ਵੈਬ ਡੈਸਕ : ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ ਹੈ, ਲੋਕ ਵਾਹਨ ਚਲਾਉਂਦੇ ਸਮੇਂ ਨਿਯਮਾਂ ਦੀ ਅਣਦੇਖੀ ਕਰਦੇ ਹਨ। ਅਜਿਹੇ ਲੋਕਾਂ ਨੂੰ ਫੜਨ ਲਈ ਸਰਕਾਰ ਨੇ ਸੜਕਾਂ ਦੇ ਕਿਨਾਰੇ ਵੱਖ-ਵੱਖ ਥਾਵਾਂ 'ਤੇ ਕੈਮਰੇ ਲਗਾਏ ਹਨ, ਜੋ ਨਿਯਮਾਂ ਦੀ ਉਲੰਘਣਾ ਕਰਨ 'ਤੇ ਟ੍ਰੈਫਿਕ ਚਲਾਨ ਕੱਟਦੇ ਹਨ। ਪਰ ਕਈ ਵਾਰ ਨਿਯਮਾਂ ਦੀ ਉਲੰਘਣਾ ਨਾ ਕਰਨ 'ਤੇ ਵੀ ਸੜਕ 'ਤੇ ਲੱਗੇ ਇਹ ਕੈਮਰੇ ਤੁਹਾਡਾ ਚਲਾਨ ਕੱਟ ਸਕਦੇ ਹਨ, ਹੋ ਗਏ ਨਾ ਹੈਰਾਨ, ਆਖਿਰ ਉਹ ਕਿਵੇਂ ?
ਇਹ ਇਸ ਤਰ੍ਹਾਂ ਹੈ ਕਿ ਜੇਕਰ ਤੁਸੀਂ ਕਾਲੀ ਕਮੀਜ਼, ਟੀ-ਸ਼ਰਟ ਜਾਂ ਕਾਲੇ ਰੰਗ ਦੇ ਕੱਪੜੇ ਪਾ ਕੇ ਗੱਡੀ ਚਲਾਉਂਦੇ ਹੋ ਤਾਂ ਕੈਮਰਾ ਇਹ ਨਹੀਂ ਸਮਝ ਪਾਉਂਦਾ ਕਿ ਤੁਸੀਂ ਸੀਟ ਬੈਲਟ ਪਾਈ ਹੋਈ ਹੈ ਜਾਂ ਨਹੀਂ। ਅਜਿਹਾ ਇਸ ਲਈ ਕਿਉਂਕਿ ਬਲੈਕ ਕਲਰ 'ਤੇ ਕਾਲੀ ਸੀਟ ਬੈਲਟ ਕੈਮਰੇ ਨੂੰ ਨਜ਼ਰ ਨਹੀਂ ਆਉਂਦੀ, ਜਿਸ ਕਾਰਨ ਕਈ ਵਾਰ ਦੇਖਿਆ ਗਿਆ ਹੈ ਕਿ ਸੀਟ ਲਗਾਉਣ ਦੇ ਬਾਵਜੂਦ ਲੋਕਾਂ ਦਾ ਚਾਲਾਨ ਕੱਟ ਗਿਆ ਹੋਵੇ।
ਜੇਕਰ ਕੋਈ ਪੁਲਿਸ ਅਧਿਕਾਰੀ ਤੁਹਾਨੂੰ ਸੜਕ 'ਤੇ ਰੋਕਦਾ ਹੈ ਤਾਂ ਉਹ ਦੇਖੇਗਾ ਕਿ ਤੁਸੀਂ ਕਾਲੇ ਕੱਪੜਿਆਂ ਉੱਤੇ ਸੀਟ ਬੈਲਟ ਲਗਾਈ ਹੋਈ ਹੈ, ਪਰ ਕੈਮਰੇ ਨੂੰ ਇਹ ਗੱਲ ਸਮਝ ਨਹੀਂ ਆਉਂਦੀ, ਜਿਸ ਕਾਰਨ ਕਈ ਲੋਕਾਂ ਦੇ ਟ੍ਰੈਫਿਕ ਚਲਾਨ ਵੀ ਕੱਟੇ ਜਾਂਦੇ ਹਨ।
ਚਲਾਨ ਕਿਸ ਧਾਰਾ ਅਧੀਨ?
