ਭੋਗਪੁਰ (ਸੂਰੀ)— ਪਿੰਡ ਜੰਡੀਰਾਂ 'ਚ ਨੌਜਵਾਨਾਂ ਵੱਲੋਂ ਕੀਤੀ ਗਈ ਗੁੰਡਾਗਰਦੀ ਦੇ ਮਾਮਲੇ 'ਚ 12 ਖਿਲਾਫ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇਕ ਲੜਕੀ ਵੱਲੋਂ ਪਿੰਡ ਦੇ ਦੋ ਨੌਜਵਾਨਾਂ ਖਿਲਾਫ ਛੇੜਛਾੜ ਦੇ ਦਰਜ ਮਾਮਲੇ ਦਾ ਸਮਝੌਤਾ ਨਾ ਕੀਤੇ ਜਾਣ ਤੋਂ ਭੜਕੇ ਨੌਜਵਾਨਾਂ ਨੇ ਕਈ ਹੋਰ ਨੌਜਵਾਨਾਂ ਨਾਲ ਬੀਤੇ ਵੀਰਵਾਰ ਦੇਰ ਰਾਤ ਥਾਣਾ ਭੋਗਪੁਰ ਦੇ ਪਿੰਡ ਜੰਡੀਰਾਂ 'ਚ ਲੜਕੀ ਦੇ ਘਰ ਹਮਲਾ ਕਰਕੇ ਘਰ ਦਾ ਸਾਰਾ ਸਮਾਨ ਅੱਗ ਹਵਾਲੇ ਕਰ ਦਿੱਤਾ ਸੀ। ਪੁਲਸ ਵੱਲੋਂ ਪੀੜਤਾ ਲੜਕੀ ਦੀ ਮਾਂ ਦੇ ਬਿਆਨਾਂ ਹੇਠ ਦੋਵਾਂ ਮੁਲਜ਼ਮ ਨੌਜਵਾਨਾਂ ਸਮੇਤ 12 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਸੁਖਵਿੰਦਰ ਕੌਰ ਪਤਨੀ ਜਸਵਿੰਦਰ ਸਿੰਘ ਨੇ ਪੁਲਸ ਨੂੰ ਬਿਆਨ ਦਿੱਤਾ ਹੈ ਕਿ ਉਸ ਦੀ ਪੁੱਤਰੀ ਵੱਲੋਂ ਪਿੰਡ ਦੇ ਦੋ ਨੌਜਵਾਨਾਂ ਖਿਲਾਫ ਛੇੜਛਾੜ ਦਾ ਮਾਮਲਾ ਦਰਜ਼ ਕਰਵਾਇਆ ਸੀ, ਜਿਸ ਦਾ ਰਾਜ਼ੀਨਾਮਾ ਕਰਨ ਲਈ ਮੁਲਜ਼ਮਾਂ ਵੱਲੋਂ ਉਨ੍ਹਾਂ 'ਤੇ ਦਬਾਅ ਪਾਇਆ ਜਾ ਰਿਹਾ ਸੀ। ਰਾਜ਼ੀਨਾਮਾ ਨਾ ਕਰਨ ਤੋਂ ਭੜਕੇ ਦੋਵੇਂ ਮੁਲਜ਼ਮ ਸਰਬਜੀਤ ਸਿੰਘ ਉਰਫ ਮਨੀ ਪੁੱਤਰ ਗੁਰਮੀਤ ਸਿੰਘ ਅਤੇ ਦੇਵੀ ਦਿਆਲ ਉਰਫ ਭੱਲਾ ਪੁੱਤਰ ਸੂਰਤ ਲਾਲ ਵਾਸੀ ਜੰਡੀਰਾਂ ਨੇ ਕੁਝ ਅਣਪਛਾਤੇ ਨੌਜਵਾਨਾਂ ਨੂੰ ਲਾਲ ਲੈ ਕੇ ਉਨ੍ਹਾਂ ਦੇ ਘਰ ਹਮਲਾ ਕਰ ਦਿੱਤਾ।

ਦੋਸ਼ੀਆਂ ਨੇ ਘਰ 'ਚ ਪਈ ਐਕਟਿਵਾ, ਦੋ ਸਾਇਕਲ, ਬੈਡ, ਗੱਦੇ, ਵਾਸ਼ਿੰਗ ਮਸ਼ੀਨ, ਬੱਚਿਆਂ ਦੇ ਸਕੂਲ ਦੇ ਤਿੰਨ ਬਸਤੇ, ਡਰੈਸਿੰਗ ਟੇਬਲ, ਚਾਰ ਕੁਰਸੀਆਂ ਘਰ ਤੋਂ ਬਾਹਰ ਕੱਢਕੇ ਗਲੀ ਵਿਚ ਰੰਖ ਕੇ ਅੱਗ ਲਗਾ ਦਿੱਤੀ। ਦੋਸ਼ੀ ਘਰ 'ਚ ਹਮਲਾ ਕਰਨ ਤੋਂ ਬਾਅਦ ਸਾਮਾਨ ਨੂੰ ਲੱਗੀ ਅੱਗ ਕੋਲ ਖ੍ਹੜੇ ਰਹੇ ਅਤੇ ਲਲਕਾਰੇ ਮਾਰਦੇ ਰਹੇ। ਉਨ੍ਹਾਂ ਇਸ ਹਮਲੇ 'ਚ ਪਿੰਡ ਦੇ ਦੋ ਆਦਮੀਆਂ ਦਾ ਹੱਥ ਦੱਸਿਆ ਹੈ। ਪੁਲਸ ਵੱਲੋਂ ਦੋਵੇਂ ਉਕਤ ਦੋਸ਼ੀਆਂ ਸਮੇਤ 12 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਲਈ ਡੀ. ਐੱਸ. ਪੀ (ਕਰਾਇਮ) ਕੁਲਵਿੰਦਰ ਸਿੰਘ ਨੇ ਥਾਣਾ ਭੋਗਪੁਰ 'ਚ ਜਾਂਚ ਸ਼ੁਰੂ ਕੀਤੀ ਹੈ। ਉਨ੍ਹਾਂ ਦੱਸਿਆ ਹੈ ਕਿ ਦੋਸ਼ੀਆਂ ਦੀ ਜਲਦ ਗ੍ਰਿਫਤਾਰੀ ਲਈ ਪੁਲਸ ਦੀਆ ਟੀਮਾਂ ਵੱਖ ਵੱਖ ਥਾਵਾਂ 'ਤੇ ਭੇਜੀਆ ਗਈਆਂ ਹਨ। ਦੋਸ਼ੀਆਂ ਵੱਲੋਂ ਕੀਤੀ ਗਈ ਗੁੰਡਾਗਰਦੀ ਪੁਲਸ ਲਈ ਇਕ ਵੱਡੀ ਚੈਲੰਜ ਹੈ ਅਤੇ ਪੁਲਸ ਹਰ ਹਾਲ ਵਿਚ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰੇਗੀ। ਪੀੜਤ ਪਰਿਵਾਰ ਦੀ ਸੁਰੱਖਿਆ ਲਈ ਪਿੰਡ 'ਚ ਦਿਨ ਸਮੇਂ ਪੀ. ਸੀ. ਆਰ. ਦੀ ਗਸ਼ਤ ਲਗਾ ਦਿੱਤੀ ਗਈ ਹੈ ਅਤੇ ਰਾਤ ਸਮੇਂ ਦੋ ਮੁਲਾਜ਼ਮਾਂ ਨੂੰ ਪੀੜਤ ਪਰਿਵਾਰ ਦੀ ਸੁਰੱਖਿਆਂ 'ਚ ਲਗਾ ਦਿੱਤਾ ਗਿਆ ਹੈ।
ਹੁਣ ਨਹੀਂ ਚੱਲਣਗੇ ਖਰੜ-ਕੁਰਾਲੀ ਹਾਈਵੇਅ 'ਤੇ ਤੇਜ਼ ਰਫਤਾਰ ਵਾਹਨ
NEXT STORY