ਜਲਾਲਾਬਾਦ (ਸੇਤੀਆ/ਜਤਿੰਦਰ) - ਪਿੰਡ ਚੱਕ ਜੰਡਵਾਲਾ 'ਚ ਵਿਆਹ ਤੋਂ ਪਹਿਲਾਂ ਕਾਰ ਦੀ ਮੰਗ ਪੂਰੀ ਹੋਣ 'ਤੇ ਲੜਕੀ ਦੇ ਪਰਿਵਾਰ ਵਾਲਿਆਂ ਨਾਲ ਰਿਸ਼ਤਾ ਤੋੜਨ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ 'ਤੇ ਪਹੁੰਚੀ ਥਾਣਾ ਸਦਰ ਪੁਲਸ ਨੇ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਲੜਕੇ ਅਤੇ ਉਸਦੇ ਪਿਤਾ ਖਿਲਾਫ ਮਾਮਲਾ ਦਰਜ ਕੀਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪ੍ਰਵੀਨ ਕੌਰ ਪੁੱਤਰੀ ਦਿਲਾਵਰ ਸਿੰਘ ਵਾਸੀ ਲੱਧੂਵਾਲਾ ਹਿਠਾੜ ਨੇ ਕਿਹਾ ਕਿ ਉਸਦੀ ਮੰਗਣੀ ਚਰਨਜੀਤ ਸਿੰਘ ਉਰਫ ਚੰਨੂ ਦੇ ਨਾਲ 19-8-2017 ਨੂੰ ਹੋਈ ਸੀ ਅਤੇ 28 ਜਨਵਰੀ 2018 ਨੂੰ ਉਸਦਾ ਵਿਆਹ ਨਿਸ਼ਚਿਤ ਹੋਇਆ ਸੀ। ਪ੍ਰਵੀਨ ਕੌਰ ਨੇ ਦੱਸਿਆ ਕਿ ਉਸਦੇ ਪਿਤਾ ਵਲੋਂ ਪਹਿਲਾਂ ਹੀ ਮੰਗਣੀ 'ਤੇ ਕਾਫੀ ਖਰਚ ਕੀਤਾ ਗਿਆ ਅਤੇ ਵਿਆਹ ਦੀਆਂ ਤਿਆਰੀਆਂ ਲਈ ਵੱਖ-ਵੱਖ ਥਾਵਾਂ 'ਤੇ ਐਡਵਾਂਸ ਦੇ ਦਿੱਤਾ ਪਰ ਮੌਕੇ 'ਤੇ ਆ ਕੇ ਲੜਕੇ ਵਾਲਿਆਂ ਨੇ ਕਾਰ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਪੀੜਤ ਲੜਕੀ ਨੇ ਕਿਹਾ ਕਿ ਦਾਜ ਦੀ ਵਧਦੀ ਮੰਗ ਨੂੰ ਪੂਰਾ ਨਾ ਕਰ ਸਕਣ ਕਾਰਨ ਲੜਕੇ ਵਾਲਿਆਂ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਸੂਚਨਾ ਮਿਲਣ 'ਤੇ ਉਧਰ ਥਾਣਾ ਸਦਰ ਪੁਲਸ ਨੇ ਇਸ ਮਾਮਲੇ 'ਚ ਚਰਨਜੀਤ ਸਿੰਘ ਅਤੇ ਉਸਦੇ ਪਿਤਾ ਦਿਲਾਵਰ ਸਿੰਘ 'ਤੇ ਮਾਮਲਾ ਦਰਜ ਕੀਤਾ ਹੈ।
ਫਿਰ ਟਲਿਆ ਕੈਬਨਿਟ ਦਾ ਵਿਸਥਾਰ, 29 ਦੇ ਬਾਅਦ ਸ਼ਾਮਲ ਹੋਣਗੇ ਨਵੇਂ ਮੰਤਰੀ
NEXT STORY