ਗੁਰਦਾਸਪੁਰ (ਗੁਰਪ੍ਰੀਤ ਚਾਵਲਾ)—ਸੀ.ਡੀ.ਪੀ.ਓ. ਨਾਲ ਹੋਈ ਬਹਿਸ ਮਗਰੋਂ ਆਂਗਣਵਾੜੀ ਵਰਕਰ ਵਲੋਂ ਸੁਸਾਇਡ ਨੋਟ ਲਿਖ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਗੁਰਦਾਸਪੁਰ ਦੇ ਬਲਾਕ ਦੋਰਾਂਗਲਾ ਅਧੀਨ ਆਉਂਦੇ ਪਿੰਡ ਆਲੀਨੰਗਲ ਦੀ ਹੈ। ਦਰਅਸਲ, ਲੰਮੀ ਛੁੱਟੀ ਤੋਂ ਬਾਅਦ ਸੁਖਬੀਰ ਕੌਰ ਜਦੋਂ ਮੁੜ ਸਕੂਲ ਪਹੁੰਚੀ ਤਾਂ ਹਾਜ਼ਰੀ ਰਜਿਸਟਰ ਤੇ ਅਲਮਾਰੀ ਦੀ ਚਾਬੀ ਨੂੰ ਲੈ ਕੇ ਸੀ.ਡੀ.ਪੀ.ਓ.ਬਿਕਰਮਜੀਤ ਸਿੰਘ ਤੇ ਸੁਖਬੀਰ ਕੌਰ ਵਿਚਾਲੇ ਬਹਿਸ ਹੋ ਗਈ, ਜਿਸਦੀ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ।

ਇਸ ਬਹਿਸ ਤੋਂ ਬਾਅਦ ਸੁਖਬੀਰ ਕੌਰ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ, ਜਿਸਨੂੰ ਗੁਰਦਾਸਪੁਰ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਸੁਖਬੀਰ ਕੌਰ ਨੇ ਸੁਸਾਇਡ ਨੋਟ 'ਚ ਬਿਕਰਮਜੀਤ ਸਿੰਘ ਤੇ ਕਾਂਗਰਸੀ ਸਰਪੰਚ 'ਤੇ ਉਸ ਨੂੰ ਤੰਗ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ। ਪੀੜਤਾ ਦੇ ਹੱਕ 'ਚ ਆਈ ਆਂਗਣਵਾੜੀ ਵਰਕਰ ਯੂਨੀਅਨ ਦੀ ਜ਼ਿਲਾ ਪ੍ਰਧਾਨ ਨੇ ਸੀ.ਡੀ.ਪੀ.ਓ. ਬਿਕਰਮਜੀਤ ਸਿੰਘ ਨੂੰ ਹਟਾਏ ਜਾਣ ਦੀ ਮੰਗ ਕੀਤੀ ਹੈ। ਦੂਜੇ ਪਾਸੇ ਪੁਲਸ ਦਾ ਕਹਿਣਾ ਹੈ ਕਿ ਸੁਖਬੀਰ ਕੌਰ ਨੇ ਫਿਲਹਾਲ ਬਿਆਨ ਦਰਜ ਨਹੀਂ ਕਰਵਾਏ ਪਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
2 ਬੱਚਿਆਂ ਦੇ ਪਿਓ ਨੇ 66 ਸਾਲਾ ਬਜ਼ੁਰਗ ਔਰਤ ਨਾਲ ਕੀਤਾ ਜਬਰ-ਜ਼ਨਾਹ
NEXT STORY