ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਕਿਹਾ ਕਿ 10ਵੀਂ ਦੇ ਇੰਗਲਿਸ਼ ਵਿਸ਼ੇ ਦੇ ਪ੍ਰਸ਼ਨ ਪੱਤਰ ਤੋਂ ਵਿਵਾਦਿਤ ਸਵਾਲ ਹਟਾ ਦਿੱਤਾ ਹੈ। ਸੀ. ਬੀ. ਐੱਸ. ਈ. ਬੋਰਡ ਨੇ ਦੱਸਿਆ ਕਿ ਇਸ ਸਵਾਲ ਲਈ ਸਾਰੇ ਵਿਦਿਆਰਥੀਆਂ ਨੂੰ ਫੁੱਲ ਮਾਰਕਸ ਦਿੱਤੇ ਜਾਣਗੇ। ਇਸ ਸਬੰਧੀ ਬੋਰਡ ਨੇ ਆਪਣੀ ਵੈੱਬਸਾਈਟ ’ਤੇ ਇਕ ਨੋਟਿਸ ਜਾਰੀ ਕੀਤਾ ਹੈ। ਸੀ. ਬੀ. ਐੱਸ. ਈ. ਦੇ ਇਸ ਫੈਸਲੇ ਨਾਲ ਕਿਸੇ ਵਿਦਿਆਰਥੀ ਦਾ ਨੁਕਸਾਨ ਨਹੀਂ ਹੋਵੇਗਾ, ਸਗੋਂ ਇਹ ਉਨ੍ਹਾਂ ਲਈ ਰਾਹਤ ਦੀ ਖ਼ਬਰ ਹੈ।
ਸਬਜੈਕਟ ਐਕਸਪਰਟਸ ਦੀ ਸਿਫਾਰਸ਼ ’ਤੇ ਲਿਆ ਫੈਸਲਾ
ਸੀ. ਬੀ. ਐੱਸ. ਈ. ਨੇ ਆਪਣੇ ਨੋਟਿਸ ਵਿਚ ਕਿਹਾ ਹੈ ਕਿ ਕਲਾਸ 10ਵੀਂ ਟਰਮ–1 ਐਗਜ਼ਾਮ 2021 ਇੰਗਲਿਸ਼ ਲੈਂਗੁਏਜ ਐਂਡ ਲਿਟਰੇਚਰ ਕੁਵੈਸਚਨ ਪੇਪਰ ’ਚੋਂ ਪੈਸੇਜ ਦਾ ਇਕ ਸੈੱਟ ਬੋਰਡ ਦੇ ਨਿਰਦੇਸ਼ਾਂ ਮੁਤਾਬਕ ਨਹੀਂ ਹੈ। ਇਸ ’ਤੇ ਮਿਲੇ ਫੀਡਬੈਕ ਦੇ ਆਧਾਰ ’ਤੇ ਬੋਰਡ ਨੇ ਇਸ ਮਾਮਲੇ ਨੂੰ ਸਬਜੈਕਟ ਐਕਸਪਰਟਸ ਕੋਲ ਸਮੀਖਿਆ ਲਈ ਭੇਜਿਆ ਸੀ। ਉਨ੍ਹਾਂ ਦੀ ਸਿਫਾਰਸ਼ ਦੇ ਆਧਾਰ ’ਤੇ ਇਹ ਫੈਸਲਾ ਲਿਆ ਗਿਆ ਹੈ ਕਿ ਪੈਸੇਜ ਨੰ. 1 ਅਤੇ ਇਸ ਨਾਲ ਜੁੜੇ ਸਵਾਲ ਹਟਾ ਦਿੱਤੇ ਜਾਣ।
ਇਹ ਵੀ ਪੜ੍ਹੋ : ਸਿੱਧੂ ਨੂੰ ਚੋਣ ਕਮੇਟੀ ਦਾ ਚੇਅਰਮੈਨ ਬਣਾ ਕੇ ਕਾਂਗਰਸ ਨੇ SC ਭਾਈਚਾਰੇ ਨਾਲ ਧੋਖਾ ਕੀਤਾ : ਡਾ. ਸੁਭਾਸ਼ ਸ਼ਰਮਾ
ਕੀ ਹੈ ਮਾਮਲਾ?
ਧਿਆਨਦੇਣਯੋਗ ਹੈ ਕਿ ਸੀ. ਬੀ. ਐੱਸ. ਈ. 10ਵੀਂ ਟਰਮ-1 ਇੰਗਲਿਸ਼ ਕੁਵੈਸਚਨ ਪੇਪਰ ਦੇ ਇਸ ਪੈਸੇਜ ’ਤੇ ਲਿੰਗ ਆਧਾਰਤ ਰੂੜੀਵਾਦ ਨੂੰ ਹੱਲਾਸ਼ੇਰੀ ਦੇਣ ਅਤੇ ਔਰਤਾਂ ਦਾ ਅਪਮਾਨ ਕਰਨ ਦੇ ਦੋਸ਼ ਲੱਗ ਰਹੇ ਹਨ। ਵਰਣਨਯੋਗ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਲੋਕ ਸਭਾ ਦੇ ਜ਼ੀਰੋ ਕਾਲ ਵਿਚ ਇਸ ਪ੍ਰਸ਼ਨ ਨੂੰ ਔਰਤਾਂ ਲਈ ਅਪਮਾਨਜਨਕ ਦੱਸਿਆ। ਨਾਲ ਹੀ ਸੀ. ਬੀ. ਐੱਸ. ਈ. ਤੋਂ ਇਸ ਦੇ ਲਈ ਮੁਆਫੀ ਦੀ ਮੰਗ ਕੀਤੀ।
ਇਹ ਵੀ ਪੜ੍ਹੋ : ਖੁਸ਼ੀ ਨਾਲ ਫੁੱਲੇ ਨਹੀਂ ਸਮਾ ਰਹੇ ਮਿਸ ਯੂਨੀਵਰਸ ਦੇ ਮਾਪੇ, ਘਰ ’ਚ ਜਸ਼ਨ ਦਾ ਮਾਹੌਲ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਪੰਜਾਬ ਕਾਂਗਰਸ ਦਾ ਮਿਸ਼ਨ-2022, 'ਆਵਾਜ਼ ਪੰਜਾਬ ਦੀ' ਮੈਨੀਫੈਸਟੋ ਮੁਹਿੰਮ ਦੀ ਕੀਤੀ ਸ਼ੁਰੂਆਤ
NEXT STORY