ਚੰਡੀਗੜ੍ਹ (ਰਸ਼ਮੀ ਰੋਹਿਲਾ)- ਕਰਵਾਚੌਥ ਪਤੀਆਂ ਦੀ ਲੰਬੀ ਉਮਰ ਲਈ ਰੱਖਿਆ ਜਾਂਦਾ ਹੈ ਪਰ ਸਮਾਜ 'ਚ ਕੁਝ ਔਰਤਾਂ ਅਜਿਹੀਆਂ ਹਨ, ਜੋ ਜ਼ਮੀਨ-ਜਾਇਦਾਦ ਹਾਸਿਲ ਕਰਨ ਲਈ ਕਰਵਾਚੌਥ ਨਹੀਂ, ਬਲਕਿ ਪਤੀ ਦਾ ਚੌਥਾ ਕਰਨ 'ਚ ਜ਼ਿਆਦਾ ਵਿਸ਼ਵਾਸ ਰੱਖ ਰਹੀਆਂ ਹਨ। ਇਹ ਕਹਿਣਾ ਹੈ ਸੇਵ ਇੰਡੀਅਨ ਫੈਮਿਲੀ ਦੇ ਮੈਂਬਰ ਰੋਹਿਤ ਡੋਗਰਾ ਦਾ। ਰੋਹਿਤ ਦਾ ਕਹਿਣਾ ਹੈ ਕਿ ਦਿਨੋ-ਦਿਨ ਮਰਦਾਂ ਪ੍ਰਤੀ ਅਪਰਾਧਿਕ ਮਾਮਲੇ ਸਾਹਮਣੇ ਆ ਰਹੇ ਹਨ, ਜਿਸ 'ਤੇ ਰੋਕ ਲਾਉਣਾ ਮੁਸ਼ਕਿਲ ਨਜ਼ਰ ਆ ਰਿਹਾ ਹੈ ਕਿਉਂਕਿ ਦੇਸ਼ 'ਚ ਔਰਤਾਂ ਦੇ ਹੱਕਾਂ ਦੀ ਰੱਖਿਆ ਲਈ ਬਹੁਤ ਕਾਨੂੰਨ ਬਣੇ ਹੋਏ ਹਨ ਪਰ ਮਰਦਾਂ ਲਈ ਅਜਿਹਾ ਕੋਈ ਕਾਨੂੰਨ ਨਹੀਂ ਹੈ, ਜਿਸ ਕਾਰਨ ਕੁਝ ਔਰਤਾਂ ਬਣਾਏ ਗਏ ਇਨ੍ਹਾਂ ਕਾਨੂੰਨਾਂ ਦੀ ਗਲਤ ਵਰਤੋਂ ਕਰਦੀਆਂ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਦੇਸ਼ 'ਚ ਜਿਥੇ 50 ਤੋਂ ਜ਼ਿਆਦਾ ਕਾਨੂੰਨ ਔਰਤਾਂ ਦੇ ਪੱਖ 'ਚ ਬਣੇ ਹਨ, 10 ਹਜ਼ਾਰ ਤੋਂ ਜ਼ਿਆਦਾ ਐੱਨ. ਜੀ. ਓ. ਔਰਤਾਂ ਨੂੰ ਸੁਰੱਖਿਆ ਲਈ ਕੰਮ ਕਰ ਰਹੀਆਂ ਹਨ, ਵੱਖਰਾ ਮੰਤਰਾਲਾ ਹੈ, ਉਸ ਦੇਸ਼ 'ਚ ਮਰਦਾਂ ਲਈ ਕੁਝ ਵੀ ਨਹੀਂ ਹੈ।
ਅਜਿਹੇ ਮਾਮਲਿਆਂ 'ਚ ਚੰਡੀਗੜ੍ਹ ਨੰਬਰ 1 'ਤੇ
ਰੋਹਿਤ ਨੇ ਦੱਸਿਆ ਕਿ 2014 'ਚ ਸੇਵ ਇੰਡੀਅਨ ਫੈਮਿਲੀ ਵੱਲੋਂ ਇਕ ਹੈਲਪਲਾਈਨ ਨੰਬਰ ਸ਼ੁਰੂ ਕੀਤੀ ਗਈ ਸੀ, ਜੋ ਪਤਨੀਆਂ ਦੇ ਸਤਾਏ ਪਤੀਆਂ ਲਈ ਬਣਾਈ ਗਈ ਸੀ। ਅੱਜ ਦੇ ਸਮੇਂ 'ਚ ਪੂਰੇ ਪੰਜਾਬ 'ਚ ਚੰਡੀਗੜ੍ਹ ਨੰਬਰ 1 'ਤੇ ਹੈ, ਜਿਥੇ ਪਤਨੀਆਂ ਵੱਲੋਂ ਸਤਾਏ ਜਾਣ ਸਬੰਧੀ ਹੈਲਪਲਾਈਨ 'ਤੇ ਕਾਲਾਂ ਆ ਰਹੀਆਂ ਹਨ। ਦੂਜੇ ਨੰਬਰ 'ਤੇ ਅੰਮ੍ਰਿਤਸਰ ਹੈ, ਤੀਜੇ ਨੰਬਰ 'ਤੇ ਲੁਧਿਆਣਾ ਤੇ ਚੌਥੇ ਨੰਬਰ 'ਤੇ ਜਲੰਧਰ ਹੈ। ਇਨ੍ਹਾਂ ਚਾਰ ਥਾਵਾਂ ਤੋਂ ਹੈਲਪਲਾਈਨ ਨੰਬਰ 'ਤੇ ਸਭ ਤੋਂ ਜ਼ਿਆਦਾ ਕਾਲਾਂ ਆ ਰਹੀਆਂ ਹਨ।
