ਅੰਮ੍ਰਿਤਸਰ - ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ 36 ਸਾਲ ਪੁਰਾਣੇ ਹਵਾਈ ਜਹਾਜ਼ ਅਗਵਾ ਕੇਸ 'ਚ ਨਵੀਆਂ ਧਾਰਾਵਾਂ ਅਧੀਨ ਦਿੱਲੀ ਪੁਲਸ ਵੱਲੋਂ 2 ਸਿੱਖਾਂ 'ਤੇ ਮੁੜ ਮੁਕੱਦਮਾ ਚਲਾਉਣਾ ਡਬਲ ਜੀਓਪਾਰਡੀਆ (ਇਕ ਦੋਸ਼ 'ਚ 2 ਵਾਰ ਸਜ਼ਾ ਨਹੀਂ ਦਿੱਤੀ ਜਾ ਸਕਦੀ) ਦੇ ਸਿਧਾਂਤ ਅਤੇ ਜਨੇਵਾ ਕਨਵੈਨਸ਼ਨ ਦੀ ਉਲੰਘਣਾ ਹੈ। ਉਨ੍ਹਾਂ ਸਿੱਖ ਭਾਈਚਾਰੇ 'ਚ ਪੈਦਾ ਹੋ ਰਹੇ ਰੋਸ ਅਤੇ ਭਾਰਤੀ ਨਿਆਂ ਪ੍ਰਣਾਲੀ 'ਤੇ ਲੱਗ ਰਹੇ ਵੱਡੇ ਪ੍ਰਸ਼ਨ ਚਿੰਨ੍ਹ ਤੋਂ ਨਿਜਾਤ ਪਾਉਣ ਲਈ ਸਮੇਂ ਦੀ ਕਾਂਗਰਸ ਸਰਕਾਰ ਵੱਲੋਂ ਸਿੱਖ ਵਿਰੋਧੀ ਮਾਨਸਿਕਤਾ ਤਹਿਤ ਦਰਜ ਕੀਤੇ ਗਏ ਉਕਤ ਕੇਸ 'ਚ ਇਨਸਾਫ਼ ਨੂੰ ਯਕੀਨੀ ਬਣਾਉਣ ਲਈ ਸੁਪਰੀਮ ਕੋਰਟ ਦੇ ਮਾਣਯੋਗ ਚੀਫ਼ ਜਸਟਿਸ ਨੂੰ ਤੁਰੰਤ ਦਖਲ ਦੇਣ ਦੀ ਅਪੀਲ ਕੀਤੀ ਹੈ।
ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਸਭ ਤੋਂ ਵੱਡਾ ਲੋਕਤੰਤਰ ਦੇਸ਼ ਹੋਣ ਦਾ ਦਾਅਵਾ ਕਰਨ ਵਾਲੇ ਭਾਰਤ ਲਈ ਇਹ ਇਕ ਵਿਡੰਬਨਾ ਹੈ ਕਿ ਇਥੇ ਸਿੱਖਾਂ ਲਈ ਹੋਰ ਅਤੇ ਗੈਰ-ਸਿੱਖਾਂ ਲਈ ਹੋਰ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਇਤਿਹਾਸ ਵਿਚ ਕਾਲੇ ਧੱਬੇ ਵਜੋਂ ਜਾਣੇ ਜਾਂਦੇ ਐਮਰਜੈਂਸੀ ਨੂੰ ਲਾਗੂ ਕਰਨ ਵਾਲੀ ਇੰਦਰਾ ਗਾਂਧੀ ਤੇ ਉਸ ਦੇ ਤਾਨਾਸ਼ਾਹ ਪੁੱਤਰ ਸੰਜੇ ਗਾਂਧੀ ਦੀ ਰਿਹਾਈ ਲਈ ਜਹਾਜ਼ ਅਗਵਾ ਕਰਨ ਵਾਲਿਆਂ ਨੂੰ ਤਾਂ ਸਰਕਾਰੀ ਅਹੁਦਿਆਂ ਨਾਲ ਨਿਵਾਜਿਆ ਗਿਆ ਪਰ ਦੂਜੇ ਪਾਸੇ ਆਪਣੀਆਂ ਮੰਗਾਂ ਨੂੰ ਲੈ ਕੇ ਹਵਾਈ ਜਹਾਜ਼ ਹਾਈਜੈੱਕ ਕਰਨ ਵਾਲੇ ਸਿੱਖ ਅਤੇ ਦਲ ਖ਼ਾਲਸਾ ਦੇ ਕਾਰਕੁੰਨ ਸਤਨਾਮ ਸਿੰਘ ਤੇ ਤਜਿੰਦਰਪਾਲ ਸਿੰਘ ਜਿਨ੍ਹਾਂ ਹੁਣ ਤੱਕ ਆਪਣੀ ਉਮਰ ਦੇ 35 ਸਾਲ ਜੇਲਾਂ ਤੇ ਉਕਤ ਕੇਸ ਦੀ ਪੈਰਵਾਈ ਕਰਦਿਆਂ ਅਦਾਲਤਾਂ 'ਚ ਗੁਜ਼ਾਰੇ ਹਨ, 'ਤੇ ਇਕ ਨਵਾਂ ਮੁਕੱਦਮਾ ਠੋਕ ਦਿੱਤਾ ਗਿਆ ਹੈ।
ਪੁੱਡਾ ਨੇ ਹਟਾਏ ਨਾਜਾਇਜ਼ ਕਬਜ਼ੇ, ਲੋਕਾਂ ਕੀਤਾ ਵਿਰੋਧ
NEXT STORY