ਚੰਡੀਗੜ੍ਹ (ਅਸ਼ਵਨੀ) : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ’ਤੇ ਤੰਜ ਕੱਸਿਆ ਹੈ। ਕੈਪਟਨ ਨੇ ਕਿਹਾ ਕਿ ਤੁਸੀਂ ਉਹੀ ਕੱਟਦੇ ਹੋ, ਜੋ ਬੀਜਦੇ ਹੋ। ਕੈਪਟਨ ਨੇ ਰਾਵਤ ਨੂੰ ਭਵਿੱਖ ਦੀਆਂ ਸ਼ੁਭਕਮਾਨਾਵਾਂ ਦਿੰਦੇ ਹੀ ਇਹ ਵੀ ਕਿਹਾ ਕਿ ਤੁਹਾਡੇ ਭਵਿੱਖ ਦੀਆਂ ਕੋਸ਼ਿਸ਼ਾਂ ਲਈ ਸ਼ੁਭਕਾਮਨਾਵਾਂ (ਜੇਕਰ ਕੋਈ ਹੋਵੇ)। ਦਰਅਸਲ, ਕੈਪਟਨ ਨੇ ਇਹ ਪ੍ਰਤੀਕਿਰਿਆ ਹਰੀਸ਼ ਰਾਵਤ ਦੇ ਇੱਕ ਟਵੀਟ ’ਤੇ ਦਿੱਤੀ ਹੈ। ਹਰੀਸ਼ ਰਾਵਤ ਨੇ ਟਵੀਟ ਕਰ ਕੇ ਲਿਖਿਆ ਕਿ ਚੋਣਾਂ ਰੂਪੀ ਸਮੁੰਦਰ ’ਚ ਤੈਰਨਾ ਹੈ, ਸੰਗਠਨ ਦਾ ਢਾਂਚਾ ਸਾਰੇ ਸਥਾਨਾਂ ’ਤੇ ਸਹਿਯੋਗ ਦਾ ਹੱਥ ਅੱਗੇ ਵਧਾਉਣ ਦੀ ਥਾਂ ਜਾਂ ਤਾਂ ਮੂੰਹ ਫੇਰ ਕੇ ਖੜ੍ਹਾ ਹੋ ਰਿਹਾ ਹੈ ਜਾਂ ਨਕਾਰਾਤਮਕ ਭੂਮਿਕਾ ਨਿਭਾਅ ਰਿਹਾ ਹੈ। ਜਿਸ ਸਮੁੰਦਰ ’ਚ ਤੈਰਨਾ ਹੈ, ਸੱਤਾ ਨੇ ਉੱਥੇ ਕਈ ਮਗਰਮੱਛ ਛੱਡੇ ਹੋਏ ਹਨ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਪੰਜਾਬੀਆਂ ਦੇ ਲੰਬਿਤ ਮਸਲੇ ਹੱਲ ਕਰੇ, ਸਾਡੇ ਲਈ ਪੰਥ ਅਤੇ ਪੰਜਾਬ ਦੇ ਹਿੱਤ ਵਡੇਰੇ : ਢੀਂਡਸਾ
ਜਿਨ੍ਹਾਂ ਦੇ ਹੁਕਮ ’ਤੇ ਤੈਰਨਾ ਹੈ, ਉਨ੍ਹਾਂ ਦੇ ਨੁਮਾਇੰਦੇ ਹੱਥ-ਪੈਰ ਬੰਨ੍ਹ ਰਹੇ ਹਨ। ਮਨ ਵਿਚ ਵਿਚਾਰ ਆ ਰਿਹਾ ਹੈ ਕਿ ਹਰੀਸ਼ ਰਾਵਤ ਹੁਣ ਬਹੁਤ ਹੋ ਗਿਆ, ਬਹੁਤ ਤੈਰ ਲਿਆ, ਹੁਣ ਆਰਾਮ ਦਾ ਸਮਾਂ ਹੈ। ਬਹੁਤ ਸ਼ਸ਼ੋਪੰਜ ਦੀ ਸਥਿਤੀ ਵਿਚ ਹਾਂ, ਨਵਾਂ ਸਾਲ ਸ਼ਾਇਦ ਰਾਹ ਵਿਖਾ ਦੇ ਦੇਵੇ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਮਜੀਠੀਆ ਖ਼ਿਲਾਫ਼ FIR ਦਰਜ ਕਰ ਕੇ ਸ਼੍ਰੋਅਦ ਨੂੰ ਨਿਸ਼ਾਨਾ ਬਣਾਇਆ : ਰੋਮਾਣਾ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਪੰਜਾਬ ਦੇ ਚੋਣ ਮੈਦਾਨ 'ਚ ਖ਼ੁਦ ਉਤਰਨਗੇ 'ਰਾਹੁਲ ਗਾਂਧੀ', ਚੋਣ ਪ੍ਰਚਾਰ ਦਾ ਕਰਨਗੇ ਆਗਾਜ਼
NEXT STORY