ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੰਗਲਾਤ ਵਿਭਾਗ 'ਚ ਬੇਨਿਯਮੀਆਂ ਦਾ ਗੁੱਸਾ ਵਿਭਾਗੀ ਅਫਸਰਸ਼ਾਹੀ 'ਤੇ ਝਾੜਿਆ ਹੈ। ਤਬਾਦਲਿਆਂ, ਤਾਇਨਾਤੀਆਂ, ਦਰੱਖਤਾਂ ਦੀ ਨਾਜਾਇਜ਼ ਕਟਾਈ ਅਤੇ ਕਾਰਜ ਪ੍ਰਣਾਲੀ 'ਚ ਹੋਰ ਕਥਿਤ ਬੇਨਿਯਮੀਆਂ ਦਾ ਨੋਟਿਸ ਲੈਂਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤੁਰੰਤ ਪ੍ਰਭਾਵ ਤੋਂ ਵਿਭਾਗ ਦੇ ਕਈ ਉੱਚ ਅਧਿਕਾਰੀਆਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਤੋਂ ਪਾਸੇ ਕਰ ਦਿੱਤਾ ਹੈ। ਪਤਾ ਲੱਗਿਆ ਹੈ ਕਿ ਮੁੱਖ ਮੰਤਰੀ ਬੇਨਿਯਮੀਆਂ ਦੀ ਜਾਂਚ ਦਾ ਵੀ ਹੁਕਮ ਦੇ ਸਕਦੇ ਹਨ। ਰਿਪੋਰਟ ਹੈ ਕਿ ਇਹ ਫੈਸਲਾ ਲੈਂਦੇ ਸਮੇਂ ਜੰਗਾਲਤ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਵੀ ਭਰੋਸੇ 'ਚ ਨਹੀਂ ਲਿਆ ਗਿਆ। ਪਿਛਲੀ ਅਕਾਲੀ-ਭਾਜਪਾ ਗਠਜੋੜ ਸਰਕਾਰ ਸਮੇਂ ਨਿਯੁਕਤ ਉੱਚ ਅਧਿਕਾਰੀਆਂ ਨੂੰ ਬਰਕਰਾਰ ਰੱਖਣ ਵਾਲੇ ਧਰਮਸੋਤ ਨੇ ਖੁਦ ਨੂੰ ਭਰੋਸੇ 'ਚ ਨਾ ਲੈਣ ਤੋਂ ਜ਼ੋਰਦਾਰ ਢੰਗ ਨਾਲ ਇਨਕਾਰ ਕਰਦੇ ਹੋਏ ਇਨ੍ਹਾਂ ਤਬਾਦਲਿਆਂ ਨੂੰ ਅਹਿਮੀਅਤ ਨਾ ਦੇਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਕੈਪਟਨ ਸੂਬੇ ਦੇ ਨੇਤਾ ਹਨ। ਉਹ ਕਿਸੇ ਵੀ ਤਬਾਦਲੇ ਦਾ ਹੁਕਮ ਦੇ ਸਕਦੇ ਹਨ। ਮੁੱਖ ਮੰਤਰੀ ਵਲੋਂ ਕਾਰਵਾਈ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲਾਂ ਤੋਂ ਲਾਇਆ ਜਾ ਸਕਦਾ ਹੈ ਕਿ ਵਿਭਾਗ ਮੁਖੀ ਜੰਗਲਾਤ ਵਿਭਾਗ ਦੇ ਮੁਅਖ ਵਨਪਾਲ ਡਾ. ਕੁਲਦੀਪ ਕੁਮਾਰ ਅਤੇ ਉਸ ਦੇ ਅਫਸਰਾਂ ਦੀ ਟੀਮ ਨੂੰ ਬਦਲ ਦਿੱਤਾ ਗਿਆ ਹੈ। ਜੰਗਲਾਤ ਮੰਤਰੀ ਦੇ ਓ. ਐੱਸ. ਡੀ. ਅਤੇ ਪਟਿਆਲਾ ਜੰਗਲੀ ਜੀਵ ਡਵੀਜ਼ਨ ਦੇ ਡਿਪਟੀ ਰੇਂਜਰ ਚਮਕੌਰ ਸਿੰਘ ਦੀ ਭੂਮਿਕਾ ਵੀ ਸਵਾਲਾਂ ਦੇ ਘੇਰੇ 'ਚ ਹੈ।
ਪਟਿਆਲਾ ਪੁਲਸ ਹੱਥੇ ਚੜ੍ਹੇ 15 ਡੇਰਾ ਪ੍ਰੇਮੀਆਂ ਨੂੰ ਅਦਾਲਤ ਨੇ ਭੇਜਿਆ ਜੇਲ
NEXT STORY