ਪਟਿਆਲਾ/ਸਨੌਰ (ਮਨਦੀਪ ਜੋਸਨ)- ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਕ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਜਾਰੀ ਸੰਘਰਸ਼ ’ਚ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਯਾਦ ’ਚ ਸ਼ੁੱਕਰਵਾਰ ਨੂੰ ਖਨੌਰੀ, ਸ਼ੰਭੂ, ਰਤਨਪੁਰਾ ਅਤੇ ਸ਼ਹੀਦ ਦੇ ਪਿੰਡ ਬਲੋ ਵਿਖੇ ਹਜ਼ਾਰਾਂ ਕਿਸਾਨਾਂ ਨੇ ਇਕੱਠੇ ਹੋ ਕੇ ਮੋਦੀ ਸਰਕਾਰ ਦਾ ਦਰਵਾਜ਼ਾ ਖੜ੍ਹਕਾਇਆ ਹੈ ਅਤੇ ਤੁਰੰਤ ਮੰਗਾਂ ਮੰਨਣ ਲਈ ਆਖਿਆ ਹੈ।
ਦੂਸਰੇ ਪਾਸੇ 22 ਫਰਵਰੀ ਨੂੰ ਕਿਸਾਨਾਂ ਦੀ ਮੁੜ ਕੇਂਦਰ ਸਰਕਾਰ ਨਾਲ ਗੱਲਬਾਤ ਹੋਵੇਗੀ, ਜਿਸ ’ਚ ਖੇਤੀਬਾੜੀ ਮੰਤਰੀ ਦੇ ਪਹੁੰਚਣ ਦੀ ਆਸ ਹੈ। ਇਸ ਮੌਕੇ 28 ਕਿਸਾਨ ਨੇਤਾਵਾਂ ਦਾ ਜਥਾ ਗੱਲਬਾਤ ਕਰਨ ਲਈ ਜਾਵੇਗਾ। ਕਿਸਾਨ ਨੇਤਾਵਾਂ ਨੇ ਐਲਾਨ ਕੀਤਾ ਕਿ ਜੇਕਰ 22 ਫਰਵਰੀ ਨੂੰ ਗੱਲਬਾਤ ਸਿਰੇ ਨਾ ਚੜ੍ਹੀ ਤਾਂ 25 ਫਰਵਰੀ ਨੂੰ ਦਿੱਲੀ ਵੱਲ ਕੂਚ ਹੋਵੇਗਾ। ਜ਼ਿਕਰਯੋਗ ਹੈ ਕਿ 21 ਫਰਵਰੀ 2024 ਨੂੰ ਖਨੌਰੀ ਬਾਰਡਰ ’ਤੇ ਦਿੱਲੀ ਵੱਲ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਕਿਸਾਨਾਂ-ਮਜ਼ਦੂਰਾਂ ’ਤੇ ਹਰਿਆਣਾ ਪੁਲਸ ਵੱਲੋਂ ਚਲਾਈ ਗਈ ਗੋਲੀ ਲੱਗਣ ਨਾਲ ਸ਼ੁਭਕਰਨ ਸਿੰਘ ਸ਼ਹੀਦ ਹੋ ਗਿਆ ਸੀ।

ਖਨੌਰੀ ਬਾਰਡਰ ’ਤੇ ਮਰਨ ਵਰਤ ’ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਅਤੇ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਲੱਖਾਂ ਕਿਸਾਨਾਂ ਸਮੇਤ ਦਿੱਲੀ ਵੱਲ ਜਾ ਰਹੇ ਸ਼ੁਭਕਰਨ ਸਿੰਘ ਨੂੰ ਸਿਰ ’ਚ ਗੋਲੀ ਮਾਰ ਕੇ ਸ਼ਹੀਦ ਕਰਨ ਵਾਲੀ ਮੋਦੀ ਸਰਕਾਰ ਦਾ ਕਿਸਾਨ-ਮਜ਼ਦੂਰ ਵਿਰੋਧੀ ਅਤੇ ਕਾਰਪੋਰੇਟ ਪੱਖੀ ਚਿਹਰਾ ਨੰਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਇਹ ਇਕੱਠ ਸਾਬਿਤ ਕਰ ਰਿਹਾ ਹੈ ਕਿ ਸਰਕਾਰੀ ਤਸ਼ੱਦਦ ਦੇ ਬਾਵਜੂਦ ਦੇਸ਼ ਦੇ ਲੋਕ ਹੱਕਾਂ ਲਈ ਲੜੇ ਜਾ ਰਹੇ ਇਸ ਸੰਘਰਸ਼ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ।
ਇਹ ਵੀ ਪੜ੍ਹੋ- ਪਿੰਡ ਦੇ ਸਾਬਕਾ ਸਰਪੰਚ ਨੇ ਦੋਨਾਲੀ ਨਾਲ ਖ਼ੁਦ ਨੂੰ ਮਾਰ ਲਈ ਗੋਲ਼ੀ, ਸੁਸਾਈਡ ਨੋਟ 'ਚ ਕੀਤੇ ਸਨਸਨੀਖੇਜ਼ ਖੁਲਾਸੇ
ਕਿਸਾਨ ਨੇਤਾਵਾਂ ਨੇ ਕਿਹਾ ਕਿ ਸਰਕਾਰ ਨੂੰ ਵੀ ਇਹ ਗੱਲ ਸਪੱਸ਼ਟ ਹੋ ਜਾਣੀ ਚਾਹੀਦੀ ਹੈ ਕਿ ਸ਼ੁਭਕਰਨ ਸਿੰਘ ਵਰਗੇ ਨੌਜਵਾਨ ਦਾ ਉਸ ਦੇ ਪਰਿਵਾਰ ਅਤੇ ਸੰਘਰਸ਼ ਨੂੰ ਸਰੀਰਕ ਤੌਰ ’ਤੇ ਪਿਆ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ ਪਰ ਉਸ ਦੀ ਕੁਰਬਾਨੀ ਸੰਘਰਸ਼ੀ ਲੋਕਾਂ ਲਈ ਪ੍ਰੇਰਣਾ ਸਰੋਤ ਬਣੀ ਹੈ ਅਤੇ ਸੰਘਰਸ਼ ਬੁਲੰਦੀਆਂ ਵੱਲ ਜਾ ਰਿਹਾ ਹੈ।
ਇਸ ਮੌਕੇ ਕਿਸਾਨ ਆਗੂ ਜਸਵਿੰਦਰ ਸਿੰਘ ਲੌਂਗੋਵਾਲ, ਬੀਬੀ ਸੁਖਵਿੰਦਰ ਕੌਰ, ਜੰਗ ਸਿੰਘ ਭਟੇੜੀ, ਬਲਵੰਤ ਸਿੰਘ ਬਹਿਰਾਮਕੇ, ਮਲਕੀਤ ਸਿੰਘ ਗੁਲਾਮੀ ਵਾਲਾ, ਸਤਨਾਮ ਸਿੰਘ ਸਾਹਨੀ, ਅਮਰਜੀਤ ਸਿੰਘ ਮੋਹੜੀ ਹਰਿਆਣਾ, ਪਰਮਜੀਤ ਸਿੰਘ ਮੱਧ ਪ੍ਰਦੇਸ਼, ਬਲਕਾਰ ਸਿੰਘ ਬੈਂਸ, ਚਮਕੌਰ ਸਿੰਘ ਉਸਮਾਨਵਾਲਾ, ਸਵਿੰਦਰ ਸਿੰਘ ਚਤਾਲਾ, ਸਰਵਿੰਦਰ ਸਿੰਘ ਮਸਾਣੀਆਂ, ਤੇਜਵੀਰ ਸਿੰਘ ਪੰਜੋਖੜਾ ਆਦਿ ਕਿਸਾਨ ਤੇ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।

