ਅੰਮ੍ਰਿਤਸਰ — ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਅੰਮ੍ਰਿਤਸਰ ਵਿਖੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਬੀਬੀ ਹਰਸਿਮਰਤ ਕੌਰ ਬਾਦਲ ਦਾ ਨਾਂ ਭੁੱਲ ਗਏ। ਉਹ ਮੀਡੀਆ ਨੂੰ ਬੀਬੀ ਬਾਦਲ ਵੱਲੋਂ ਲਗਾਏ ਗਏ ਇਲਜ਼ਾਮਾਂ ਬਾਰੇ ਦੱਸ ਰਹੇ ਸਨ। ਇਸ ਦੌਰਾਨ ਉਨ੍ਹਾਂ ਕਿਹਾ, 'ਉਹ ਬੀਬੀ ਸਾਡੀ ਸਰਕਾਰ ਬਾਰੇ ਕੁਝ ਨਾ ਕੁਝ ਕਹਿੰਦੀ ਰਹਿੰਦੀ ਹੈ, ਉਸ ਬੀਬੀ ਦਾ ਨਾਂ ਕੀ ਹੈ।' ਇਸ 'ਤੇ ਉੱਥੇ ਮੌਜੂਦ ਸਾਰੇ ਲੋਕ ਹੱਸ ਪਏ ਅਤੇ ਕੈਬਨਿਟ ਮੰਤਰੀ ਸਿੱਧੂ ਨੇ ਕੈਪਟਨ ਨੂੰ ਬੀਬੀ ਬਾਦਲ ਦਾ ਨਾਂ ਯਾਦ ਕਰਵਾਇਆ।
ਇੱਥੇ ਦੱਸ ਦੇਈਏ ਕਿ ਸਾਬਕਾ ਮੁੱਖ ਮੰਤਰੀ ਦੀ ਨੂੰਹ ਅਤੇ ਕੈਬਨਿਟ ਮੰਤਰੀ ਹੋਣ ਸਦਕਾ ਹਰਸਿਮਰਤ ਕੌਰ ਬਾਦਲ ਦਾ ਨਾਂ ਹਮੇਸ਼ਾ ਚਰਚਾਵਾਂ ਵਿਚ ਰਹਿੰਦਾ ਹੈ। ਇਸ ਸਦਕਾ ਕਾਂਗਰਸ ਅਤੇ ਅਕਾਲੀ ਦਲ ਦਰਮਿਆਨ ਵੱਜਣ ਵਾਲੇ ਮਿਹਣਿਆਂ ਵਿਚ ਵੀ ਉਸ ਦਾ ਨਾਂ ਹਮੇਸ਼ਾ ਉਛਾਲਿਆ ਜਾਂਦਾ ਹੈ ਅਤੇ ਅਜਿਹੇ ਵਿਚ ਕੈਪਟਨ ਸੱਤਾ ਵਿਚ ਆਉਣ ਤੋਂ ਕੁਝ ਮਹੀਨਿਆਂ ਵਿਚ ਹੀ ਉਸ ਦਾ ਨਾਂ ਕਿਵੇਂ ਭੁੱਲ ਗਏ, ਇਹ ਹੈਰਾਨ ਕਰਨ ਵਾਲੀ ਗੱਲ ਹੈ।
ਦਾਜ ਖਾਤਰ ਪਤੀ ਤੇ ਸਹੁਰਿਆਂ ਨੇ ਘੇਰ ਕੇ ਕੀਤੀ ਕੁੱਟਮਾਰ, 28 ਨਾਮਜ਼ਦ
NEXT STORY