ਗੁਰਦਾਸਪੁਰ-ਗੁਰਦਾਸਪੁਰ ਦੇ ਪੁਲਸ ਥਾਣੇ 'ਤੇ ਹਮਲਾ ਕਰਨ ਲਈ ਅੱਤਵਾਦੀ ਜਿਸ ਕਾਰ 'ਚ ਸਵਾਰ ਹੋ ਕੇ ਆਏ, ਉਸ ਦੇ ਡਰਾਈਵਰ ਨੂੰ ਉਨ੍ਹਾਂ ਨੇ ਗੋਲੀ ਮਾਰ ਦਿੱਤੀ ਸੀ ਅਤੇ ਮਰਿਆ ਸਮਝ ਕੇ ਮਾਰੂਤੀ ਕਾਰ ਲੈ ਕੇ ਗੋਲੀਆਂ ਵਰਾਉਂਦੇ ਅੱਗੇ ਵਧ ਗਏ ਸਨ।
ਉਨ੍ਹਾਂ ਦੇ ਰਸਤੇ 'ਚ ਜੋ ਵੀ ਆਇਆ, ਉਸੇ ਨੂੰ ਉਹ ਮਾਰ ਡਿਗਾਉਂਦੇ ਰਹੇ।
ਕਿਸੇ ਤਰ੍ਹਾਂ ਬਚ ਕੇ ਹਸਪਤਾਲ ਭਰਤੀ ਹੋਏ ਪਠਾਨਕੋਟ ਦੇ ਚੌਹਾਨ ਮੈਡੀਸਿਟੀ 'ਚ ਭਰਤੀ ਕਾਰ ਚਾਲਕ ਕਮਲਜੀਤ ਨੇ ਆਪ ਬੀਤੀ ਸੁਣਾਉਂਦਿਆਂ ਦੱਸਿਆ ਕਿ ਉਹ 7 ਸਪਾਈਸ ਹੋਟਲ ਐਂਡ ਰੇਸਤਰਾਂ ਚਲਾਉਂਦਾ ਹੈ। ਉਸ ਨੇ ਦੱਸਿਆ ਕਿ ਉਹ ਸੋਮਵਾਰ ਨੂੰ ਘਰੋਂ ਕਾਰ ਲੈ ਕੇ ਸਬਜ਼ੀ ਲੈਣ ਨਿਕਲਿਆ ਸੀ ਪਰ ਰਸਤੇ 'ਚ ਆਰਮੀ ਦੀ ਵਰਦੀ 'ਚ ਆਏ ਅੱਤਵਾਦੀਆਂ ਨੇ ਤਾਬੜਤੋੜ ਗੋਲੀਆਂ ਚਲਾਈਆਂ ਤਾਂ ਉਹ ਡਰ ਗਿਆ।
ਜਦੋਂ ਉਸ ਨੇ ਕਾਰ ਰੋਕੀ ਤਾਂ ਅੱਤਵਾਦੀਆਂ ਨੇ ਗੋਲੀਆਂ ਵਰ੍ਹਾਂ ਦਿੱਤੀਆਂ। ਕਮਲਜੀਤ ਦੀ ਬਾਂਹ, ਮੋਢੇ ਅਤੇ ਗੁੱਟ 'ਤੇ ਗੋਲੀਆਂ ਲੱਗੀਆਂ ਤਾਂ ਅੱਤਵਾਦੀਆਂ ਨੇ ਉਸ ਨੂੰ ਬਾਹਰ ਸੁੱਟ ਦਿੱਤਾ ਅਤੇ ਕਾਰ 'ਚ ਸਵਾਰ ਹੋ ਕੇ ਚਲੇ ਗਏ। ਇਸ ਦੌਰਾਨ ਉੱਥੋਂ ਗੁਜ਼ਰ ਰਹੇ ਲੋਕਾਂ ਨੇ ਕਮਲਜੀਤ ਨੂੰ ਹਸਪਤਾਲ ਪਹੁੰਚਾਇਆ।
ਗੁਰਦਾਸਪੁਰ ਅੱਤਵਾਦੀ ਹਮਲਾ : ਬੱਸ ਡਰਾਈਵਰ ਨੂੰ ਕੀਤਾ ਜਾਏਗਾ ਸਨਮਾਨਿਤ : ਬਾਦਲ (ਵੀਡੀਓ)
NEXT STORY