ਚੰਡੀਗੜ੍ਹ : ਚੋਰੀ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਧਿਆਨ 'ਚ ਰੱਖਦੇ ਹੋਏ ਸ਼ਹਿਰ ਦੇ ਹੋਟੀਲੀਅਰਾਂ ਨੇ ਇਕ ਨਵੀਂ ਵਿਵਸਥਾ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਇਸ ਤਹਿਤ ਸ਼ਹਿਰ ਦੇ ਨਾਮੀ ਹੋਟੀਲੀਅਰ ਆਪਣੇ ਹੋਟਲ 'ਚ ਵੱਖ-ਵੱਖ ਢੰਗ ਦੇ ਹੈਂਡਬੈਗ ਦਾ ਰਿਵਾਜ਼ ਸ਼ੁਰੂ ਕਰਨਗੇ। ਵਿਆਹ ਸਮਾਰੋਹ ਆਯੋਜਿਤ ਕਰਨ ਵਾਲੇ ਪਰਿਵਾਰ ਨੂੰ ਆਪਣੇ ਮਹਿਮਾਨਾਂ ਦੇ ਹਿਸਾਬ ਨਾਲ ਹੈਂਡਬੈਗ ਦਿੱਤੇ ਜਾਣਗੇ ਅਤੇ ਜਿਸ ਮਹਿਮਾਨ ਕੋਲ ਹੈਂਡਬੈਗ ਨਹੀਂ ਹੋਵੇਗਾ, ਉਸ ਨੂੰ ਸਮਾਰੋਹ 'ਚ ਐਂਟਰੀ ਨਹੀਂ ਕਰਨ ਦਿੱਤੀ ਜਾਵੇਗੀ। ਹਾਲਾਂਕਿ ਇਹ ਹੋਟਲ ਬੁੱਕ ਕਰਨ ਵਾਲੀ ਪਾਰਟੀ 'ਤੇ ਨਿਰਭਰ ਹੋਵੇਗਾ ਕਿ ਸਹੂਲਤਾ ਲਾਗੂ ਕਰਾਉਣਾ ਚਾਹੁੰਦੇ ਹਨ ਜਾਂ ਨਹੀਂ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਸ਼ਹਿਰ 'ਚ 23 ਵਿਆਹ ਸਮਾਰੋਹਾਂ 'ਚ ਛੋਟੀਆਂ-ਵੱਡੀਆਂ ਚੋਰੀਆਂ ਹੋਈਆਂ ਸਨ ਅਤੇ ਕੁਝ ਦਿਨ ਪਹਿਲਾਂ ਵੀ ਇਕ ਵਿਆਹ 'ਚ ਲਾੜੀ ਦੀ ਮਾਂ ਦਾ ਪੋਰਸ ਚੋਰੀ ਹੋ ਗਿਆ ਸੀ, ਜਿਸ ਨੂੰ ਦੇਖਦੇ ਹੋਏ ਇਸ ਵਿਵਸਥਾ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਚੀਜ਼ ਲੈਣ ਗਿਆ ਬੱਚਾ ਨਹੀਂ ਪਰਤਿਆ ਘਰ ਵਾਪਸ, ਪੁਲਸ ਜਤਾ ਰਹੀ ਅਗਵਾ ਦਾ ਖਦਸ਼ਾ
NEXT STORY