ਬਠਿੰਡਾ (ਕੁਨਾਲ ਬਾਂਸਲ): ਬੀਤੇ ਦਿਨੀਂ ਹਾਈ ਕੋਰਟ ਵੱਲੋਂ ਬਰਗਾੜੀ ਬਹਿਬਲਕਲਾਂ ਗੋਲੀ ਕਾਂਡ ਦੀ ਜਾਂਚ ਕਰ ਰਹੀ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਦੀ ਸਿੱਟ ਨੂੰ ਬਦਲਣ ਦੇ ਕੀਤੇ ਫ਼ੈਸਲੇ ਤੋਂ ਸਿੱਖ ਸੰਗਤਾਂ ਵਿੱਚ ਭਾਈ ਭਾਰੀ ਰੋਸ ਪਾਇਆ ਜਾ ਰਿਹਾ, ਉੱਥੇ ਹੀ ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਵੀ ਇਸ ਫ਼ੈਸਲੇ ਨੂੰ ਮੰਦਭਾਗਾ ਕਰਾਰ ਦਿੱਤਾ ਹੈ।
ਇਹ ਵੀ ਪੜ੍ਹੋ: ਲੱਖਾ ਸਿਧਾਣਾ ਦੀ ਨੌਜਵਾਨਾਂ ਨੂੰ ਵੰਗਾਰ, ਆਉਣ ਵਾਲੀਆਂ ਨਸਲਾਂ ਲਈ ਮੋਰਚੇ 'ਚ ਹੋਵੋ ਸ਼ਾਮਲ
ਪੱਤਰਕਾਰ ਵਾਰਤਾ ਦੌਰਾਨ ਉਨ੍ਹਾਂ ਕਿਹਾ ਕਿ ਬਰਗਾੜੀ ਬੇਅਦਬੀ ਕਾਂਡ ਦਾ ਇਨਸਾਫ਼ ਅੱਜ ਵੀ ਉੱਥੇ ਹੀ ਖੜ੍ਹਾ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਬਾਦਲਾਂ ਨਾਲ ਯਾਰੀ ਪੁਗਾਉਂਦੇ ਹੋਏ ਇਸ ਸਿਸਟਮ ਨੂੰ ਬਦਲਣ ਦੀ ਸਹਿਮਤੀ ਦਿੰਦੇ ਰਹੇ ਹਨ। ਜਿਸ ਦੇ ਚਲਦੇ ਹੀ ਹਾਈ ਕੋਰਟ ਵੱਲੋਂ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸੈੱਟ ਜੋ ਕਿ ਸਖ਼ਤ ਮਿਹਨਤ ਨਾਲ ਇਸ ਕਾਂਡ ਦੇ ਅਸਲ ਦੋਸ਼ੀਆਂ ਤੱਕ ਪਹੁੰਚ ਚੁੱਕੀ ਸੀ ਨੂੰ ਬਦਲਣ ਦੇ ਹੁਕਮ ਦਿੱਤੇ ਗਏ ਹਨ।
ਇਹ ਵੀ ਪੜ੍ਹੋ: 14 ਸਾਲ ਬਾਅਦ ਵਿਦੇਸ਼ੋਂ ਪਰਤਿਆ ਸਖ਼ਸ਼, ਹੁਣ ਟਰੈਕਟਰ-ਟਰਾਲੀ ਨੂੰ ਇੰਝ ਬਣਾਇਆ ਰੁਜ਼ਗਾਰ ਦਾ ਸਾਧਨ (ਵੀਡੀਓ)
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਾਈ ਕੋਰਟ ਦੇ ਵਿੱਚ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਸਿੱਟ ਦੇ ਮੁਖੀ ਵਜੋਂ ਬਦਲਣ ਤੇ ਸਹਿਮਤੀ ਦੇਣੀ ਬਾਦਲ ਕੈਪਟਨ ਦੋਸਤੀ ਵੱਲ ਇਸ਼ਾਰਾ ਕਰਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾਂ ਨੂੰ ਬਚਾਉਣ ਵਾਸਤੇ ਹੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਬਦਲਿਆ ਹੈ ਕਿਉਂਕਿ ਬਾਦਲ ਚਿਰ ਤੋਂ ਹੀ ਮੰਗ ਕਰ ਰਹੇ ਸਨ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਬਦਲਿਆ ਜਾਵੇ ਅਤੇ ਹਾਈ ਕੋਰਟ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਵਾਲੀ ਸਿੱਟ ਦੇ ਹੱਕ ਵਿੱਚ ਕੈਪਟਨ ਸਰਕਾਰ ਦੇ ਵਕੀਲਾਂ ਦਾ ਨਾ ਖੜ੍ਹਨਾ ਬਹੁਤ ਹੀ ਚਿੰਤਾਜਨਕ ਹੈ।
