ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਦੀਵਾਲੀ ਮੌਕੇ ਨਿਯਤ ਥਾਵਾਂ 'ਤੇ ਡਿਪਟੀ ਕਮਿਸ਼ਨਰ ਵੱਲੋਂ ਦਿੱਤੇ ਹੁਕਮਾਂ ਤਹਿਤ ਪਟਾਕੇ ਨਾ ਲਾ ਕੇ ਹੋਰ ਥਾਵਾਂ ਤੇ ਪਟਾਕੇ ਲਾਉਣ ਵਾਲੇ ਤਿੰਨ ਵਿਅਕਤੀਆਂ ਖਿਲਾਪ ਥਾਣਾਂ ਸਿਟੀ ਦੀ ਪੁਲਸ ਨੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆ ਥਾਣਾ ਸਿਟੀ ਐਸ. ਐਚ. ਓ. ਤੇਜਿੰਦਰਪਾਲ ਸਿੰਘ ਨੇ ਦੱਸਿਆ ਕਿ ਗੈਰਕਾਨੂੰਨੀ ਤਰੀਕੇ ਨਾਲ ਆਪਣੀ ਮਨਮਰਜ਼ੀ ਦੀ ਜਗ੍ਹਾ 'ਤੇ ਪਟਾਕੇ ਲਾ ਕੇ ਬੈਠੇ ਤਿੰਨ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ। ਇਸ ਤਹਿਤ ਸਥਾਨਕ ਮਲੋਟ ਰੋਡ ਵਾਸੀ ਪੰਕਜ ਫੁਟੇਲਾ ਪੁੱਤਰ ਵਿਸ਼ਵਾਨਾਥ, ਕ੍ਰਿਸ਼ਨ ਲਾਲ ਪੁੱਤਰ ਲਾਲ ਚੰਦ ਵਾਸੀ ਮੋਹਨ ਲਾਲ ਸਟਰੀਟ, ਅਸ਼ੋਕ ਕੁਮਾਰ ਪੁੱਤਰ ਬ੍ਰਿਜ ਲਾਲ ਵਾਸੀ ਤਿਲਕ ਨਗਰ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ
NEXT STORY