ਨੈਸ਼ਨਲ ਡੈਸਕ : ਰਾਹੁਲ ਗਾਂਧੀ ਦੀ ਵੋਟਰ ਅਧਿਕਾਰ ਯਾਤਰਾ ਦੌਰਾਨ ਸੁਰੱਖਿਆ ਵਿੱਚ ਕੁਤਾਹੀ ਸਾਹਮਣੇ ਆਈ ਹੈ। ਪੂਰਨੀਆ ਵਿੱਚ ਰੋਡ ਸ਼ੋਅ ਦੌਰਾਨ ਇੱਕ ਨੌਜਵਾਨ ਅਚਾਨਕ ਰਾਹੁਲ ਗਾਂਧੀ ਦੇ ਨੇੜੇ ਪਹੁੰਚ ਗਿਆ ਅਤੇ ਉਨ੍ਹਾਂ ਨਾਲ 'Kiss' ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੇ ਉਸਨੂੰ ਹਟਾ ਦਿੱਤਾ। ਇਸ ਘਟਨਾ ਨੂੰ ਰਾਹੁਲ ਗਾਂਧੀ ਦੀ ਸੁਰੱਖਿਆ ਲਈ ਵੱਡੀ ਕੁਤਾਹੀ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ...ਭਲਕੇ ਛੁੱਟੀ ਦਾ ਐਲਾਨ ! ਜਾਣੋਂ ਕਾਰਨ
ਐਤਵਾਰ ਨੂੰ ਯਾਤਰਾ ਦੇ 8ਵੇਂ ਦਿਨ ਰਾਹੁਲ ਗਾਂਧੀ ਨੇ ਪੂਰਨੀਆ ਤੋਂ ਯਾਤਰਾ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੇ ਨਾਲ ਤੇਜਸਵੀ ਯਾਦਵ, ਮੁਕੇਸ਼ ਸਹਨੀ, ਮਾਲੇ ਦੇ ਨੇਤਾ ਦੀਪਾਂਕਰ ਭਟਾਚਾਰਿਆ ਤੇ ਕਾਂਗਰਸ ਅਧਿਅਕਸ਼ ਮੱਲਿਕਾਰਜੁਨ ਖੜਗੇ ਵੀ ਮੌਜੂਦ ਸਨ। ਪੂਰਨੀਆ ਵਿੱਚ ਰਾਹੁਲ ਅਤੇ ਤੇਜਸਵੀ ਦਾ ਆਦਿਵਾਸੀ ਨਾਚ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਦੌਰਾਨ ਰਾਹੁਲ ਗਾਂਧੀ ਨੇ ਬੁਲੇਟ ਮੋਟਰਸਾਈਕਲ ਵੀ ਚਲਾਈ, ਜਿਸ ‘ਤੇ ਉਨ੍ਹਾਂ ਨੇ ਲਗਭਗ 2 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਪੂਰਨੀਆ ਤੋਂ ਅਰਰੀਆ ਜਾਂਦੇ ਸਮੇਂ ਜਲਾਲਗੜ੍ਹ ਬਲਾਕ ਵਿੱਚ ਰਾਹੁਲ ਗਾਂਧੀ ਨੇ ਇੱਕ ਢਾਬੇ ’ਤੇ ਰੁਕ ਕੇ ਚਾਹ ਪੀਤੀ ਅਤੇ ਕਰੀਬ 20 ਮਿੰਟ ਉੱਥੇ ਹੀ ਰਹੇ। ਯਾਤਰਾ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਟ੍ਰੈਫ਼ਿਕ ਪ੍ਰਬੰਧਾਂ ਵਿੱਚ ਵੀ ਵੱਡੇ ਬਦਲਾਅ ਕੀਤੇ। ਸਵੇਰੇ 6 ਵਜੇ ਤੋਂ 9 ਵਜੇ ਤੱਕ ਕੁਝ ਸੜਕਾਂ ‘ਤੇ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਰੋਕੀ ਗਈ। ਇਸ ਤੋਂ ਇਲਾਵਾ ਦੁਪਹਿਰ 12 ਵਜੇ ਤੱਕ ਕਈ ਰੂਟਾਂ ’ਤੇ ਵਪਾਰਕ ਵਾਹਨਾਂ ਦੀ ਆਵਾਜਾਈ ’ਤੇ ਪਾਬੰਦੀ ਲਗਾਈ ਗਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਸ਼ਹੂਰ ਸੋਸ਼ਲ ਮੀਡੀਆ influencer ਨੇ ਬਸਪਾ ਮੁਖੀ ਮਾਇਆਵਤੀ ਨੂੰ ਕਿਹਾ 'ਮੰਮੀ', ਦਰਜ ਹੋ ਗਈ FIR
NEXT STORY