ਇਹ ਵੀ ਪੜ੍ਹੋ: ਬਰਨਾਲਾ: ਕੋਰੋਨਾ ਕਾਰਨ ਮ੍ਰਿਤਕ ਫ਼ੌਜੀ ਦੀ ਬੇਕਦਰੀ, ਅੰਤਿਮ ਵਿਦਾਈ ਮੌਕੇ ਨਹੀਂ ਪਹੁੰਚਿਆ ਕੋਈ ਅਧਿਕਾਰੀ
ਉਨ੍ਹਾਂ ਕੈਪਟਨ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਕੈਪਟਨ ਸਾਹਿਬ ਕੀਤੇ ਵਾਅਦੇ ਮੁਤਾਬਕ ਬਰਗਾੜੀ ਬੇਅਦਬੀ ਦੀਆਂ ਪੈੜਾਂ ਕਦੋਂ ਬਾਦਲਾਂ ਦੇ ਘਰ ਵੱਲ ਜਾਣਗੀਆਂ ਅਤੇ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਅਤੇ ਸਿੱਖ ਸੰਗਤਾਂ ਨੂੰ ਕਦੋਂ ਇਨਸਾਫ਼ ਮਿਲੇਗਾ? ਜਥੇਦਾਰ ਦਾਦੂਵਾਲ ਨੇ ਕਿਹਾ ਕਿ ਬਰਗਾੜੀ ਬੇਅਦਬੀ ਗੁਨਾਹਗਾਰ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ। ਭਾਵੇਂ ਉਹ ਸੌਦਾ ਸਾਧ ਹੋਵੇ ਜਾਂ ਬਾਦਲ ਹੋਣ ਬਰਗਾੜੀ ਬੇਅਦਬੀ ਕਾਂਡ ਨੂੰ ਕੈਪਟਨ ਸਰਕਾਰ ਵੱਲੋਂ ਠੰਡੇ ਬਸਤੇ ਵਿਚ ਪਾਉਣ ਦੇ ਮਸਲੇ ਦੇ ਖ਼ਿਲਾਫ਼ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਹੀਦ ਪਰਿਵਾਰਾਂ ਨੂੰ ਨਾਲ ਲੈ ਕੇ ਸੁਪਰੀਮ ਕੋਰਟ ਤੱਕ ਜਾਵੇਗੀ ਅਤੇ ਬਰਗਾੜੀ ਬੇਅਦਬੀ ਕਾਂਡ ਦਾ ਇਨਸਾਫ ਜ਼ਰੂਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਸਿੱਟ ਵੱਲੋਂ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਵੱਡੇ ਐਲਾਨ ਕਰਨ ਦੀ ਗੱਲ ਬੀਤੇ ਕੁਝ ਦਿਨ ਪਹਿਲਾਂ ਕਹੀ ਗਈ ਸੀ ਜਿਸ ਤੋਂ ਬਾਅਦ ਕੈਪਟਨ ਸਰਕਾਰ ਵੱਲੋਂ ਈ ਸਿੱਟ ਨੂੰ ਬਦਲਣ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਸਨ।
ਇਹ ਵੀ ਪੜ੍ਹੋ: ਬਰਨਾਲਾ ’ਚ ਦਿਲ-ਦਹਿਲਾ ਦੇਣ ਵਾਲੀ ਘਟਨਾ, ਸਵੇਰੇ ਘਰੋਂ ਗਏ ਵਿਅਕਤੀ ਦਾ ਕਤਲ, ਅੱਧ ਸੜੀ ਲਾਸ਼ ਮਿਲੀ
ਵੱਡੀ ਖ਼ਬਰ : ਸਿੱਧੀ ਅਦਾਇਗੀ ਮਾਮਲੇ 'ਚ ਕੈਪਟਨ ਨਾਲ ਮੀਟਿੰਗ ਮਗਰੋਂ 'ਆੜ੍ਹਤੀਆਂ' ਨੇ ਵਾਪਸ ਲਈ ਹੜ੍ਹਤਾਲ (ਵੀਡੀਓ)
NEXT STORY