ਲੁਧਿਆਣਾ (ਨਰਿੰਦਰ) : ਲੁਧਿਆਣਾ ਪੁਲਸ ਵਲੋਂ ਮੋਗਾ ਤੋਂ ਆ ਕੇ ਕਾਰਾਂ ਚੋਰੀ ਕਰਨ ਵਾਲੇ ਚਾਚੇ-ਭਤੀਜੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਬਾਰੇ ਪ੍ਰੈਸ ਕਾਨਫਰੰਸ ਕਰਦਿਆਂ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਦੀ ਪਛਾਣ ਮੋਗਾ ਵਾਸੀ ਰਾਜ ਕੁਮਾਰ ਤੇ ਉਸ ਦੇ ਭਤੀਜੇ ਲਲਿਤ ਕੁਮਾਰ ਉਰਫ ਸੋਨੂੰ ਦੇ ਰੂਪ 'ਚ ਹੋਈ ਹੈ। ਇਹ ਦੋਵੇਂ ਮੋਗਾ 'ਚ ਕਬਾੜ ਦਾ ਕੰਮ ਕਰਦੇ ਹਨ।
ਪਿਛਲੇ ਇਕ ਸਾਲ ਤੋਂ ਉਹ ਲੁਧਿਆਣਾ 'ਚ ਆ ਕੇ ਕਿਸੇ ਪਾਸ਼ ਇਲਾਕੇ 'ਚ ਪੁਰਾਣੀ ਕਾਰ ਨੂੰ ਨਿਸ਼ਾਨਾ ਬਣਾਉਂਦੇ ਅਤੇ ਉਸੇ ਦਿਨ ਕਾਰ ਲੈ ਕੇ ਵਾਪਸ ਮੋਗਾ ਚਲੇ ਜਾਂਦੇ। ਮੋਗਾ 'ਚ ਉਹ ਕਾਰਾਂ ਨੂੰ ਖੋਲ੍ਹ ਕੇ ਉਨ੍ਹਾਂ ਦੇ ਪਾਰਟਸ ਵੇਚ ਦਿੰਦੇ ਸਨ। ਮੁਲਜ਼ਮਾਂ ਨੇ ਸਰਾਭਾ ਨਗਰ, ਰਾਜਗੁਰੂ ਨਗਰ ਤੇ ਬੀ. ਆਰ. ਐੱਸ. ਨਗਰ ਦੇ ਇਲਾਕਿਆਂ ਚ 26 ਦੇ ਕਰੀਬ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਪੁਰਾਣੀਆਂ ਕਾਰਾਂ ਨੂੰ ਹੀ ਚੋਰੀ ਕਰਦੇ ਸਨ ਕਿਉਂਕਿ ਕਾਰ ਜ਼ਿਆਦਾ ਪੁਰਾਣੀ ਹੋਣ ਕਾਰਨ ਕਾਰ ਦਾ ਮਾਲਕ ਰਿਪੋਰਟ ਦਰਜ ਕਰਾਉਣ 'ਚ ਗੁਰੇਜ਼ ਕਰਦਾ ਸੀ। ਮੁਲਜ਼ਮਾਂ ਕੋਲ ਮਾਸਟਰ ਕੀ ਹੁੰਦੀ ਸੀ, ਜਿਸ ਦੇ ਜ਼ਰੀਏ ਉਹ ਬੜੀ ਆਸਾਨੀ ਨਾਲ ਵਾਰਦਾਤ ਨੂੰ ਅੰਜਾਮ ਦੇ ਕੇ ਰਫੂਚੱਕਰ ਹੋ ਜਾਂਦੇ ਸਨ। ਫਿਲਹਾਲ ਪੁਲਸ ਵਲੋਂ ਮੁਲਜ਼ਮਾਂ ਕੋਲੋਂ ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਜਾ ਰਹੀ ਹੈ।
ਠੰਡ ਨੇ ਤੋੜਿਆ 46 ਸਾਲ ਦਾ ਰਿਕਾਰਡ
NEXT STORY