ਚੰਡੀਗੜ੍ਹ : ਅਖੀਰ ਚੰਡੀਗੜ੍ਹ ਪ੍ਰਸ਼ਾਸਨ ਨੇ ਮੰਨਿਆ ਕਿ ਸੁਖਨਾ ਵੈੱਟਲੈਂਡ ਏਰੀਆ ਹੈ, ਜਿਸ ਦੀ ਨੋਟੀਫਿਕੇਸ਼ਨ 1988 'ਚ ਜਾਰੀ ਕਰ ਦਿੱਤੀ ਗਈ ਸੀ। ਪ੍ਰਸ਼ਾਸਨ ਨੇ ਹਾਈਕੋਰਟ ਦੀ ਫਟਕਾਰ ਤੋਂ ਬਾਅਦ ਸੋਮਵਾਰ ਨੂੰ ਆਪਣਾ ਜਵਾਬ ਐਫੀਡੇਵਿਟ ਦੇ ਰੂਪ 'ਚ ਦਾਖਲ ਕੀਤਾ, ਜਿਸ 'ਚ ਮੰਨ ਹੀ ਲਿਆ ਕਿ ਸੁਖਨਾ 30 ਸਾਲਾਂ ਤੋਂ ਵੈਟਲੈਂਡ ਏਰੀਆ ਹੈ। ਹਾਈਕੋਰਟ ਨੇ ਪਿਛਲੀ ਸੁਣਵਾਈ 'ਤੇ ਪ੍ਰਸ਼ਾਸਨ ਤੋਂ ਪੁੱਛਿਆ ਸੀ ਕਿ ਸੁਖਨਾ ਵੈੱਟਲੈਂਡ ਏਰੀਆ ਹੈ ਜਾਂ ਨਹੀਂ, ਜੇਕਰ ਹੈ ਤਾਂ ਹੁਣ ਤੱਕ ਨੋਟੀਫਿਕੇਸ਼ਨ ਜਾਰੀ ਕਿਉਂ ਨਹੀਂ ਹੋਇਆ। ਹਾਈਕੋਰਟ ਨੇ ਚੰਡੀਗੜ੍ਹ ਦੀ ਸਫਾਈ ਰੈਂਕਿੰਗ 'ਚ ਡਿਗੀ ਸਾਖ 'ਤੇ ਵੀ ਚਿੰਤਾ ਜਤਾਉਂਦਿਆਂ ਨਗਰ ਨਿਗਮ ਨੂੰ ਵੀ ਕਰੜੇ ਹੱਥੀਂ ਲਿਆ ਅਤੇ ਪੁੱਛਿਆ ਹੈ ਕਿ ਕੀ ਕਾਰਨ ਰਹੇ ਕਿ ਚੰਡੀਗੜ੍ਹ ਦੀ ਰੈਂਕਿੰਗ ਤੀਜੇ ਨੰਬਰ ਤੋਂ ਖਿਸਕ ਕੇ 20ਵੇਂ ਨੰਬਰ 'ਤੇ ਪਹੁੰਚ ਗਈ। ਅਦਾਲਤ ਨੇ ਕਿਹਾ ਹੈ ਕਿ ਬੜੀ ਸ਼ਰਮ ਦੀ ਗੱਲ ਹੈ, ਨਿਗਮ ਇਹ ਦੱਸੇ ਕਿ ਭਵਿੱਖ 'ਚ ਰੈਂਕਿੰਗ ਸੁਧਾਰਨ ਦੀ ਕੀ ਯੋਜਨਾ ਹੈ।
ਖਹਿਰਾ ਨੂੰ ਅਜੇ ਵੀ ਟਕਸਾਲੀਆਂ ਵਲੋਂ 'ਠੰਡੀ ਹਵਾ' ਦੀ ਆਸ!
NEXT STORY