ਬਟਾਲਾ (ਬੇਰੀ) - ਕਰਜ਼ੇ ਤੋਂ ਪ੍ਰੇਸ਼ਾਨ ਪਿੰਡ ਰਤੜ-ਛਤੜ ਦੇ ਇਕ ਕਿਸਾਨ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਮਾਮਾ ਬਲਬੀਰ ਸਿੰਘ ਪੁੱਤਰ ਅਨੂਪ ਸਿੰਘ ਵਾਸੀ ਪਿੰਡ ਰਤੜ-ਛਤੜ ਨੇ ਦੱਸਿਆ ਕਿ ਮੇਰਾ ਭਣੇਵਾ ਰਤਨ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਰਤੜ-ਛਤੜ ਨੇ ਬੈਂਕ ਅਤੇ ਆੜਤੀ ਦੋਵਾਂ ਤੋਂ ਕਰਜ਼ਾ ਲਿਆ ਹੋਇਆ ਸੀ ਜਿਸਦੇ ਚੱਲਦਿਆਂ ਰਤਨ ਸਿੰਘ ਪ੍ਰੇਸ਼ਾਨ ਰਹਿੰਦਾ ਸੀ ਅਤੇ ਇਸੇ ਪ੍ਰਸ਼ਾਨੀ ਦੇ ਚੱਲਦਿਆਂ ਰਤਨ ਸਿੰਘ ਨੇ ਖੁਦਕੁਸ਼ੀ ਕਰ ਲਈ, ਜਿਸਦੀ ਲਾਸ਼ ਸ਼ੁੱਕਰਵਾਰ ਘਰ ਦੇ ਨੇੜਿਓਂ ਸਥਿਤ ਖੇਤਾਂ 'ਚੋਂ ਮਿਲੀ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡੇਰਾ ਬਾਬਾ ਨਾਨਕ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਕਬਜ਼ੇ 'ਚ ਲੈਣ ਦੇ ਬਾਅਦ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ 'ਚ ਭੇਜ ਦਿੱਤੀ ਹੈ।
RSS ਆਗੂ ਰਵਿੰਦਰ ਗੌਸਾਈ ਦੇ ਕਤਲ ਦੇ ਮਾਮਲੇ ਨੂੰ NIA ਦੇ ਹਵਾਲੇ ਕਰਨ ਸੰਬੰਧੀ ਫੈਸਲਾ ਸਹੀ : ਰਵਨੀਤ ਬਿੱਟੂ
NEXT STORY