ਭਵਾਨੀਗੜ੍ਹ (ਵਿਕਾਸ, ਅੱਤਰੀ) —ਪਿੰਡ ਰੌਸ਼ਨਵਾਲਾ ਆਰਮੀ ਕੈਂਪ ਨੇੜੇ ਸੰਗਰੂਰ ਮੁੱਖ ਸੜਕ 'ਤੇ ਬੀਤੀ ਸ਼ਾਮ ਆਮ ਆਦਮੀ ਪਾਰਟੀ ਦੀ ਬਠਿੰਡਾ ਤੋਂ ਵਿਧਾਇਕਾ ਰੁਪਿੰਦਰ ਕੌਰ ਰੂਬੀ ਦੀ ਸਰਕਾਰੀ ਇਨੋਵਾ ਅਚਾਨਕ ਹਾਦਸਾਗ੍ਰਸਤ ਹੋ ਕੇ ਖਤਾਨਾਂ ਵਿਚ ਚਲੀ ਗਈ। ਹਾਲਾਂਕਿ ਹਾਦਸੇ ਦੌਰਾਨ ਵਿਧਾਇਕਾ ਰੂਬੀ ਸਮੇਤ ਉਨ੍ਹਾਂ ਨਾਲ ਇਨੋਵਾ ਵਿਚ ਸਵਾਰ ਹੋਰ ਵਿਅਕਤੀ ਵਾਲ-ਵਾਲ ਬਚ ਗਏ ਪਰ ਗੱਡੀ ਨੁਕਸਾਨੀ ਗਈ। ਪਾਰਟੀ ਦੇ ਜ਼ਿਲਾ ਜਨਰਲ ਸਕੱਤਰ ਹਰਪ੍ਰੀਤ ਸਿੰਘ ਬਾਜਵਾ ਨੇ ਦੱਸਿਆ ਕਿ ਸ਼ਨੀਵਾਰ ਪਾਰਟੀ ਦੀ ਮੀਟਿੰਗ ਉਪਰੰਤ ਚੰਡੀਗੜ੍ਹ ਤੋਂ ਬਠਿੰਡਾ ਪਰਤਦੇ ਸਮੇਂ ਵਿਧਾਨ ਸਭਾ ਹਲਕਾ ਬਠਿੰਡਾ (ਦਿਹਾਤੀ) ਤੋਂ ਪਾਰਟੀ ਦੀ ਮਹਿਲਾ ਵਿਧਾਇਕਾ ਰੁਪਿੰਦਰ ਕੌਰ ਰੂਬੀ ਦੀ ਇਨੋਵਾ ਕਾਰ ਪਿੰਡ ਰੌਸ਼ਨਵਾਲਾ ਨੇੜੇ ਕਿਸੇ ਹੋਰ ਵਾਹਨ ਦੀ ਲਪੇਟ ਵਿਚ ਆ ਕੇ ਸੜਕ ਵਿਚਾਲੇ ਮਰੇ ਪਏ ਪਸ਼ੂ 'ਤੇ ਚੜ੍ਹ ਕੇ ਡਿਵਾਈਡਰ ਟੱਪ ਕੇ ਦੂਜੇ ਪਾਸੇ ਖਤਾਨਾਂ ਵਿਚ ਦਾਖਲ ਹੋ ਗਈ ।
ਇਸ ਦੌਰਾਨ ਇਨੋਵਾ ਦਾ ਟਾਇਰ ਵੀ ਫਟ ਗਿਆ । ਵਿਧਾਇਕਾ ਰੂਬੀ ਨਾਲ ਉਨ੍ਹਾਂ ਦੇ ਗੰਨਮੈਨ ਤੇ ਡਰਾਈਵਰ ਸਣੇ ਵਿਧਾਨ ਸਭਾ ਹਲਕਾ ਬਠਿੰਡਾ (ਸ਼ਹਿਰੀ) ਤੋਂ ਚੋਣ ਲੜੇ 'ਆਪ' ਆਗੂ ਦੀਪਕ ਬਾਂਸਲ ਦਾ ਵੀ ਸੱਟਾਂ ਤੋਂ ਬਚਾਅ ਹੋ ਗਿਆ । ਹਾਦਸੇ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪਹੁੰਚੇ ਪਾਰਟੀ ਵਾਲੰਟੀਅਰਾਂ ਨੇ ਖਤਾਨਾਂ 'ਚੋਂ ਇਨੋਵਾ ਕੱਢ ਕੇ ਉਸ ਦਾ ਟਾਇਰ ਬਦਲ ਕੇ ਵਿਧਾਇਕਾ ਨੂੰ ਗੱਡੀ ਸਣੇ ਉਥੋਂ ਰਵਾਨਾ ਕੀਤਾ ।
ਨਸ਼ੀਲੇ ਪਦਾਰਥਾਂ ਸਣੇ 6 ਕਾਬੂ
NEXT STORY