ਚੰਡੀਗੜ੍ਹ (ਵਿਜੇ) - ਨਗਰ ਨਿਗਮ ਤੇ ਜੇ. ਪੀ. ਐਸੋਸੀਏਟਸ ਵਿਚਕਾਰ ਝਗੜਾ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ। ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਕੋਲ ਮਾਮਲਾ ਜਾ ਚੁੱਕਾ ਹੈ, ਜਿਸ 'ਤੇ ਕਈ ਸੁਣਵਾਈਆਂ ਵੀ ਹੋ ਚੁੱਕੀਆਂ ਹਨ ਪਰ ਬਾਵਜੂਦ ਇਸਦੇ ਕੋਈ ਠੋਸ ਨਤੀਜਾ ਹਾਲੇ ਤਕ ਨਹੀਂ ਨਿਕਲਿਆ ਹੈ। ਮੰਗਲਵਾਰ ਨੂੰ ਇਸੇ ਮਾਮਲੇ 'ਚ ਐੱਨ. ਜੀ. ਟੀ. ਨੇ ਸੁਣਵਾਈ ਲਈ ਦੋਵੇਂ ਧਿਰਾਂ ਨੂੰ ਬੁਲਾਇਆ ਸੀ। ਸੁਣਵਾਈ ਦੌਰਾਨ ਨਿਗਮ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਗ੍ਰੀਨਟੈੱਕ ਪ੍ਰੋਸੈਸਿੰਗ ਪਲਾਂਟ ਵਲੋਂ ਹਾਲੇ ਵੀ ਸ਼ਹਿਰ ਦਾ ਪੂਰਾ ਕੂੜਾ ਨਹੀਂ ਲਿਆ ਜਾ ਰਿਹਾ ਹੈ, ਜਿਸ ਕਾਰਨ ਸਮੱਸਿਆ ਹੱਲ ਨਹੀਂ ਹੋ ਰਹੀ, ਜਦੋਂਕਿ ਐੱਨ. ਜੀ. ਟੀ. ਦੇ ਨਿਰਦੇਸ਼ ਨੂੰ ਤਿੰਨ ਮਹੀਨਿਆਂ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਹਾਲਾਂਕਿ ਐੱਨ. ਜੀ. ਟੀ. ਵਲੋਂ ਪਹਿਲਾਂ ਜੋ ਨਿਰਦੇਸ਼ ਜਾਰੀ ਕੀਤਾ ਗਿਆ ਸੀ, ਉਸ ਮੁਤਾਬਿਕ ਕੰਪੋਸਟ ਪਲਾਂਟ ਦਾ ਟ੍ਰਾਇਲ ਸ਼ੁਰੂ ਕਰ ਦਿੱਤਾ ਗਿਆ ਹੈ।
ਤਿੰਨ ਮਹੀਨਿਆਂ 'ਚ ਪਲਾਂਟ ਨੂੰ ਅਪਗ੍ਰੇਡ ਕਰਨ ਦੇ ਸੀ ਆਦੇਸ਼
ਜ਼ਿਕਰਯੋਗ ਹੈ ਕਿ ਇਸ ਸਾਲ ਜੁਲਾਈ 'ਚ ਐੱਨ. ਜੀ. ਟੀ. ਨੇ ਜੇ. ਪੀ. ਐਸੋਸੀਏਟਸ ਨੂੰ ਹੁਕਮ ਦਿੱਤੇ ਸਨ ਕਿ ਉਹ ਤਿੰਨ ਮਹੀਨਿਆਂ 'ਚ ਪਲਾਂਟ ਨੂੰ ਅਪਗ੍ਰੇਡ ਕਰੇ ਅਤੇ ਕੰਪੋਸਟ ਪਲਾਂਟ ਲਾ ਕੇ ਸ਼ਹਿਰ ਦੇ ਪੂਰੇ ਕੂੜੇ ਦਾ ਨਿਪਟਾਰਾ ਸ਼ੁਰੂ ਕਰੇ। ਪਲਾਂਟ ਪ੍ਰਬੰਧਕਾਂ ਵਲੋਂ ਕੂੜਾ ਤਾਂ ਲਿਆ ਗਿਆ ਪਰ ਉਸਦੇ ਨਿਪਟਾਰੇ ਦੀ ਥਾਂ ਉਸ ਨੂੰ ਕੁਝ ਡੰਪਿੰਗ ਗ੍ਰਾਊਂਡ 'ਚ ਸੁੱਟਿਆ ਗਿਆ ਤੇ ਕੁਝ ਪਲਾਂਟ 'ਚ ਪਿਆ ਹੈ। ਇਸਦੇ ਕਾਰਨ ਪੂਰੇ ਇਲਾਕੇ 'ਚ ਬਦਬੂ ਫੈਲੀ ਹੈ। ਨਿਗਮ ਨੇ ਬਦਲੇ 'ਚ ਅੱਜ ਹੋਣ ਵਾਲੀ ਸੁਣਵਾਈ ਤੋਂ ਇਕ ਦਿਨ ਪਹਿਲਾਂ ਡੰਪਿੰਗ ਗ੍ਰਾਊਂਡ 'ਚ ਕੂੜਾ ਸੁੱਟਣ ਦਾ 13 ਲੱਖ ਰੁਪਏ ਜੁਰਮਾਨਾ ਕੰਪਨੀ 'ਤੇ ਲਗਾਇਆ।
ਚੰਡੀਗੜ੍ਹ ਪ੍ਰਸ਼ਾਸਨ ਦੇ ਦੋ ਨਾਰਮਲ ਬੱਚੇ ਕਿਉਂ ਰਹਿ ਰਹੇ ਹਨ ਮਾਨਸਿਕ ਤੌਰ 'ਤੇ ਅਸਮਰਥ ਲੋਕਾਂ 'ਚ?
NEXT STORY