ਚੰਡੀਗੜ੍ਹ (ਰਾਜਿੰਦਰ) : ਚੰਡੀਗੜ੍ਹ ਹਾਊਸਿੰਗ ਬੋਰਡ ਨੇ ਆਈ. ਟੀ. ਪਾਰਕ 'ਚ ਛੇਤੀ ਹੀ ਹਾਊਸਿੰਗ ਸਕੀਮ ਲਾਂਚ ਕਰਨੀ ਹੈ, ਜਿਸ ਤਹਿਤ ਇੱਥੇ 1100 ਫਲੈਟਾਂ ਦਾ ਨਿਰਮਾਣ ਕਰਨਾ ਹੈ। ਇਸ ਤੋਂ ਇਲਾਵਾ ਪੰਜਾਬ, ਹਰਿਆਣਾ ਅਤੇ ਯੂ.ਟੀ. ਦੇ ਅਧਿਕਾਰੀਆਂ ਲਈ ਵੀ ਫਲੈਟਾਂ ਦਾ ਨਿਰਮਾਣ ਕਰਨਾ ਹੈ। ਇਨ੍ਹਾਂ ਫਲੈਟਾਂ 'ਚ ਹੁਣ ਸਪੇਸ ਜ਼ਿਆਦਾ ਹੋਵੇਗਾ ਕਿਉਂਕਿ ਯੂ.ਟੀ. ਪ੍ਰਸ਼ਾਸਨ ਵੱਲੋਂ ਇਸ ਲਈ ਰੀਵਾਈਜ਼ਡ ਜੁਆਇਨਿੰਗ ਪਲਾਨ ਜਾਰੀ ਕੀਤਾ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਬੋਰਡ ਨੇ ਹੁਣ ਡਿਜ਼ਾਈਨ ਮੁਕਾਬਲੇ ਦੀ ਤਾਰੀਖ ਵੀ ਇਕ ਮਹੀਨੇ ਲਈ ਵਧਾ ਦਿੱਤੀ ਹੈ। ਫਲੈਟਾਂ ਦੇ ਬੈਸਟ ਡਿਜ਼ਾਈਨ ਲਈ ਬੋਰਡ ਆਰਕੀਟੈਕਟ ਵਿਚਕਾਰ ਮੁਕਾਬਲੇ ਕਰਵਾਉਣ ਜਾ ਰਿਹਾ ਹੈ।
ਹਾਊਸਿੰਗ ਸਕੀਮ ਤੋਂ ਇਲਾਵਾ ਇੱਥੇ ਪੰਜਾਬ, ਹਰਿਆਣਾ ਅਤੇ ਯੂ.ਟੀ. ਪ੍ਰਸ਼ਾਸਨ ਨੇ 28-28 ਫਲੈਟ ਆਪਣੇ ਅਧਿਕਾਰੀਆਂ ਲਈ ਖਰੀਦਣੇ ਹਨ ਅਤੇ ਹਰੇਕ ਅਧਿਕਾਰੀ ਨੂੰ ਇਹ ਕਰੀਬ ਦੋ ਕਰੋੜ ਰੁਪਏ 'ਚ ਪਵੇਗਾ। ਇਸ ਸਬੰਧ 'ਚ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹੁਣ ਇੱਥੇ ਫਲੈਟਾਂ ਵਿਚਕਾਰ ਸਪੇਸ ਜ਼ਿਆਦਾ ਹੋਵੇਗੀ ਕਿਉਂਕਿ ਪਲਾਨ 'ਚ ਘੱਟ ਸਪੇਸ ਹੋਣ ਕਾਰਨ ਹੀ ਇਸਦਾ ਦੁਬਾਰਾ ਜੁਆਇਨਿੰਗ ਪਲਾਨ ਜਾਰੀ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਕੋਲ ਅਪਰੂਵਲ ਲਈ ਇਹ ਫਾਈਲ ਗਈ ਹੈ। ਇਹੀ ਕਾਰਨ ਹੈ ਕਿ ਡਿਜ਼ਾਈਨ ਮੁਕਾਬਲੇ ਲਈ ਅਪਲਾਈ ਕਰਨ ਦੀ ਤਾਰੀਖ ਵੀ ਵਧਾ ਕੇ 31 ਜਨਵਰੀ 2020 ਕਰ ਦਿੱਤੀ ਗਈ ਹੈ, ਜਦੋਂਕਿ ਪਹਿਲਾਂ ਇਹ ਤਾਰੀਖ 31 ਦਸੰਬਰ 2019 ਸੀ। 6 ਫਰਵਰੀ ਨੂੰ ਟੈਕਨੀਕਲ ਬਿੱਡ ਖੁੱਲ੍ਹੇਗੀ।
ਸਿਰਫ ਖਾਦਾਂ ਦੀ ਘਾਟ ਕਰ ਕੇ ਹੀ ਪੀਲੀ ਨਹੀਂ ਹੁੰਦੀ ਕਣਕ ਦੀ ਫਸਲ
NEXT STORY