ਕਿਸਾਨ ਮੋਰਚੇ ਦੌਰਾਨ ਹੁਣ ਤੱਕ 45 ਕਿਸਾਨ ਹੋਏ ਸ਼ਹੀਦ
ਉਨ੍ਹਾਂ ਕਿਹਾ ਕਿ ਅੱਜ ਪਹਿਲੇ ਕਿਸਾਨ ਦਿੱਲੀ ਮੋਰਚੇ ਦੇ 750 ਅਤੇ ਇਸ ਅੰਦੋਲਨ ਦੇ 45 ਦੇ ਲਗਭਗ ਕਿਸਾਨ ਸ਼ਹੀਦ ਹੋਏ ਹਨ। ਜੇਕਰ 22 ਫਰਵਰੀ ਨੂੰ ਸਰਕਾਰ ਦੁਆਰਾ ਸੱਦੀ ਗਈ ਮੀਟਿੰਗ ’ਚ ਮੰਗਾਂ ’ਤੇ ਕੋਈ ਠੋਸ ਹੱਲ ਨਜ਼ਰ ਹੁੰਦਾ ਨਹੀਂ ਆਉਂਦਾ ਤਾਂ 25 ਫਰਵਰੀ ਨੂੰ ਸ਼ੰਭੂ ਬਾਰਡਰ ਮੋਰਚੇ ਤੋਂ 101 ਕਿਸਾਨਾਂ ਮਜ਼ਦੂਰਾਂ ਦਾ ਜਥਾ, ਸੀਨੀਅਰ ਆਗੂਆਂ ਦੀ ਅਗਵਾਈ ਹੇਠ ਦਿੱਲੀ ਵੱਲ ਪੈਦਲ ਕੂਚ ਕਰੇਗਾ।
ਇਸ ਮੌਕੇ ਜਸਵਿੰਦਰ ਸਿੰਘ ਲੌਂਗੋਵਾਲ, ਬੀਬੀ ਸੁਖਵਿੰਦਰ ਕੌਰ, ਜੰਗ ਸਿੰਘ ਭਟੇੜੀ, ਬਲਵੰਤ ਸਿੰਘ ਬਹਿਰਾਮਕੇ, ਮਲਕੀਤ ਸਿੰਘ ਗੁਲਾਮੀ ਵਾਲਾ, ਸਤਨਾਮ ਸਿੰਘ ਸਾਹਨੀ, ਅਮਰਜੀਤ ਸਿੰਘ ਮੋਹੜੀ ਹਰਿਆਣਾ, ਪਰਮਜੀਤ ਸਿੰਘ ਮੱਧ ਪ੍ਰਦੇਸ਼, ਬਲਕਾਰ ਸਿੰਘ ਬੈਂਸ, ਚਮਕੌਰ ਸਿੰਘ ਉਸਮਾਨਵਾਲਾ, ਜਰਮਨਜੀਤ ਸਿੰਘ ਬੰਡਾਲਾ, ਸਵਿੰਦਰ ਸਿੰਘ ਚਤਾਲਾ, ਹਰਵਿੰਦਰ ਸਿੰਘ ਮਸਾਣੀਆਂ, ਤੇਜਵੀਰ ਸਿੰਘ ਪੰਜੋਖੜਾ, ਜਸਦੇਵ ਸਿੰਘ ਲਲਤੋਂ ਅਤੇ ਰਣਜੀਤ ਸਿੰਘ ਕਲੇਰ ਤੋਂ ਇਲਾਵਾ ਵੱਡੀ ਗਿਣਤੀ ’ਚ ਕਿਸਾਨ ਮਜ਼ਦੂਰ ਅਤੇ ਬੀਬੀਆਂ ਹਾਜ਼ਰ ਸਨ।
ਇਹ ਵੀ ਪੜ੍ਹੋ- PSPCL ਦਾ JE ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਿੰਡ ਦੇ ਸਾਬਕਾ ਸਰਪੰਚ ਨੇ ਦੋਨਾਲੀ ਨਾਲ ਖ਼ੁਦ ਨੂੰ ਮਾਰ ਲਈ ਗੋਲ਼ੀ, ਸੁਸਾਈਡ ਨੋਟ 'ਚ ਕੀਤੇ ਸਨਸਨੀਖੇਜ਼ ਖੁਲਾਸੇ
NEXT STORY