ਤਲਵੰਡੀ ਸਾਬੋ (ਮੁਨੀਸ਼)-ਕੇਂਦਰ ਸਰਕਾਰ ਵੱਲੋਂ ਦੇਸ਼ ਭਰ ਵਿਚ ਮਨਾਏ ਜਾ ਰਹੇ ਸਵੱਛ ਭਾਰਤ ਅਭਿਆਨ ਤਹਿਤ ਅੱਜ ਇਤਿਹਾਸਿਕ ਨਗਰ ਦੀ ਸਫਾਈ ਮੁਹਿੰਮ ਦੌਰਾਨ ਪੁਲਸ ਅਤੇ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਨੇ ਆਪਣੇ ਹੱਥਾਂ ਵਿਚ ਝਾੜੂ ਫੜ ਕੇ ਸਫਾਈ ਕੀਤੀ। ਸ਼ਹਿਰ ਦੇ ਥਾਣਾ ਚੌਕ ਤੋਂ ਡੀ. ਐੱਸ. ਪੀ. ਤਲਵੰਡੀ ਸਾਬੋ ਬਰਿੰਦਰ ਸਿੰਘ ਗਿੱਲ ਵੱਲੋਂ ਉਕਤ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਥਾਣਾ ਚੌਕ 'ਚੋਂ ਸ਼ੁਰੂ ਹੋਈ ਇਹ ਮੁਹਿੰਮ ਨਿਸ਼ਾਨ-ਏ-ਖਾਲਸਾ ਚੌਕ ਵਿਚ ਆ ਕੇ ਸੰਪੰਨ ਹੋਈ ਤੇ ਰਸਤੇ ਵਿਚ ਅਧਿਕਾਰੀਆਂ ਨੇ ਖੁਦ ਸਾਰੀ ਸਾਫ-ਸਫਾਈ ਕੀਤੀ।
ਮੁਹਿੰਮ ਆਰੰਭਣ ਤੋਂ ਪਹਿਲਾਂ ਡੀ. ਐੱਸ. ਪੀ. ਗਿੱਲ ਨੇ ਸ਼ਹਿਰ ਦੇ ਲੋਕਾਂ ਦੇ ਨਾਂ ਜਾਰੀ ਇਕ ਸੰਦੇਸ਼ ਵਿਚ ਕਿਹਾ ਕਿ ਉਕਤ ਇਤਿਹਾਸਿਕ ਨਗਰ ਵਿਚ ਦੂਰੋਂ-ਦੂਰੋਂ ਸੈਲਾਨੀ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕਣ ਆਉਂਦੇ ਹਨ। ਇਸ ਲਈ ਹਰ ਵਿਅਕਤੀ ਨੂੰ ਆਪਣੇ ਘਰ ਤੇ ਦੁਕਾਨ ਅੱਗੇ ਸਾਫ-ਸਫਾਈ ਰੱਖਣੀ ਚਾਹੀਦੀ ਹੈ ਤਾਂ ਕਿ ਇੱਥੇ ਆਉਣ ਵਾਲਾ ਹਰ ਸ਼ਰਧਾਲੂ ਸ਼ਹਿਰ ਦੇ ਬਾਰੇ ਵਿਚ ਚੰਗੇ ਵਿਚਾਰ ਲੈ ਕੇ ਵਾਪਸ ਪਰਤੇ। ਈ. ਓ. ਵਿਪਿਨ ਕੁਮਾਰ ਨੇ ਦੱਸਿਆ ਕਿ ਕੇਂਦਰ ਸਰਕਾਰ ਦੀਆਂ ਹਦਾਇਤਾਂ 'ਤੇ ਉਕਤ ਮੁਹਿੰਮ 15 ਸਤੰਬਰ ਤੋਂ 2 ਅਕਤੂਬਰ ਤੱਕ ਚਲਾਈ ਜਾ ਰਹੀ ਹੈ। ਇਸ ਸਫਾਈ ਅਭਿਆਨ ਵਿਚ ਨਗਰ ਪੰਚਾਇਤ ਦੇ ਈ. ਓ. ਵਿਪਿਨ ਕੁਮਾਰ, ਥਾਣਾ ਮੁਖੀ ਮਨੋਜ ਸ਼ਰਮਾ, ਸਿਹਤ ਵਿਭਾਗ ਵੱਲੋਂ ਡਾ. ਅਮਨਦੀਪ ਸਿੰਘ ਸੇਠੀ ਆਦਿ ਵੱਖ-ਵੱਖ ਸਿਆਸੀ ਆਗੂਆਂ ਨੇ ਹਿੱਸਾ ਲਿਆ।
ਵਿਧਾਇਕ ਡਾ. ਅਗਨੀਹੋਤਰੀ ਨੇ ਕਾਂਗਰਸੀ ਵਰਕਰਾਂ ਨਾਲ ਕੀਤਾ ਵਿਚਾਰ-ਵਟਾਂਦਰਾ
NEXT STORY