ਰੋਹਿਤ ਨੇ ਦੱਸਿਆ ਕਿ ਸੇਵ ਇੰਡੀਅਨ ਫੈਮਿਲੀ 2005 ਤੋਂ ਸਮਾਜਿਕ ਕਾਰਜ ਕਰ ਰਿਹਾ ਹੈ। ਦਿਨੋ-ਦਿਨ ਪਤੀਆਂ ਪ੍ਰਤੀ ਪਤਨੀਆਂ ਵਲੋਂ ਕੀਤੇ ਜਾ ਰਹੇ ਅਪਰਾਧਾਂ ਕਾਰਨ ਹੀ ਸੰਸਥਾ ਵਲੋਂ ਜ਼ਰੂਰਤ ਮਹਿਸੂਸ ਕਰਦੇ ਹੋਏ ਮਰਦਾਂ ਲਈ ਪੂਰੀ ਤਰ੍ਹਾਂ ਸਮਰਪਿਤ ਫ੍ਰੀ ਕੌਮੀ ਹੈਲਪਲਾਈਨ 8882 498 498 ਸ਼ੁਰੂ ਕੀਤੀ ਗਈ ਹੈ।
ਪਤੀ-ਪਤਨੀ ਨਾ ਮੰਨ ਕੇ ਸਪਾਊਸ ਮੰਨਿਆ ਜਾਵੇ
ਰੋਹਿਤ ਦਾ ਕਹਿਣਾ ਹੈ ਕਿ ਸਾਡੀ ਲੜਾਈ ਸਿਰਫ ਇੰਨੀ ਹੈ ਕਿ ਪਤੀ-ਪਤਨੀ ਨੂੰ ਵੱਖ-ਵੱਖ ਨਾ ਮੰਨ ਕੇ ਸਪਾਊਸ ਵਜੋਂ ਦੇਖਿਆ ਜਾਵੇ ਕਿਉਂਕਿ ਤਾਂ ਹੀ ਦੋਵਾਂ ਦੇ ਨਾਲ ਇਨਸਾਫ਼ ਹੋ ਸਕਦਾ ਹੈ। ਜਿਥੇ ਔਰਤਾਂ ਸਮਾਨਤਾ ਦੀ ਗੱਲ ਕਰਦੀਆਂ ਹਨ, ਅਸੀਂ ਵੀ ਕਾਨੂੰਨ ਤੋਂ ਇਹੋ ਹੀ ਚਾਹੁੰਦੇ ਹਾਂ ਕਿ ਔਰਤ ਤੇ ਮਰਦ 'ਚ ਫਰਕ ਨਾ ਸਮਝਿਆ ਜਾਵੇ, ਦੋਵਾਂ ਨੂੰ ਬਰਾਬਰ ਹੱਕ ਦਿੱਤੇ ਜਾਣ।
ਜੇ ਮਰਦ ਲਈ ਕਤਲ ਦੀ ਸਜ਼ਾ ਉਮਰ ਕੈਦ ਰੱਖੀ ਗਈ ਹੈ ਤਾਂ ਔਰਤ ਲਈ ਵੀ ਸਜ਼ਾ ਓਨੀ ਹੀ ਹੋਵੇ। ਆਈ. ਪੀ. ਸੀ. ਦੀ ਧਾਰਾ 498 ਦੀ ਔਰਤਾਂ ਵਲੋਂ ਸਭ ਤੋਂ ਜ਼ਿਆਦਾ ਗਲਤ ਵਰਤੋਂ ਕੀਤੀ ਜਾਂਦੀ ਹੈ। 30 ਸਾਲ ਪਹਿਲਾਂ ਇਸ ਧਾਰਾ 'ਚ ਬਦਲਾਅ ਕੀਤੇ ਗਏ ਸਨ, ਤਾਂ ਕਿ ਵਿਆਹੁਤਾ ਔਰਤਾਂ ਨੂੰ ਪ੍ਰੇਸ਼ਾਨੀ ਤੋਂ ਬਚਾਇਆਾ ਜਾ ਸਕੇ। ਉਸ ਸਮੇਂ ਦੇਸ਼ 'ਚ ਦਾਜ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਸਨ ਤੇ ਉਨ੍ਹਾਂ ਦਾ ਨਤੀਜਾ ਲੜਕੀਆਂ ਦੇ ਕਤਲ ਜਾਂ ਖੁਦਕੁਸ਼ੀ ਦੇ ਰੂਪ 'ਚ ਦਿਖ ਰਿਹਾ ਸੀ ਪਰ ਅੱਜ ਸਥਿਤੀ ਉੁਲਟ ਹੈ।
45 ਸਾਲ ਤੋਂ ਘੱਟ ਉਮਰ ਦੇ ਲੋਕ ਬਣ ਰਹੇ ਹਨ ਸੜਕ ਹਾਦਸਿਆਂ ਦੇ ਸ਼ਿਕਾਰ
NEXT STORY