ਜਲੰਧਰ(ਸੋਨੂੰ)— ਪੰਜਾਬ ਦੀ ਸੱਤਾ ਦੀ ਕਮਾਨ ਸੰਭਾਲਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲੀ ਵਾਰ ਵੀਰਵਾਰ ਨੂੰ ਜਲੰਧਰ ਦਾ ਦੌਰਾ ਕਰਨ ਪਹੁੰਚੇ। ਕੈਪਟਨ ਦੇ ਆਉਣ ਦੀ ਖਬਰ ਨੂੰ ਸੁਣ ਕੇ ਲੋਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਦੱਸਣਯੋਗ ਹੈ ਕਿ ਕੈਪਟਨ ਸਾਹਿਬ ਅੱਜ ਡੇਵਿਏਟ (ਡੀ.ਏ.ਵੀ. ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਤਕਨਾਲੋਜੀ) ਪਹੁੰਚੇ ਹਨ। ਮੁੱਖ ਮੰਤਰੀ ਕੈਪਟਨ ਦੀ ਝਲਕ ਪਾਉਣ ਲਈ ਲੋਕਾਂ ਦਾ ਉਥੇ ਭਾਰੀ ਇਕੱਠ ਪਹੁੰਚਿਆ। ਸ਼ਹਿਰ ਦੇ ਡੇਵਿਏਟ ਪਹੁੰਚਣ 'ਤੇ ਕਾਂਗਰਸੀ ਨੇਤਾਵਾਂ ਨੇ ਉਨ੍ਹਾਂ ਦਾ ਸੁਆਗਤ ਕੀਤਾ। ਇਸ ਦੌਰਾਨ ਉਨ੍ਹਾਂ ਦੇ ਨਾਲ ਸਥਾਨਕ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਮੌਜੂਦ ਸਨ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਕਾਂਗਰਸ ਨੇ 177 ਸੀਟਾਂ 'ਤੇ ਜਿੱਤ ਹਾਸਲ ਕੀਤੀ ਅਤੇ ਗੁਰਦਾਸਪੁਰ ਦੀ ਜਿੱਤ ਤੋਂ ਬਾਅਦ ਹੁਣ ਨਗਰ-ਨਿਗਮ ਦੀਆਂ ਚੋਣਾਂ 'ਚ ਵੀ ਜਿੱਤ ਹਾਸਲ ਕਰਕੇ ਕਾਂਗਰਸ ਨਵਾਂ ਇਤਿਹਾਸ ਬਣਾਵੇਗੀ। ਉਨ੍ਹਾਂ ਨੇ ਕਿਹਾ ਕਿ ਅਸੀਂ ਉਦੋਂ ਤੱਕ ਆਰਾਮ ਨਹੀਂ ਕਰਨਾ ਜਦੋਂ ਤੱਕ ਸੁਖਬੀਰ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਨੂੰ ਪੰਜਾਬ 'ਚੋਂ ਬਾਹਰ ਨਹੀਂ ਕੀਤਾ। ਇਹ ਅਖਬਾਰਾਂ 'ਚ ਝੂਠੇ ਵਿਕਾਸ ਦਾ ਪ੍ਰਚਾਰ ਕਰਦੇ ਰਹੇ ਹਨ। ਪਾਣੀ ਦੇ ਮੁੱਦੇ 'ਤੇ ਬੋਲਦੇ ਹੋਏ ਕਿਹਾ ਕਿ ਪੀਣ ਦਾ ਪਾਣੀ ਜ਼ਹਿਰ ਬਣ ਚੁੱਕਾ ਹੈ। ਹੁਣ ਸ਼ਹਿਰ ਨੂੰ ਨਹਿਰ ਦਾ ਮਿੱਠਾ ਪਾਣੀ ਦਿੱਤਾ ਜਾਵੇਗਾ। ਹੁਣ ਕੈਪਟਨ ਸੇਵਾ ਸ਼ੁਰੂ ਕਰਨ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ 300 ਕਰੋੜ ਰੁਪਏ ਵਿਕਾਸ ਦੇ ਕੰਮਾਂ ਲਈ ਜਾਰੀ ਕੀਤੇ ਹਨ। ਸਪੋਰਟਸ ਉਦਯੋਗ ਨੂੰ ਵੀ ਵਾਧਾ ਦੇਣ ਲਈ ਪੰਜਾਬ ਸਰਕਾਰ ਇਥੇ ਐੱਸ. ਈ. ਜੈੱਡ. ਬਣਾਉਣ ਜਾ ਰਹੀ ਹੈ। 1500 ਕਰੋੜ ਰੁਪਏ ਲੈ ਕੇ ਜਲੰਧਰ ਦਾ ਸੀਵਰੇਜ ਪ੍ਰਾਜੈਕਟ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਥੇ ਸ਼ਹਿਰਾਂ ਸਮੇਤ ਪਿੰਡਾਂ 'ਚ ਇਕੱਠੇ ਵਿਕਾਸ ਦੇ ਕੰਮ ਕੀਤੇ ਜਾਣਗੇ।
ਕਾਂਗਰਸ ਸਰਕਾਰ ਨੇ ਕਿਸਾਨ ਹਿਤੈਸ਼ੀ ਹੋਣ ਦਾ ਦਿੱਤਾ ਸਬੂਤ : ਉਧੋਕੇ, ਕਾਜੀਚੱਕ, ਡਲੀਰੀ
NEXT STORY