ਫਗਵਾੜਾ, (ਰੁਪਿੰਦਰ ਕੌਰ)- ਪਿਛਲੇ ਕਈ ਮਹੀਨਿਆਂ ਤੋਂ ਸ਼ਹਿਰ ਵਾਸੀਆਂ ਦੀਆਂ ਨਗਰ ਨਿਗਮ ਨਾਲ ਸ਼ਿਕਾਇਤਾਂ ਦੀ ਲੜੀ ਥੰਮਣ ਦਾ ਨਾਂ ਨਹੀਂ ਲੈ ਰਹੀ। ਇਸ ਤੋਂ ਜ਼ਾਹਿਰ ਹੈ ਕਿ ਨਗਰ ਨਿਗਮ ਅਧਿਕਾਰੀ ਆਪਣੇ ਕੰਮ ਪ੍ਰਤੀ ਗੰਭੀਰ ਨਹੀਂ ਹਨ। ਅਧੂਰੀਆਂ ਸੜਕਾਂ, ਨਾਲੀਆਂ ਅਤੇ ਖਰਾਬ ਲਾਈਟਾਂ ਦੀਆਂ ਸ਼ਿਕਾਇਤਾਂ ਰੋਜ਼ ਦੇਖਣ ਨੂੰ ਮਿਲ ਰਹੀਆਂ ਹਨ।
ਪਿਛਲੇ ਕਈ ਦਿਨਾਂ ਤੋਂ ਨਗਰ ਨਿਗਮ ਦੀ ਇਕ ਹੋਰ ਅਣਗਹਿਲੀ ਨਜ਼ਰ ਆ ਰਹੀ ਹੈ, ਜੋ ਕਿ ਸਾਰੇ ਨਾਗਰਿਕਾਂ ਨੂੰ ਦਿਸ ਰਹੀ ਹੈ ਪਰ ਨਿਗਮ ਨੂੰ ਨਹੀਂ। ਅਰਬਨ ਸਟੇਟ ਪੁਲੀ ਕੋਲ ਲੱਗੀ ਵੱਡੀ ਲਾਈਟ, ਜਿਸ ਦੀ ਰੌਸ਼ਨੀ ਅਰਬਨ ਅਸਟੇਟ ਪੁਲੀ ਅਤੇ ਬਿਲਕੁਲ ਨਾਲ ਲੱਗਦੇ ਹਾਈਵੇ ਲਈ ਰਾਤ ਵੇਲੇ ਬਹੁਤ ਫਾਇਦੇਮੰਦ ਸਾਬਤ ਹੋਣੀ ਸੀ। ਜਾਣਕਾਰੀ ਮੁਤਾਬਿਕ ਇਹ ਲਾਈਟ ਪਿਛਲੇ ਕਈ ਮਹੀਨਿਆਂ ਤੋਂ ਬੰਦ ਸੀ ਪਰ ਜਦੋਂ ਲਾਈਟ ਦੀ ਰਿਪੇਅਰ ਕੀਤੀ ਗਈ ਤੇ ਉਸਦਾ ਮੂੰਹ ਆਸਮਾਨ ਵੱਲ ਕਰ ਦਿੱਤਾ ਗਿਆ। ਉਸਦੀ ਰੌਸ਼ਨੀ ਆਸਮਾਨ ਵੱਲ ਜਾ ਰਹੀ ਹੈ ਅਤੇ ਹੇਠਾਂ ਬਿਲਕਲੁ ਘੁੱਪ ਹਨੇਰਾ ਹੋਇਆ ਪਿਆ ਰਹਿੰਦਾ ਹੈ। ਕਈ ਦਿਨ ਬੀਤ ਜਾਣ ਮਗਰੋਂ ਵੀ ਇਸ ਲਾਈਟ ਦਾ ਕੋਈ ਹੱਲ ਨਹੀਂ ਹੋਇਆ ਹੈ। ਇਸਦੀ ਲਾਈਟ ਆਸਮਾਨ ਵੱਲ ਨੂੰ ਹੀ ਪੈ ਰਹੀ ਹੈ। ਜਿਸ ਕਾਰਨ ਦੁਕਾਨਦਾਰਾਂ ਤੇ ਰਾਹਗੀਰਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਿਕਾਇਤ ਕਰਨ ਦੇ ਬਾਵਜੂਦ ਵੀ ਕੋਈ ਸਾਰ ਨਹੀਂ ਲੈ ਰਿਹਾ।
ਨਿਗਮ ਅਧਿਕਾਰੀਆਂ ਦੀ ਤਾਨਾਸ਼ਾਹੀ
ਜਦੋਂ ਅਸੀਂ ਸਹਾਇਕ ਕਮਸ਼ਿਨਰ ਸੁਰਜੀਤ ਸਿੰਘ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਹਮੇਸ਼ਾ ਦੀ ਤਰ੍ਹਾਂ ਫੋਨ ਚੁਕਣਾ ਜ਼ਰੂਰੀ ਨਹੀਂ ਸਮਝਿਆ, ਜਵਾਬ ਦੇਣਾ ਤਾਂ ਬਹੁਤ ਦੂਰ ਦੀ ਗੱਲ ਹੈ। ਜੋ ਉਨ੍ਹਾਂ ਦੀ ਤਾਨਾਸ਼ਾਹੀ ਦਾ ਸਬੂਤ ਦਿੰਦੀ ਹੈ।
ਨਾਜਾਇਜ਼ ਕਬਜ਼ੇ ਕਰਨ ਵਾਲੇ 38 ਦੁਕਾਨਦਾਰਾਂ ਦੇ ਕੱਟੇ ਚਲਾਨ
NEXT STORY