ਸੰਗਰੂਰ (ਵਿਵੇਕ ਸਿੰਧਵਾਨੀ,ਰਵੀ)- ਸਰਕਾਰੀ ਖਰੀਦ ਏਜੰਸੀ ਦੀ ਕਰੀਬ 39 ਲੱਖ ਰੁਪਏ ਦੀ ਫਸਲ ਖੁਰਦ-ਬੁਰਦ ਕਰਨ ਦੇ ਦੋਸ਼ ਵਿਚ ਥਾਣਾ ਸੰਦੌੜ ਵਿਖੇ 2 ਔਰਤਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ।
ਸਹਾਇਕ ਥਾਣੇਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਜ਼ਿਲਾ ਮੈਨੇਜਰ ਪੰਜਾਬ ਐਗਰੋ ਫੂਡਗ੍ਰੇਨ ਕਾਰਪੋਰੇਸ਼ਨ ਲਿਮ. ਸੰਗਰੂਰ ਨੇ ਇਕ ਦਰਖਾਸਤ ਐੱਸ.ਐੱਸ.ਪੀ. ਸੰਗਰੂਰ ਨੂੰ ਦਿੱਤੀ ਸੀ ਕਿ ਖਾਲਸਾ ਰਾਈਸ ਮਿੱਲ ਅਤੇ ਜਰਨਲ ਮਿੱਲ ਪਿੰਡ ਹਥਨ ਨਾਲ ਹਿੱਸੇਦਾਰੀ ਸਬੰਧੀ ਇਕ ਐਗਰੀਮੈਂਟ ਕੀਤਾ ਹੋਇਆ ਸੀ, ਜਿਸ ਵਿਚ ਪੰਜਾਬ ਐਗਰੋ ਫੂਡਗ੍ਰੇਨ ਕਾਰਪੋਰੇਸ਼ਨ ਲਿਮ. ਦੀ 2013-14 ਦੀ ਫਸਲ ਖਾਲਸਾ ਮਿੱਲ ਹਸਨ ਨੂੰ ਭੇਜੀ ਗਈ ਸੀ, ਜਿਸਨੂੰ ਨਿਰਮਲਾ ਦੇਵੀ ਪਤਨੀ ਰਮੇਸ਼ ਕੁਮਾਰ ਸ਼ਰਮਾ ਵਾਸੀ ਏ-1 ਗੁਰੂ ਨਾਨਕ ਕਾਲੋਨੀ ਸੰਗਰੂਰ ਅਤੇ ਸੁਖਰਾਜ ਕੌਰ ਪਤਨੀ ਦਰਸ਼ਨ ਸਿੰਘ ਵਾਸੀ ਜਨਤਾ ਨਗਰ ਨੇੜੇ ਟਰੱਕ ਯੂਨੀਅਨ ਕਿਲਾ ਰੋਡ ਮਾਲੇਰਕੋਟਲਾ ਨੇ ਖੁਰਦ-ਬੁਰਦ ਕਰ ਦਿੱਤਾ ਅਤੇ ਵਾਪਿਸ ਨਹੀਂ ਕੀਤੀ, ਜਿਸ ਕਾਰਨ ਪੰਜਾਬ ਐਗਰੋ ਫੂਡਗ੍ਰੇਨ ਕਾਰਪੋਰੇਸ਼ਨ ਲਿਮ. ਸੰਗਰੂਰ ਨੂੰ 38,31,068 ਰੁ. ਦਾ ਨੁਕਸਾਨ ਹੋਇਆ। ਪੁਲਸ ਨੇ ਦਰਖਾਸਤ ਦੀ ਪੜਤਾਲ ਕਰਨ ਉਪਰੰਤ ਉਕਤ ਮੁਲਜ਼ਮਾਂ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਗੁਰਦਾਸਪੁਰ ਜ਼ਿਮਨੀ ਚੋਣ 2 ਲੱਖ ਦੀ ਲੀਡ ਨਾਲ ਜਿੱਤਾਂਗੇ : ਧਰਮਸੌਤ
NEXT STORY