ਚੰਡੀਗੜ੍ਹ (ਸ਼ਰਮਾ)-ਇਕ ਵਾਰ ਫਿਰ ਆਪਣੀ ਤਾਨਾਸ਼ਾਹੀ ਸੋਚ ਦਿਖਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀਆਂ ਸਾਰੀਆਂ ਟਰੱਕ ਯੂਨੀਅਨਾਂ ਨੂੰ ਤੋੜ ਦਿੱਤਾ ਹੈ। ਇਸ ਤਰ੍ਹਾਂ ਕਰ ਕੇ ਉਨ੍ਹਾਂ ਨੇ ਨਾ ਸਿਰਫ ਲਗਭਗ 1 ਲੱਖ ਟਰੱਕ ਆਪ੍ਰੇਟਰਾਂ ਦੀ ਰੋਜ਼ੀ-ਰੋਟੀ ਖੋਹ ਲਈ ਹੈ ਬਲਕਿ ਉਨ੍ਹਾਂ ਦੇ ਪਰਿਵਾਰਾਂ ਦੇ ਭਵਿੱਖ ਨੂੰ ਵੀ ਖਤਰੇ ਵਿਚ ਪਾ ਦਿੱਤਾ ਹੈ। ਇਹ ਬਿਆਨ ਜਾਰੀ ਕਰਦੇ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਟਰੱਕ ਯੂਨੀਅਨ ਵਾਲੇ ਸਿਸਟਮ ਨੂੰ ਬਹੁਤ ਸਮਾਂ ਪਹਿਲਾਂ ਮੁੱਖ ਤੌਰ ਉੱਤੇ ਉਨ੍ਹਾਂ ਛੋਟੇ ਅਤੇ ਦਰਮਿਆਨੇ ਟਰੱਕ ਆਪ੍ਰੇਟਰਾਂ ਦੇ ਹਿੱਤਾਂ ਦੀ ਰਾਖੀ ਵਾਸਤੇ ਅਪਣਾਇਆ ਗਿਆ ਸੀ ਜੋ ਕਿ ਵੱਡੀਆਂ ਟਰੱਕ ਕੰਪਨੀਆਂ ਦਾ ਮੁਕਾਬਲਾ ਨਹੀਂ ਕਰ ਸਕਦੇ ਸਨ। ਟਰੱਕ ਯੂਨੀਅਨਾਂ ਦੀ ਪ੍ਰਣਾਲੀ ਨਾਲ ਇਨ੍ਹਾਂ ਛੋਟੇ ਆਪ੍ਰੇਟਰਾਂ ਨੂੰ ਘੱਟੋ-ਘੱਟ ਸਾਲਾਨਾ ਆਮਦਨ ਦੀ ਗਾਰੰਟੀ ਸੀ। ਛੋਟੇ ਅਤੇ ਦਰਮਿਆਨੇ ਟਰੱਕ ਆਪ੍ਰੇਟਰਾਂ ਦੀ ਮਾਲਕੀ ਵਾਲੇ ਜ਼ਿਆਦਾਤਰ ਪੁਰਾਣੇ ਟਰੱਕ ਲੰਮਾ ਪੈਂਡਾ ਨਹੀਂ ਤੈਅ ਕਰ ਸਕਦੇ ਅਤੇ ਨਾ ਹੀ ਕਾਰਪੋਰੇਟ ਕੰਪਨੀਆਂ ਦੀ ਮਾਲਕੀ ਵਾਲੇ ਨਵੇਂ ਟਰੱਕਾਂ ਦੇ ਫਲੀਟ ਦਾ ਹੀ ਮੁਕਾਬਲਾ ਕਰ ਸਕਦੇ ਹਨ।
ਖਹਿਰਾ ਨੇ ਕਿਹਾ ਕਿ ਪੰਜਾਬ ਦੀਆਂ ਜ਼ਿਆਦਾਤਰ ਟਰੱਕ ਯੂਨੀਅਨਾਂ ਆਮ ਤੌਰ ਉੱਤੇ ਐੱਫ. ਸੀ. ਆਈ, ਰਾਈਸ ਸ਼ੈਲਰਾਂ ਆਦਿ ਵਰਗੇ ਲੋਕਲ ਢੋਆ-ਢੁਆਈ ਦੇ ਕੰਮ ਕਰਦੀਆਂ ਸਨ। ਇੰਝ ਮਹਿਸੂਸ ਹੁੰਦਾ ਹੈ ਕਿ ਕਾਰਪੋਰੇਟ ਵਪਾਰਕ ਘਰਾਣਿਆਂ ਅਤੇ ਵੱਡੀਆਂ ਟਰਾਂਸਪੋਰਟ ਕੰਪਨੀਆਂ ਦੀ ਤਾਕਤਵਰ ਲਾਬੀ ਦੇ ਦਬਾਅ ਹੇਠ ਆ ਕੇ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚੋਂ ਟਰੱਕ ਯੂਨੀਅਨ ਸਿਸਟਮ ਖਤਮ ਕਰਨ ਦਾ ਫੈਸਲਾ ਲਿਆ ਹੈ ਕਿਉਂਕਿ ਟਰੱਕ ਯੂਨੀਅਨਾਂ ਲੋਕਲ ਟਰੱਕ ਆਪ੍ਰੇਟਰਾਂ ਨੂੰ ਬੇਹਤਰ ਕਿਰਾਇਆ ਯਕੀਨੀ ਬਣਾਉਂਦੀਆਂ ਸਨ ਜੋ ਕਿ ਉਕਤ ਵਪਾਰਕ ਘਰਾਣਿਆਂ ਨੂੰ ਪਸੰਦ ਨਹੀਂ ਸੀ।
ਹੁਣ ਇੰਪਰੂਵਮੈਂਟ ਟਰੱਸਟਾਂ ਦੇ ਰਿਵਰਟ ਹੋਏ ਐਕਸੀਅਨਾਂ ਨੇ ਕੀਤਾ ਸਿੱਧੂ ਦੇ ਫੈਸਲੇ ਨੂੰ ਚੈਲੰਜ
NEXT STORY