ਲੁਧਿਆਣਾ : ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਨੇ 2022-23 ਦੇ ਸੈਸ਼ਨ 'ਚ ਮੁੜ ਤੋਂ ਪਹਿਲਾਂ ਵਾਂਗ ਸਲਾਨਾ ਸਿਸਟਮ ਦੇ ਮੁਤਾਬਕ ਹੀ 9ਵੀਂ ਤੋਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਲੈਣ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਸਕੂਲਾਂ ਨੂੰ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈ ਹਨ। ਹੁਣ ਸੀ. ਬੀ. ਐੱਸ. ਈ. ਸਕੂਲਾਂ ਦੇ 9ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਸਮੈਸਟਰ ਅਨੁਸਾਰ ਪੇਪਰ ਨਹੀਂ ਦੇਣੇ ਪੈਣਗੇ। ਸਕੂਲਾਂ ਦੇ ਪ੍ਰਿੰਸੀਪਲਾਂ ਵੱਲੋਂ ਇਸ ਫ਼ੈਸਲੇ ਦਾ ਸੁਆਗਤ ਕੀਤਾ ਗਿਆ ਹੈ ਅਤੇ ਇਸ ਨੂੰ ਵਿਦਿਆਰਥੀਆਂ ਲਈ ਸਹੀ ਕਦਮ ਦੱਸਿਆ ਗਿਆ ਹੈ। ਇਸ ਸਬੰਧੀ ਸਕੂਲਾਂ 'ਚ ਕਮੇਟੀ ਬਣਾਈ ਜਾਵੇਗੀ ਅਤੇ ਕਰਾਸ ਕਰੀਕੁਲਮ ਲਿੰਕ ਵੀ ਤਿਆਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਹਵਸ ਦੀ ਭੁੱਖ 'ਚ ਦਰਿੰਦੇ ਨੇ ਢਾਈ ਸਾਲਾ ਬੱਚੀ ਨਾਲ ਕੀਤੀ ਹੈਵਾਨੀਅਤ, ਭੱਜਦੇ ਹੋਏ ਨੂੰ ਲੋਕਾਂ ਨੇ ਕੀਤਾ ਕਾਬੂ
ਨਵੇਂ ਸਿਲੇਬਸ ਦੇ ਮੁਤਾਬਕ ਅਧਿਆਪਕਾਂ ਲਈ ਵੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ ਅਤੇ ਉਨ੍ਹਾਂ ਨੂੰ ਨਵੇਂ ਸਿਲੇਬਸ ਅਨੁਸਾਰ ਤਿਆਰ ਕੀਤਾ ਜਾਵੇਗਾ। ਸਕੂਲਾਂ 'ਚ ਸਿਲੇਬਲ ਨੂੰ ਲੈ ਕੇ ਕਮੇਟੀ ਬਣਾਈ ਜਾਵੇਗੀ ਅਤੇ ਨਾਲ ਦੀ ਨਾਲ ਇਸ ਗੱਲ ਦਾ ਵੀ ਖ਼ਿਆਲ ਰੱਖਿਆ ਜਾਵੇਗਾ ਕਿ ਵਿਦਿਆਰਥੀਂ ਵੱਲੋਂ ਪੜ੍ਹਾਈ ਲਈ ਵਰਤੀ ਜਾਣ ਵਾਲੀ ਸਮੱਗਰੀ ਵੀ ਉਨ੍ਹਾਂ ਦੀ ਉਮਰ ਅਨੁਸਾਰ ਤਿਆਰ ਹੋਵੇਗੀ। ਇਸ ਗੱਲ ਦਾ ਵੀ ਧਿਆਨ ਰੱਖਿਆ ਜਾਵੇਗਾ ਕਿ ਇਹ ਕਿਸੇ ਸਮਾਜ ਜਾਂ ਵਰਗ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਉਂਦਾ ਹੋਵੇ। ਇਸ ਕਮੇਟੀ 'ਚ ਹਰ ਵਿਸ਼ੇ ਨਾਲ ਸਬੰਧਿਤ ਅਧਿਆਪਕ ਹੋਣਗੇ।
ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਨੂੰ ਲੈ ਕੇ ਜ਼ਰੂਰੀ ਖ਼ਬਰ, 27 ਅਤੇ 28 ਤਾਰੀਖ਼ ਨੂੰ ਵਧੇਗਾ 'ਲੂ' ਦਾ ਕਹਿਰ
ਗਣਿਤ ਦੇ ਡਾਟਾ ਨੂੰ ਜੌਗਰਾਫੀ ਅਤੇ ਸਾਇੰਸ 'ਚ ਸੌਖੇ ਤਰੀਕੇ ਨਾਲ ਲਾਗੂ ਕੀਤਾ ਜਾ ਸਕਦਾ ਹੈ, ਇਸ ਕਾਰਨ ਸਕੂਲਾਂ ਵਿਚ ਕਰਾਸ ਕਰੀਕੁਲਮ ਲਿੰਕ ਤਿਆਰ ਕੀਤੇ ਜਾਣ ਦਾ ਫ਼ੈਸਲਾ ਲਿਆ ਗਿਆ ਹੈ। ਦੱਸ ਦਈਏ ਕਿ 9ਵੀਂ, 10ਵੀਂ ਦੇ ਵਿਦਿਆਰਥੀਆਂ ਲਈ ਕਰੀਕੁਲਮ 'ਚ 8 ਇਕਾਈਆਂ 'ਤੇ ਧਿਆਨ ਦਿੱਤਾ ਜਾਵੇਗਾ। ਉੱਥੇ ਹੀ 11ਵੀਂ, 12ਵੀਂ 'ਚ 9 ਇਕਾਈਆਂ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਇਸ ਵਾਰ ਇਕ ਬਦਲਾਅ ਹੋਰ ਕੀਤਾ ਗਿਆ ਹੈ, ਜਿਸ ਵਿਚ ਵਰਕ ਐਕਸਪੀਰੀਅੰਸ ਨੂੰ ਸਿਹਤ ਅਤੇ ਸਰੀਰਕ ਰੱਖਿਆ 'ਚ ਰੱਖਿਆ ਗਿਆ ਹੈ। 9ਵੀਂ, 10ਵੀਂ ਦੇ ਕਰੀਕੁਲਮ ਨੂੰ ਭਾਸ਼ਾ, ਸੋਸ਼ਲ ਸਾਇੰਸ, ਸਾਇੰਸ, ਗਣਿਤ, ਆਰਟ ਐਜੂਕੇਸ਼ਨ, ਹੈਲਥ ਅਤੇ ਫਿਜ਼ੀਕਲ ਐਜੂਕੇਸ਼ਨ, ਕੰਮ ਦੇ ਤਜ਼ਰਬੇ ਨੂੰ ਸ਼ਾਮਲ ਕੀਤਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਬਠਿੰਡਾ 'ਚ ਹੈਰੋਇਨ ਤੇ ਡਰੱਗ ਮਨੀ ਸਮੇਤ ਇਕ ਵਿਅਕਤੀ ਗ੍ਰਿਫ਼ਤਾਰ
NEXT STORY