ਜਲੰਧਰ (ਵਿਨੀਤ)— ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਵੱਲੋਂ ਚੱਲ ਰਹੀਆਂ ਬੋਰਡ ਪ੍ਰੀਖਿਆਵਾਂ ਦੇ ਤਹਿਤ ਬੁੱਧਵਾਰ 12ਵੀਂ ਫਿਜ਼ਿਕਸ ਦਾ ਪੇਪਰ ਹੋਇਆ। ਪੇਪਰ ਤੋਂ ਬਾਅਦ ਜ਼ਿਆਦਾਤਰ ਵਿਦਿਆਰਥੀ ਕਾਫੀ ਨਿਰਾਸ਼ ਦਿਸੇ ਪਰ ਜਿਨ੍ਹਾਂ ਵਿਦਿਆਰਥੀਆਂ ਨੇ ਸਾਲ ਭਰ ਮਨ ਲਗਾ ਕੇ ਪੜ੍ਹਾਈ ਕੀਤੀ ਸੀ ਉਹ ਕਾਨਫੀਡੈਂਟ ਖੁਸ਼ ਦਿਸੇ। ਉਨ੍ਹਾਂ ਨੂੰ ਪੇਪਰ ਵਿਚ ਕਿਸੇ ਤਰ੍ਹਾਂ ਦੀ ਵੀ ਪਰੇਸ਼ਾਨੀ ਨਹੀਂ ਆਈ ਪਰ ਉਹ ਪੇਪਰ ਤਾਂ ਆਸਾਨ ਦੱਸ ਰਹੇ ਸਨ। ਸੈਕਸ਼ਨ ਸੀ. ਵਿਚ ਆਏ ਮੈਨੇਟਿਜ਼ਮ ਦੇ ਸਵਾਲਾਂ ਨੇ ਤਾਂ ਕੁਝ ਵਿਦਿਆਰਥੀਆਂ ਨੂੰ ਕਾਫੀ ਕਨਫਿਊਜ਼ ਕਰ ਦਿੱਤਾ। ਇਸ ਕਨਫਿਊਜ਼ਨ ਵਿਚ ਹੀ ਉਹ ਬਾਕੀ ਪ੍ਰਸ਼ਨਾਂ ਦੇ ਉੱਤਰ ਵੀ ਸਹੀ ਢੰਗ ਨਾਲ ਨਾ ਦੇ ਸਕੇ। ਐਗਜ਼ਾਮ ਦੇਣ ਤੋਂ ਬਾਅਦ ਕੁਝ ਵਿਦਿਆਰਥੀਆਂ ਨੇ ਬੋਰਡ ਤੋਂ 'ਗ੍ਰੇਸ ਮਾਰਕਸ' ਦੇਣ ਦੀ ਮੰਗ ਕੀਤੀ।
ਐਕਸਪਰਟ ਵਿਊ 'ਟ੍ਰਿਕੀ ਤੇ ਸਕੋਰਿੰਗ ਰਿਹਾ ਐਗਜ਼ਾਮ'
'ਆਨ ਦਿ ਹੋਲ ਸੀ. ਬੀ. ਐੱਸ. ਈ. ਫਿਜ਼ਿਕਸ ਦਾ ਪੇਪਰ ਕਾਫੀ ਬੈਲੇਂਸ ਸੀ, ਪੂਰਾ ਸਾਲ ਰੁਟੀਨ ਵਿਚ ਪੜ੍ਹਨ ਵਾਲੇ ਸਟੂਡੈਂਟਸ ਲਈ ਇਹ ਐਗਜ਼ਾਮ ਕਾਫੀ ਸਕੋਰਿੰਗ ਸੀ, ਜਦੋਂਕਿ ਹੋਰ ਸਟੂਡੈਂਟਸ ਦੀ ਪਹੁੰਚ ਤੋਂ ਇਹ ਪੇਪਰ ਬਾਹਰ ਸੀ ਕਿਉਂਕਿ ਕੁਝ ਪ੍ਰਸ਼ਨ ਅਜਿਹੇ ਪਾਏ ਗਏ ਸਨ ਜੋ ਸੌਖੇ ਤਾਂ ਸਨ ਪਰ ਕਾਫੀ ਘੁਮਾ ਫਿਰਾ ਕੇ ਪਾਉਣ ਕਾਰਨ ਸਟੂਡੈਂਟਸ ਕਾਫੀ ਕਨਫਿਊਜ਼ ਹੋਏ। ਸੈਕਸ਼ਨ ਸੀ. ਵਿਚ ਆਪਟਿਕਸ ਦਾ ਇਕ ਤੇ ਮੈਗਨੇਟਿਜ਼ਮ ਦੇ ਦੋ ਸਵਾਲ ਥੋੜ੍ਹੇ ਮੁਸ਼ਕਲ ਸਨ। ਇਸ ਸੈਕਸ਼ਨ ਵਿਚ ਪੁੱਛਿਆ ਗਿਆ ਸੈਮੀ-ਕੰਡਕਟਰ ਦਾ ਇਕ ਪ੍ਰਸ਼ਨ ਟ੍ਰਿਕੀ ਸੀ, ਜਿਸ ਕਾਰਨ ਕਾਫੀ ਸਟੂਡੈਂਟਸ ਇਸ ਦਾ ਜਵਾਬ ਅਸਾਨੀ ਨਾਲ ਨਹੀਂ ਦੇ ਸਕੇ। ਮੇਰੇ ਹਿਸਾਬ ਨਾਲ ਹੁਸ਼ਿਆਰ ਬੱਚਿਆਂ ਲਈ ਇਹ ਵਧੀਆ ਸੀ ਇਸ ਲਈ ਸਟੂਡੈਂਟਸ ਹਰੇਕ ਵਿਸ਼ੇ ਨੂੰ ਧਿਆਨ ਨਾਲ ਮਨ ਲਾ ਕੇ ਪੜ੍ਹਨਾ ਚਾਹੀਦਾ ਹੈ।'-ਪ੍ਰੋ. ਵਿਕਾਸ ਕੁਮਾਰ, (ਕੁਮਾਰ ਫਿਜ਼ਿਕਸ ਕਲਾਸਿਸ)
'ਫਿਜ਼ਿਕਸ ਦੇ ਐਗਜ਼ਾਮ ਦੀ ਤਿਆਰੀ ਕਰਨ ਲਈ ਵੀ ਘੱਟ ਸਮਾਂ ਮਿਲਿਆ ਸੀ। ਇਹ ਪੇਪਰ ਤਾਂ ਪ੍ਰੀ ਬੋਰਡ ਐਗਜ਼ਾਮ ਨਾਲੋਂ ਵੀ ਮੁਸ਼ਕਲ ਲੱਗਾ, ਡੇਰੀਵੇਸ਼ਨ ਘੱਟ ਆਈ ਅਤੇ ਨਿਊਮੈਰੀਕਲ ਮੁਸ਼ਕਲ ਸਨ, ਉੱਤਰ ਦੇਣ ਵਿਚ ਕਾਫੀ ਟਾਈਮ ਵੈਸਟ ਹੋਇਆ।' -ਮਿੰਕਲ ਬੱਤਰਾ
'ਸੈੱਟ-3 ਦਾ 18ਵਾਂ ਨਿਊਮੈਰੀਕਲ ਵਾਲਾ ਪ੍ਰਸ਼ਨ ਕਾਫੀ ਟਫ ਸੀ, ਵੈਲਿਊ ਬੇਸਡ ਪਾਰਟ ਵੀ ਮੇਰੀ ਸਮਝ ਤੋਂ ਬਾਹਰ ਰਿਹਾ, ਮੈਂ ਪੇਪਰ ਲਈ ਕਾਫੀ ਤਿਆਰੀ ਕੀਤੀ ਸੀ ਪਰ ਪ੍ਰਸ਼ਨ ਘੁਮਾ ਫਿਰਾ ਕੇ ਨਾ ਪੁੱਛੇ ਹੁੰਦੇ ਤਾਂ ਇਨ੍ਹਾਂ ਦੇ ਉੱਤਰ ਮੈਨੂੰ ਯਾਦ ਸਨ ਪਰ ਇੰਨੀ ਕਨਫਿਊਜ਼ਨ ਵਿਚ ਉੱਤਰ ਦੇਣਾ ਆਸਾਨ ਨਹੀਂ ਸੀ।'-ਮਾਧਵ ਸ਼ਰਮਾ
'ਪੇਪਰ ਇਜ਼ੀ ਸੀ। ਨਿਊਮੈਰੀਕਲ ਟਫ ਸਨ, ਇਸਦੇ ਨਾਲ ਹੀ ਲੈਂਸ ਫਾਰਮੂਲੇ ਅਤੇ ਡੈਰੀਵੇਸ਼ਨ ਵੀ ਮੁਸ਼ਕਲ ਲੱਗੇ। ਬਾਕੀ ਪ੍ਰਸ਼ਨਾਂ ਦੀ ਤਿਆਰੀ ਮੈਂ ਚੰਗੀ ਤਰ੍ਹਾਂ ਕੀਤੀ ਸੀ ਇਸ ਲਈ ਪੇਪਰ ਕਾਫੀ ਸੌਖਾ ਲੱਗਾ। ਗ੍ਰਾਫ ਇਜ਼ੀ ਸਨ। ਉਮੀਦ ਹੈ ਕਿ 70 ਫੀਸਦੀ ਮਾਰਕਸ ਆ ਜਾਣਗੇ।'-ਕੋਮਲ
ਰੀ-ਪੁਸ਼ ਸੁਵਿਧਾ ਦਾ ਨਾਜਾਇਜ਼ ਫਾਇਦਾ ਲੈਣ ਵਾਲਾ ਕਰਮਚਾਰੀ ਦੁਬਾਰਾ ਚਰਚਾ 'ਚ
NEXT STORY