ਕਪੂਰਥਲਾ, (ਭੂਸ਼ਣ)- ਇਕ ਨਾਬਾਲਗ ਲੜਕੇ ਨਾਲ ਬਦਫੈਲੀ ਕਰਨ ਦੀ ਕੋਸ਼ਿਸ਼ ਦੇ ਮਾਮਲੇ 'ਚ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਇਕ ਮੁਲਜ਼ਮ ਖਿਲਾਫ ਮਾਮਲਾ ਦਰਜ ਕੀਤਾ ਹੈ । ਫਿਲਹਾਲ ਮਾਮਲੇ 'ਚ ਨਾਮਜ਼ਦ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋ ਸਕੀ ।
ਜਾਣਕਾਰੀ ਅਨੁਸਾਰ ਸ਼ਹਿਰ ਦੇ ਲਕਸ਼ਮੀ ਨਗਰ ਖੇਤਰ ਨਾਲ ਸਬੰਧਤ ਇਕ ਮਹਿਲਾ ਨੇ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਹ ਗੁਰਦੀਸ਼ ਸਿੰਘ ਦੇ ਮਕਾਨ 'ਚ ਰਹਿੰਦੀ ਹੈ ਤੇ ਉਸ ਦੇ 2 ਲੜਕੇ ਹਨ। ਉਸ ਦਾ ਵੱਡਾ ਲੜਕਾ 9 ਸਾਲ ਦਾ ਹੈ ਜੋ ਬੀਤੇ ਦਿਨੀਂ ਆਪਣੇ ਭਰਾ ਨਾਲ ਉਸ ਦੇ ਮਕਾਨ ਮਾਲਕ ਦੇ ਬੱਚਿਆਂ ਨਾਲ ਖੇਡਣ ਗਿਆ ਸੀ, ਰਾਤ ਕਰੀਬ 9.30 ਵਜੇ ਉਸ ਦਾ ਛੋਟਾ ਲੜਕਾ ਘਰ ਵਾਪਸ ਆ ਗਿਆ ਪਰ ਵੱਡਾ ਲੜਕਾ ਘਰ ਨਹੀਂ ਪਹੁੰਚਿਆ, ਜਦੋਂ ਰਾਤ ਕਰੀਬ 10 ਵਜੇ ਉਹ ਆਪਣੇ ਮਕਾਨ ਮਾਲਕ ਦੇ ਘਰ ਗਈ ਤਾਂ ਉਸ ਨੂੰ ਪਤਾ ਚਲਿਆ ਕਿ ਉਸ ਦਾ ਲੜਕਾ ਮਾਲਕ ਮਕਾਨ ਦੇ ਲੜਕੇ ਜਸਪ੍ਰੀਤ ਸਿੰਘ ਦੇ ਕਮਰੇ 'ਚ ਹੈ ਜਦੋਂ ਉਸ ਨੇ ਜਸਪ੍ਰੀਤ ਸਿੰਘ ਦੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਕਮਰੇ ਦੇ ਅੰਦਰ ਲਾਈਟ ਚੱਲ ਰਹੀ ਸੀ ਮੁਲਜ਼ਮ ਜਸਪ੍ਰੀਤ ਸਿੰਘ ਉਸ ਦੇ ਲੜਕੇ ਦਾ ਪਜਾਮਾ ਉਤਾਰ ਕੇ ਬਦਫੈਲੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜੋ ਉਸ ਨੂੰ ਵੇਖ ਕੇ ਕਮਰੇ 'ਚੋਂ ਭੱਜ ਗਿਆ। ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਮਹਿਲਾ ਦੀ ਸ਼ਿਕਾਇਤ 'ਤੇ ਮੁਲਜ਼ਮ ਜਸਪ੍ਰੀਤ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ ।
ਨਗਰ ਨਿਗਮ ਫਗਵਾੜਾ ਆਪਣੇ ਕੰਮ ਪ੍ਰਤੀ ਨਹੀਂ ਹੈ ਗੰਭੀਰ
NEXT STORY