ਹੰਬੜਾਂ (ਸਤਨਾਮ ਹੰਬੜਾਂ) : ਹੰਬੜਾਂ ਤੋਂ ਸਿੱਧਵਾਂ ਬੇਟ ਲੁਧਿਆਣਾ ਮਾਰਗ 'ਤੇ ਪਿੰਡ ਕੋਟਮਾਨ ਦੇ ਨਜ਼ਦੀਕ ਤੇਜ਼ ਰਫ਼ਤਾਰ ਹਾਂਡਾ ਸਿਟੀ ਕਾਰ ਵੱਲੋਂ ਮੋਟਰਸਾਈਕਲ ਸਾਹਮਣੇ ਆਉਣ ਕਰਕੇ ਇਕ ਵਿਆਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਮੌਕੇ ਜਾਂਚ ਅਧਿਕਾਰੀ ਮੇਜਰ ਸਿੰਘ, ਸਰਪੰਚ ਕੁਲਵੰਤ ਸਿੰਘ ਕੋਟ ਮਾਨ, ਸਾਬਕਾ ਸਰਪੰਚ ਲਖਵੀਰ ਸਿੰਘ ਗੋਰਾਹੂਰ ਨੇ ਦੱਸਿਆ ਕਿ ਰਣਜੀਤ ਸਿੰਘ (34) ਪੁੱਤਰ ਵੀਰ ਸਿੰਘ ਵਾਸੀ ਗੋਰਾਹੂਰ ਜੋ ਕਿ ਸਿੱਧਵਾਂ ਬੇਟ ਨੂੰ ਮੋਟਰਸਾਈਕਲ 'ਤੇ ਲੋੜਵੰਦ ਬੱਚਿਆਂ ਨੂੰ ਕੱਲ ਇਕ ਸਮਾਗਮ ਦੌਰਾਨ ਬੂਟ ਜੁਰਾਬਾਂ ਦੇਣੀਆਂ ਸਨ, ਉਹ ਲੈਣ ਜਾ ਰਿਹਾ ਸੀ । ਪਿੰਡ ਕੋਟ ਮਾਨ ਦੇ ਨੇੜੇ ਗੁੱਜਰਾਂ ਦੀਆਂ ਮੱਝਾਂ ਜਾ ਰਹੀਆਂ ਸਨ ਜਦੋਂ ਬਰਾਬਰ ਦੀ ਲੰਘਣ ਲੱਗਾ ਤਾਂ ਮੱਝ ਨੇ ਟੱਕਰ ਮਾਰੀ ਅਤੇ ਲੁਧਿਆਣੇ ਵੱਲੋਂ ਤੇਜ਼ ਰਫ਼ਤਾਰ ਨਾਲ ਆ ਰਹੀ ਹਾਂਡਾ ਸਿਟੀ ਕਾਰ ਐੱਚ. ਆਰ. 02 ਏ. ਸੀ. 8422 ਦੇ ਮੂਹਰੇ ਸੁੱਟ ਦਿੱਤਾ ਅਤੇ ਕਾਰ 20 ਗਜ ਦੂਰ ਤੱਕ ਘੜੀਸਦੀ ਹੋਈ ਲੈ ਗਈ। ਸਿੱਟੇ ਵਜੋਂ ਰਣਜੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ ।
ਉਹ ਆਪਣੇ ਪਿੱਛੇ ਵਿਧਵਾ ਮਾਂ, ਪਤਨੀ, ਦੋ ਧੀਆਂ ਅਤੇ ਇਕ ਪੁੱਤਰ ਛੱਡ ਗਿਆ। ਇਸ ਮੌਕੇ ਸਰਪੰਚ ਕੁਲਵੰਤ ਸਿੰਘ ਕੋਟ ਮਾਨ, ਸਾਬਕਾ ਸਰਪੰਚ ਲਖਵੀਰ ਸਿੰਘ ਆਦਿ ਨੇ ਦੱਸਿਆ ਕਿ ਇਹ ਹਾਦਸਾ ਗੁੱਜਰਾਂ ਦੀਆਂ ਮੱਝਾਂ ਕਰਕੇ ਹੋਇਆ ਹੈ। ਨਾ ਕੋਈ ਸੜਕ ਦੇ ਪਾਸਿਆਂ 'ਤੇ ਲੱਗੇ ਰੁੱਖਾਂ ਦਾ ਵੀ ਨੁਕਸਾਨ ਕਰਦੀਆਂ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸੜਕ ਤੋਂ ਗੁੱਜਰਾਂ ਦੀਆਂ ਮੱਝਾਂ ਬੰਦ ਕੀਤੀਆ ਜਾਣ। ਰਣਜੀਤ ਸਿੰਘ ਦਾ ਅੰਤਿਮ ਸੰਸਕਾਰ ਵੱਡੇ ਭਰਾ ਦੇ ਕੈਨੇਡਾ ਤੋਂ ਆਉਣ ਉਪਰੰਤ ਪਿੰਡ ਗੋਰਾਹੂਰ ਵਿਖੇ ਕੀਤਾ ਜਾਵੇਗਾ ।
ਕੋਰੋਨਾ ਦਾ ਸ਼ਿਕਾਰ ਹੋ ਰਹੇ ਪੱਤਰਕਾਰਾਂ ਲਈ ਜਲੰਧਰ ਦੇ ਡੀ. ਸੀ. ਨੇ ਚੁੱਕਿਆ ਅਹਿਮ ਕਦਮ
NEXT STORY