ਫ਼ਰੀਦਕੋਟ (ਰਾਜਨ) : ਸਥਾਨਕ ਥਾਣਾ ਸਿਟੀ ਵਿਖੇ 6 ਵਿਅਕਤੀਆਂ ’ਤੇ ਮੁਕੱਦਮਾ ਦਰਜ ਕੀਤਾ ਹੈ ਜਿਨ੍ਹਾਂ ’ਤੇ ਇਕ ਸ਼ਿਕਾਇਤ ਕਰਤਾ ਵੱਲੋਂ ਇਹ ਦੋਸ਼ ਲਗਾਇਆ ਗਿਆ ਕਿ ਇਨ੍ਹਾਂ ਉਸਨੂੰ ਚੋਰੀ ਦੀ ਕਾਰ ਵੇਚ ਕੇ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ। ਸ਼ਿਕਾਇਤ ਕਰਤਾ ਕਾਮਨੀ ਬਾਂਸਲ ਪਤਨੀ ਜਤਿੰਦਰ ਕੁਮਾਰ ਬਾਂਸਲ ਵਾਸੀ ਜੈਤੋ ਨੇ ਜ਼ਿਲ੍ਹੇ ਦੇ ਸੀਨੀਅਰ ਪੁਲਸ ਕਪਤਾਨ ਨੂੰ ਸ਼ਿਕਾਇਤ ਕੀਤੀ ਸੀ ਕਿ ਉਸਨੇ ਇਕ ਇਨੋਵਾ ਕਾਰ ਨੰਬਰ ਪੀ.ਬੀ. 04/ਵੀ 0161 ਮਾਡਲ 2015 ਬਰੀ ਵਾਲਾ ਕਾਰ ਬਾਜ਼ਾਰ ਦੇ ਮਾਲਕ ਸੰਤ ਰਾਮ ਵਾਸੀ ਬਰੀਵਾਲਾ ਰਾਹੀਂ ਰਵੀ ਕੁਮਾਰ ਪੁੱਤਰ ਸੱਤਪਾਲ ਵਾਸੀ ਆਦਰਸ਼ ਨਗਰ, ਨੇੜੇ ਮਾਈ ਭਾਗੋ ਕਾਲਜ ਫਿਰੋਜ਼ਪੁਰ ਰੋਡ ਸ੍ਰੀ ਮੁਕਤਸਰ ਸਾਹਿਬ ਕੋਲੋਂ 9, 40,000 ਰੁਪਏ ਵਿਚ ਖ੍ਰੀਦ ਕੀਤੀ ਸੀ।
ਸ਼ਿਕਾਇਤ ਕਰਤਾ ਨੇ ਦੋਸ਼ ਲਗਾਇਆ ਕਿ ਉਸ ਨੂੰ ਬਾਅਦ ਵਿਚ ਪਤਾ ਲੱਗਾ ਕਿ ਇਹ ਚੋਰੀ ਦੀ ਕਾਰ ਉਕਤ ਤੋਂ ਇਲਾਵਾ ਵਿਨੋਦ ਕੁਮਾਰ ਵਾਸੀ ਪਲਵਲ ਹਰਿਆਣਾ, ਚੇਤਨ ਵਾਸੀ ਗਾਜ਼ੀਆਬਾਦ, ਅਤੁਲ ਕੁਮਾਰ ਵਾਸੀ ਨੇੜੇ ਮਾਈ ਭਾਗੋ ਕਾਲਜ ਫਿਰੋਜ਼ਪੁਰ ਰੋਡ ਸ੍ਰੀ ਮੁਕਤਸਰ ਸਾਹਿਬ ਅਤੇ ਏਜੰਟ ਬਿੰਦੂ ਵਾਸੀ ਕੋਟਕਪੂਰਾ ਨੇ ਕਾਰ ਦੇ ਜਾਅਲੀ ਕਾਗ਼ਜ਼ ਤਿਆਰ ਕਰਕੇ, ਗੱਡੀ ਦਾ ਚੈਸੀ ਨੰਬਰ ਅਤੇ ਇੰਜਣ ਨੰਬਰ ਤਬਦੀਲ ਕਰਕੇ ਸ਼ਿਕਾਇਤ ਕਰਤਾ ਨੂੰ ਵੇਚ ਕੇ ਠੱਗੀ ਮਾਰੀ ਹੈ।
ਇੱਥੇ ਇਹ ਵੀ ਦੱਸਣਯੋਗ ਹੈ ਜ਼ਿਲ੍ਹਾ ਪੁਲਸ ਮੁਖੀ ਵੱਲੋਂ ਇਸ ਸ਼ਿਕਾਇਤ ਦੀ ਪੜਤਾਲ ਉੱਪ ਕਪਤਾਨ ਪੁਲਸ ਪਾਸੋਂ ਕਰਵਾਉਣ ਉਪਰੰਤ ਦਿੱਤੇ ਗਏ ਦਿਸ਼ਾ-ਨਿਰਦੇਸ਼ ’ਤੇ ਥਾਣਾ ਸਿਟੀ ਵਿਖੇ ਉਕਤ ਪੰਜਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਜਿਸਦੀ ਅਗਲੀ ਕਾਰਵਾਈ ਸਹਾਇਕ ਥਾਣੇਦਾਰ ਦਲਬੀਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ਼ ਵੱਲੋਂ ਜਾਰੀ ਹੈ।
ਬੱਚਿਆਂ ਨੇ ਆਪਣੇ ਜੇਬ ਖਰਚ ’ਚੋਂ ਰੁਪਏ ਇਕੱਠੇ ਕਰਕੇ ਕਿਸਾਨ ਅੰਦੋਲਨ ਲਈ ਕੀਤੇ ਭੇਟ
NEXT STORY