ਕੈਮਰਾ ਗੱਡੀ ਚਲਾਉਂਦੇ ਸਮੇਂ ਤੁਹਾਡੀ ਫੋਟੋ ਨੂੰ ਇਹ ਦੇਖਣ ਲਈ ਕਲਿਕ ਕਰਦਾ ਹੈ ਕਿ ਤੁਸੀਂ ਸੀਟ ਬੈਲਟ ਨਹੀਂ ਲਗਾਈ ਹੋਈ ਹੈ ਅਤੇ ਫਿਰ ਮੋਟਰ ਵਹੀਕਲ ਐਕਟ ਦੀ ਧਾਰਾ 194B ਦੇ ਤਹਿਤ ਚਲਾਨ ਕੱਟ ਦਿੰਦਾ ਹੈ।
ਕਿੰਨਾ ਰੁਪਏ ਦਾ ਕੱਟ ਹੁੰਦਾ ਚਲਾਨ?
ਮੋਟਰ ਵਹੀਕਲ ਐਕਟ ਦੀ ਧਾਰਾ 194ਬੀ ਦੇ ਤਹਿਤ, ਦਿੱਲੀ ਵਿੱਚ ਪਹਿਲੀ ਵਾਰ 1000 ਰੁਪਏ ਦਾ ਚਲਾਨ ਜਾਰੀ ਕੀਤਾ ਜਾਂਦਾ ਹੈ ਅਤੇ ਹਰ ਵਾਰ ਦੁਹਰਾਉਣ ਵਾਲੇ ਅਪਰਾਧ ਲਈ 1000 ਰੁਪਏ ਦਾ ਚਾਲਾਨ ਹੁੰਦਾ ਹੈ। ਹੁਣ ਅਜਿਹੇ 'ਚ ਸਵਾਲ ਇਹ ਉੱਠਦਾ ਹੈ ਕਿ ਕੀ ਆਟੋ ਕੰਪਨੀਆਂ ਨੂੰ ਸੀਟ ਬੈਲਟ ਦਾ ਰੰਗ ਬਦਲਣਾ ਚਾਹੀਦਾ ਹੈ ਤਾਂ ਜੋ ਲੋਕ ਕਾਲੇ ਰੰਗ ਦੀ ਕਮੀਜ਼, ਟੀ-ਸ਼ਰਟ ਜਾਂ ਕਿਸੇ ਕਾਲੇ ਰੰਗ ਦੇ ਕੱਪੜੇ ਪਾ ਕੇ ਗੱਡੀ ਚਲਾ ਸਕਣ। ਜਾਂ ਇਹ ਵੀ ਹੋ ਸਕਦਾ ਹੈ ਕਿ ਤੁਸੀਂ ਲੋਕ ਚਲਾਨ ਤੋਂ ਬਚਣ ਲਈ ਗੱਡੀ ਚਲਾਉਂਦੇ ਸਮੇਂ ਕਾਲੇ ਕੱਪੜੇ ਨਾ ਪਹਿਨੋ। ਖਾਰ ਇਸ ਸਮੱਸਿਆ ਦਾ ਇਕੋ ਹੀ ਹੱਲ ਨਜ਼ਰ ਆਉਂਦਾ ਹੈ ਕਿ ਤੁਸੀਂ ਡਰਾਈਵਿੰਗ ਕਰਦੇ ਸਮੇਂ ਇਹ ਧਿਆਨ ਰੱਖੋ ਕਿ ਤੁਹਾਡੇ ਸੀਟ ਬੈਲਟ ਜਰੂਰ ਲੱਗੀ ਹੋਵੇ ਤੇ ਉਹ ਕੈਮਰੇ ਵਿੱਚ ਵੱਖਰੀ ਨਜ਼ਰ ਵੀ ਆਵੇ।
ਪੰਜਾਬ 'ਚ ਦਿਵਿਆਂਗਜਨਾਂ ਨਾਲ ਜੁੜੀ ਖ਼ਾਸ ਖ਼ਬਰ, ਅਧਿਕਾਰੀਆਂ ਨੂੰ ਸਖ਼ਤ ਹੁਕਮ ਜਾਰੀ
NEXT STORY