ਬਟਾਲਾ (ਸੈਂਡੀ/ਸਾਹਿਲ) : ਬੀਤੀ ਰਾਤ ਬਟਾਲਾ ਜਲੰਧਰ ਰੋਡ 'ਤੇ ਤੇਜ਼ ਰਫ਼ਤਾਰ ਕਾਰ ਦੀ ਲਪੇਟ ਵਿਚ ਆਉਣ ਨਾਲ ਇਕ ਮਜ਼ਦੂਰ ਦੀ ਮੌਤ ਤੇ 1 ਜ਼ਖ਼ਮੀ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਵਲ ਲਾਈਨ ਦੇ ਏ.ਐਸ.ਆਈ ਗੁਰਸੇਵਕ ਸਿੰਘ ਨੇ ਦੱਸਿਆ ਕਿ ਸੁੱਚਾ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਮਹਿਤਾ ਚੌਕ ਜੋ ਕਿ ਮਿਹਨਤ ਮਜ਼ਦੂਰੀ ਕਰਦਾ ਹੈ ਅਤੇ ਬੀਤੀ ਦੇਰ ਸ਼ਾਮ ਬਟਾਲਾ ਤੋਂ ਕੰਮ ਕਰਦੇ ਆਪਣੇ ਸਾਥੀ ਜਸਬੀਰ ਸਿੰਘ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਵਾਪਸ ਆਪਣੇ ਘਰ ਜਾ ਰਿਹਾ ਸੀ ਕਿ ਪਿੰਡ ਮਿਸ਼ਰਪੁਰਾ ਦੇ ਕੋਲ ਪਿੱਛੋਂ ਆ ਰਹੀ ਇਕ ਤੇਜ਼ ਰਫ਼ਤਾਰ ਮਹਿੰਦਰਾ ਕਾਰ ਨੰ ਪੀ.ਬੀ 35 ਐਕਸ, 5605 ਨੇ ਟੱਕਰ ਮਰ ਦਿੱਤੀ। ਜਿਸ ਨਾਲ ਸੁੱਚਾ ਸਿੰਘ ਦੀ ਮੌਤ ਹੋ ਗਈ ਅਤੇ ਉਸ ਦਾ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ।
ਉਧਰ ਕਾਰ ਡਰਾਈਵਰ ਮੌਕੇ 'ਤੇ ਕਾਰ ਛੱਡ ਕੇ ਫਰਾਰ ਹੋ ਗਿਆ। ਏ.ਐਸ.ਆਈ ਨੇ ਦੱਸਿਆ ਕਿ ਜ਼ਖ਼ਮੀ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਮ੍ਰਿਤਕ ਸੁੱਚਾ ਸਿੰਘ ਦੇ ਲੜਕੇ ਰਾਜਵਿੰਦਰ ਸਿੰਘ ਦੇ ਬਿਆਨਾਂ 'ਤੇ ਕਾਰ ਨੂੰ ਕਬਜ਼ੇ 'ਚ ਲੈ ਕੇ ਕਾਰ ਡਰਾਈਵਰ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਸੜਕ ਹਾਦਸਿਆਂ ਨੂੰ ਰੋਕਣ ਲਈ ਸੰਗਰੂਰ ਪੁਲਸ ਨੇ ਵਾਹਨਾਂ ਨੂੰ ਲਗਾਏ ਮੁਫਤ ਰਿਫਲੈਕਟਰ
NEXT STORY