ ਦਾ ਖੂਨ ਡੁੱਲ੍ਹਿਆ ਹੈ, ਹੁਣ ਸਮਾਂ ਆ ਗਿਆ ਹੈ ਕਿ ਇਥੇ ਸ਼ਾਂਤੀ ਅਤੇ ਤਰੱਕੀ ਲਿਆਂਦੀ ਜਾਵੇ ਤਾਂ ਜੋ ਤੁਹਾਡੇ ਬੱਚੇ, ਇਥੇ ਰਹਿ ਕੇ ਤਰੱਕੀ ਕਰਨ ਅਤੇ ਬਾਹਰਲੇ ਮੁਲਕ ’ਚ ਨਾ ਜਾਣ। ਇਸ ਲਈ ਭਾਜਪਾ ਦਾ ਸਾਥ ਜ਼ਰੂਰੀ ਹੈ।
ਇਹ ਵੀ ਪੜ੍ਹੋ : ਦਿੱਲੀ ਦਰਬਾਰ ਪੁੱਜੀ ਨਵਜੋਤ ਸਿੱਧੂ ਦੀ ਸ਼ਿਕਾਇਤ, ਰੰਧਾਵਾ ਸਮੇਤ ਚਾਰ ਮੰਤਰੀਆਂ ਨੇ ਖੋਲ੍ਹਿਆ ਮੋਰਚਾ
ਕੈਪਟਨ ਨੇ ਕਿਹਾ ਕਿ 2017 ਦੀ ਚੋਣਾਂ ਦੌਰਾਨ ਕਾਂਗਰਸ ਦਾ ਮੈਨੀਫੈਸਟੋ ਮੈਂ ਬਣਾਇਆ ਸੀ ਅਤੇ ਇਸ ਨੂੰ ਦਿੱਲੀ ਵਿਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਮਨਜ਼ੂਰੀ ਦਿੱਤੀ ਸੀ। ਕਾਂਗਰਸ ਨੂੰ ਪਤਾ ਹੈ ਕਿ ਉਨ੍ਹਾਂ ਦੇ ਪੱਲੇ ਕੁੱਝ ਨਹੀਂ, ਹੁਣ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਲਈ ਅਤੇ ਵੋਟਾਂ ਲੈਣ ਲਈ ਝੂਠ ਬੋਲਿਆ ਜਾ ਰਿਹਾ ਹੈ। ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਹਿੰਦਾ ਹੈ ਕਿ ਹਰ ਮਹੀਨੇ ਔਰਤਾਂ ਨੂੰ ਇਕ ਹਜ਼ੂਰ ਰੁਪਏ ਦੇਣਗੇ। ਇਹ ਇਕ ਲੱਖ 25 ਹਜ਼ਾਰ ਕਰੋੜ ਰੁਪਣੇ ਬਣਦਾ ਹੈ। ਇਹ ਵੀ ਝੂਠ ਬੋਲਿਆ ਜਾ ਰਿਹਾ ਹੈ ਕਿਉਂਕਿ ਇਹ ਸੰਭਵ ਨਹੀਂ ਹੈ। ਕੈਪਟਨ ਨੇ ਕਿਹਾ ਕਿ ਪੰਜਾਬ ਦੇ ਬਾਰੇ ਪ੍ਰਧਾਨ ਮੰਤਰੀ ਸਭ ਜਾਣਦੇ ਹਨ। ਉਨ੍ਹਾਂ ਨੂੰ ਪਤਾ ਹੈ ਕਿ ਸਰਹੱਦੀ ਇਲਾਕਿਆਂ ਦੇ ਹਾਲਾਤ ਕੀ ਹਨ। 600 ਕਿਲੋਮੀਟਰ ਬਾਰਡਰ ਹੋਣ ਕਾਰਣ ਪਾਕਿਸਤਾਨ ਅਤੇ ਚੀਨ ਦਾ ਖ਼ਤਰਾ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : ਕੋਰੋਨਾ ਦੇ ਚੱਲਦੇ ਪੰਜਾਬ ’ਚ ਵਧੀਆਂ ਸਖ਼ਤੀਆਂ, ਨਾਈਟ ਕਰਫਿਊ ਦਾ ਐਲਾਨ, ਸਕੂਲ-ਕਾਲਜ ਬੰਦ
ਅੱਜ ਆਖਿਆ ਜਾ ਰਿਹਾ ਹੈ ਕਿ ਕੈਪਟਨ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਇਸ ਲਈ ਚੱਲਦਾ ਕੀਤਾ ਗਿਆ ਕਿਉਂਕਿ ਉਨ੍ਹਾਂ ਨੇ ਮੈਨੀਫੈਸਟੋ ਦੇ ਵਾਅਦੇ ਪੂਰੇ ਨਹੀਂ ਕੀਤੇ ਪਰ ਹੁਣ ਕਾਂਗਰਸੀ ਆਖ ਰਹੇ ਹਨ ਕਿ ਅਸੀਂ ਲੋਕਾਂ ਕੋਲ ਪਿਛਲੇ ਪੰਜ ਸਾਲ ਦਾ ਰਿਕਾਰਡ ਲੈ ਕੇ ਜਾਵਾਂਗੇ, ਚਾਰ ਸਾਲ 9 ਮਹੀਨੇ ਕਾਂਗਰਸ ਦੀ ਸਰਕਾਰ ਮੈਂ ਚਲਾਈ, ਜੇ ਮੈਂ ਕੁੱਝ ਨਹੀਂ ਕੀਤਾ ਫਿਰ ਕਿਹੜੇ ਰਿਪੋਰਟ ਕਾਰਡ ਲੈ ਉਹ ਲੋਕਾਂ ਵਿਚ ਜਾਣਗੇ। ਕੈਪਟਨ ਨੇ ਕਿਹਾ ਕਿ ਮੈਂ ਚਾਰ ਸਾਲ 9 ਮਹੀਨਿਆਂ ਵਿਚ 92 ਫੀਸਦੀ ਵਾਅਦੇ ਪੂਰੇ ਕਰ ਦਿੱਤੇ ਸਨ।
ਇਹ ਵੀ ਪੜ੍ਹੋ : ਕਾਂਗਰਸ ’ਚ ਆਏ ਸਿੱਧੂ ਮੂਸੇਵਾਲਾ ਨੇ ਵਿਖਾਏ ਬਾਗੀ ਤੇਵਰ, ਦਿੱਤੀ ਇਹ ਚਿਤਾਵਨੀ!
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਵੱਡੀ ਖ਼ਬਰ : ਫਿਰੋਜ਼ਪੁਰ ਰੈਲੀ ’ਚ ਨਹੀਂ ਪਹੁੰਚ ਰਹੇ PM ਮੋਦੀ, ਹੁਸੈਨੀਵਾਲਾ ਤੋਂ ਹੀ ਵਾਪਸ ਪਰਤੇ ਦਿੱਲੀ
NEXT STORY